ਮੈਰਾਥਨ ਵਿੱਚ ਵਿਸ਼ਵ ਰਿਕਾਰਡ ਬਣਾਉਣ ਵਾਲੇ ਖਿਡਾਰੀ ਦੀ ਹਾਦਸੇ ਵਿੱਚ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Monday, 12 February, 2024, 08:21 PM

ਮੈਰਾਥਨ ਵਿੱਚ ਵਿਸ਼ਵ ਰਿਕਾਰਡ ਬਣਾਉਣ ਵਾਲੇ ਖਿਡਾਰੀ ਦੀ ਹਾਦਸੇ ਵਿੱਚ ਮੌਤ
ਕੀਨੀਆ, 12 ਫਰਵਰੀ
ਮੈਰਾਥਨ ਦੇ ਵਿਸ਼ਵ ਰਿਕਾਰਡਧਾਰੀ ਕੈਲਵਿਨ ਕਿਪਟੁਮ ਦੀ ਕੀਨੀਆ ਵਿੱਚ ਕਾਰ ਹਾਦਸੇ ਵਿੱਚ ਮੌਤ ਹੋ ਗਈ| ਉਹ ਇਸ ਸਾਲ ਪੈਰਿਸ ਓਲੰਪਿਕ ਵਿੱਚ ਸੋਨ ਤਗ਼ਮੇ ਦਾ ਮਜ਼ਬੂਤ ​​ਦਾਅਵੇਦਾਰ ਸੀ। ਐਤਵਾਰ ਨੂੰ ਹੋਏ ਹਾਦਸੇ ਵਿੱਚ ਉਸ ਦੇ ਕੋਚ ਗੈਰਵੇਸ ਹਾਕਿਜ਼ਿਮਾਨਾ ਦੀ ਵੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਕਿਪਟੁਮ ਕਾਰ ਚਲਾ ਰਿਹਾ ਸੀ ਅਤੇ ਉਸ ਦੀ ਕਾਰ ਇੱਕ ਦਰੱਖਤ ਨਾਲ ਟਕਰਾ ਕੇ ਖਾਈ ਵਿੱਚ ਜਾ ਡਿੱਗੀ। ਕਿਪਟੁਮ 24 ਸਾਲਾਂ ਦਾ ਸੀ।