ਬੇਗਲੁਰੁ ਦੇ ਰਾਜਾਜੀਨਗਰ ਵਿੱਚ ਰਾਮੇਸ਼ਵਰਮ ਕੈਫੇ ਵਿੱਚ ਹੋਇਆ ਧਮਾਕਾ, ਕਈ ਜਖਮੀ
ਦੁਆਰਾ: Punjab Bani ਪ੍ਰਕਾਸ਼ਿਤ :Friday, 01 March, 2024, 04:25 PM

ਬੇਗਲੁਰੁ ਦੇ ਰਾਜਾਜੀਨਗਰ ਵਿੱਚ ਰਾਮੇਸ਼ਵਰਮ ਕੈਫੇ ਵਿੱਚ ਹੋਇਆ ਧਮਾਕਾ, ਕਈ ਜਖਮੀ
ਬੈਂਗਲੁਰੂ : ਬੇਂਗਲੁਰੂ ਦੇ ਰਾਜਾਜੀਨਗਰ ‘ਚ ਰਾਮੇਸ਼ਵਰਮ ਕੈਫੇ ‘ਚ ਧਮਾਕਾ ਹੋਇਆ ਹੈ। ਇਸ ਦੌਰਾਨ ਹਾਦਸੇ ‘ਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ। ਬੈਂਗਲੁਰੂ ਦੇ ਵਾਈਟਫੀਲਡ ‘ਚ ਰਾਮੇਸ਼ਵਰਮ ਕੈਫੇ ‘ਚ ਹੋਏ ਧਮਾਕੇ ‘ਚ ਘੱਟੋ-ਘੱਟ ਚਾਰ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ‘ਚ ਤਿੰਨ ਮੁਲਾਜ਼ਮ ਤੇ ਇਕ ਗਾਹਕ ਸ਼ਾਮਲ ਹਨ। ਰਿਪੋਰਟਾਂ ਅਨੁਸਾਰ ਦੁਪਹਿਰ 1 ਵਜੇ ਦੇ ਕਰੀਬ ਇਕ ਬੈਗ ‘ਚ ਰੱਖੀ ਚੀਜ਼ ‘ਚ ਧਮਾਕਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਰਾਮੇਸ਼ਵਰਮ ਕੈਫੇ ‘ਚ ਧਮਾਕੇ ਤੋਂ ਬਾਅਦ ਵ੍ਹਾਈਟਫੀਲਡ ਖੇਤਰ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਮੌਕੇ ‘ਤੇ ਪਹੁੰਚ ਗਏ। ਇਹ ਕੈਫੇ ਬੈਂਗਲੁਰੂ ਵਿੱਚ ਸਭ ਤੋਂ ਪ੍ਰਸਿੱਧ ਭੋਜਨ ਜੋੜਾਂ ਵਿੱਚੋਂ ਇੱਕ ਹੈ।
