ਕਾਰ ਤੇ ਟਰਾਲੀ ਦੀ ਟੱਕਰ ਦੌਰਾਨ ਤਿੰਨ ਦੀ ਮੌਤ, ਇੱਕ ਜਖਮੀ

ਕਾਰ ਤੇ ਟਰਾਲੀ ਦੀ ਟੱਕਰ ਦੌਰਾਨ ਤਿੰਨ ਦੀ ਮੌਤ, ਇੱਕ ਜਖਮੀ
ਫ਼ਤਹਿਗੜ੍ਹ , 4 ਮਾਰਚ
ਅੱਜ ਬਾਅਦ ਦੁਪਹਿਰ ਮੋਗਾ-ਅੰਮ੍ਰਿਤਸਰ ਮੁੱਖ ਸੜਕ ’ਤੇ ਹਾਦਸੇ ਵਿੱਚ ਸੈਂਟਰੋ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਮੱਖੂ ਵਾਲੇ ਪਾਸੇ ਤੋਂ ਆ ਰਹੀ ਸੈਂਟਰੋ ਕਾਰ, ਜਿਸ ਵਿਚ ਚਾਰ ਵਿਅਕਤੀ ਸਵਾਰ ਸਨ, ਜਦੋਂ ਪਿੰਡ ਪੀਰ ਮੁਹੰਮਦ ਪਾਸ ਪੁੱਜੀ ਤਾਂ ਓਵਰਲੋਡ ਲੱਕੜਾਂ ਦੀ ਸੜਕ ਉਪਰ ਖੜ੍ਹੀ ਟਰੈਕਟਰ ਟਰਾਲੀ ਨਾਲ ਉਸ ਦੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਤਬਾਹ ਹੋ ਗਈ। ਕਾਰ ਵਿਚ ਸਵਾਰ 2 ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਇੱਕ ਵਿਅਕਤੀ ਦੀ ਸਰਕਾਰੀ ਹਸਪਤਾਲ ਜ਼ੀਰਾ ਵਿਖੇ ਪੁੱਜਣ ਸਾਰ ਮੌਤ ਹੋ ਗਈ। ਚੌਥੇ ਵਿਅਕਤੀ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਸੈਂਟਰੋ ਕਾਰ ਸਵਾਰ ਖਾਲੜੇ ਦੇ ਦੱਸੇ ਜਾਂਦੇ ਹਨ ਅਤੇ ਕਿਸੇ ਕੰਮ ਲਈ ਲੁਧਿਆਣਾ ਜਾ ਰਹੇ ਸਨ। ਲੱਕੜ ਦੀ ਓਵਰਲੋਡ ਟਰਾਲੀ ਖਰਾਬ ਹੋਣ ਕਾਰਨ ਸੜਕ ’ਤੇ ਹੀ ਖੜ੍ਹੀ ਸੀ। ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਟਰੈਕਟਰ ਲੈਕੇ ਫ਼ਰਾਰ ਹੋ ਗਿਆ ਅਤੇ ਟਰਾਲੀ ਉੱਥੇ ਹੀ ਛੱਡ ਗਿਆ।
