ਸੀਬੀਆਈ ਨੁੰ ਸਤਿੰਦਰ ਜੈਨ ਖਿਲਾਫ ਜਾਂਚ ਦੀ ਮਿਲੀ ਮੰਜੂਰੀ
ਦੁਆਰਾ: Punjab Bani ਪ੍ਰਕਾਸ਼ਿਤ :Saturday, 02 March, 2024, 05:33 PM

ਸੀਬੀਆਈ ਨੁੰ ਸਤਿੰਦਰ ਜੈਨ ਖਿਲਾਫ ਜਾਂਚ ਦੀ ਮਿਲੀ ਮੰਜੂਰੀ
ਨਵੀਂ ਦਿੱਲੀ : LG ਵੀਕੇ ਸਕਸੈਨਾ ਨੇ ਦਿੱਲੀ ਦੇ ਸਾਬਕਾ ਮੰਤਰੀ ਅਤੇ ‘ਆਪ’ ਨੇਤਾ ਸਤੇਂਦਰ ਜੈਨ ਦੇ ਖਿਲਾਫ ਸੀਬੀਆਈ ਜਾਂਚ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦੇਈਏ ਕਿ ਸਤੇਂਦਰ ਜੈਨ ‘ਤੇ 10 ਕਰੋੜ ਰੁਪਏ ਦੀ ਫਿਰੌਤੀ ਦਾ ਦੋਸ਼ ਹੈ।
ਜੈਨ ‘ਤੇ ਤਿਹਾੜ ਜੇਲ੍ਹ ਦੇ ਸਾਬਕਾ ਡੀਜੀ ਸੰਦੀਪ ਗੋਇਲ ਦੇ ਨਾਲ ਜੇਲ੍ਹ ‘ਚੋਂ ਫਿਰੌਤੀ ਦਾ ਰੈਕੇਟ ਚਲਾਉਣ ਅਤੇ ਦਿੱਲੀ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੰਦ ਹਾਈ ਪ੍ਰੋਫਾਈਲ ਕੈਦੀਆਂ ਤੋਂ ਸੁਰੱਖਿਆ ਧਨ ਦੀ ਮੰਗ ਕਰਨ ਦਾ ਦੋਸ਼ ਹੈ।
