ਪੰਜਾਬੀ ਯੂਨੀਵਰਸਿਟੀ ਨੇ ਆਪਣਾ ਏ+ ਨੈਕ ਗਰੇਡ ਸਰਟੀਫ਼ਿਕੇਟ ਜਾਰੀ ਕੀਤਾ
ਪੰਜਾਬੀ ਯੂਨੀਵਰਸਿਟੀ ਨੇ ਆਪਣਾ ਏ+ ਨੈਕ ਗਰੇਡ ਸਰਟੀਫ਼ਿਕੇਟ ਜਾਰੀ ਕੀਤਾ
ਪਟਿਆਲਾ- ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹਾਲ ਹੀ ਵਿੱਚ ਪ੍ਰਾਪਤ ਕੀਤਾ ਆਪਣਾ ਏ+ ਨੈਕ ਗਰੇਡ ਸਰਟੀਫ਼ਿਕੇਟ ਜਾਰੀ ਕੀਤਾ ਗਿਆ ਹੈ। ਇਹ ਸਰਟੀਫ਼ਿਕੇਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕਰਵਾਏ ਜਾ ਰਹੇ ’37ਵੇਂ ਅੰਤਰ-ਯੂਨੀਵਰਸਿਟੀ ਨਾਰਥ ਜ਼ੋਨ ਯੁਵਕ ਮੇਲੇ ਦੇ ਉਦਘਾਟਨ ਮੌਕੇ
ਸਿਹਤ ਮੰਤਰੀ, ਪੰਜਾਬ ਡਾ. ਬਲਵੀਰ ਸਿੰਘ, ਵੱਲੋਂ ਜਾਰੀ ਕੀਤਾ ਗਿਆ।
ਡਾ. ਬਲਵੀਰ ਸਿੰਘ ਨੇ ਸਰਟੀਫਿਕੇਟ ਜਾਰੀ ਕਰਦੇ ਹੋਏ, ਉੱਚ ਵਿਦਿਅਕ ਮਿਆਰ ਕਾਇਮ ਰੱਖਣ ਲਈ ਪੰਜਾਬੀ ਯੂਨੀਵਰਸਿਟੀ ਦੇ ਸਮਰਪਣ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ, ਮਾਨਯੋਗ ਮੁੱਖ ਮੰਤਰੀ, ਪੰਜਾਬ ਸੂਬੇ ਦੇ ਵਿਦਿਆਰਥੀਆਂ ਨੂੰ ਮਿਆਰੀ ਅਤੇ ਸਸਤੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹਨ ਅਤੇ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਸੰਵਾਰਨ ਲਈ ਉੱਦਮ ਕਰਦੇ ਰਹਿਣਗੇ।
ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਅਰਵਿੰਦ ਨੇ ਇਸ ਪ੍ਰਾਪਤੀ ਦੇ ਹਵਾਲੇ ਨਾਲ਼ ਯੂਨੀਵਰਸਿਟੀ ਭਾਈਚਾਰੇ ਦੇ ਸਮੂਹਿਕ ਯਤਨਾਂ ‘ਤੇ ਚਾਨਣਾ ਪਾਇਆ।
ਆਈ.ਕਿਊ.ਏ.ਸੀ. ਦੇ ਡਾਇਰੈਕਟਰ ਡਾ. ਧਰਮਵੀਰ ਸ਼ਰਮਾ ਨੇ ਸਿੱਖਿਆ ਵਿੱਚ ਉੱਚ ਪੱਧਰਾਂ ਨੂੰ ਕਾਇਮ ਰੱਖਣ ਲਈ ਨਿਰੰਤਰ ਸੁਧਾਰ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਸੀਂ ਲਗਾਤਾਰ ਉੱਤਮਤਾ ਲਈ ਯਤਨਸ਼ੀਲ ਹਾਂ।