ਨੌਜਵਾਨ ਦੇ ਕਤਲ ਮਾਮਲੇ ਵਿੱਚ ਦੋ ਮੁਲਜਮ ਕੀਤੇ ਕਾਬੂ
ਦੁਆਰਾ: Punjab Bani ਪ੍ਰਕਾਸ਼ਿਤ :Wednesday, 31 January, 2024, 03:22 PM

ਨੌਜਵਾਨ ਦੇ ਕਤਲ ਮਾਮਲੇ ਵਿੱਚ ਦੋ ਮੁਲਜਮ ਕੀਤੇ ਕਾਬੂ
ਪਟਿਆਲਾ, 31 ਜਨਵਰੀ
ਕੁੱਝ ਦਿਨ ਪਹਿਲਾਂ ਹੀ ਇੱਥੇ ਪਾਸੀ ਰੋਡ ‘ਤੇ ਲੁਟੇਰਿਆਂ ਵੱਲੋਂ 36 ਸਾਲਾ ਸਮੀਰ ਕਟਾਰੀਆ ਦੀ ਹੱਤਿਆ ਸਬੰਧੀ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਤੇ ਐੱਸਐੱਚਓ ਸਿਵਲ ਲਾਈਨ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋ ਦੀਆਂ ਟੀਮਾਂ ਨੇ ਦਿਨੇਸ਼ ਕੁਮਾਰ ਦੀਨੂ ਅਤੇ ਅਭਿਸ਼ੇਕ ਨੂੰ ਕਾਬੂ ਕਰ ਲਿਆ ਹੈ। ਅੱਜ ਇਥੇ ਪ੍ਰੈਸ ਕਾਨਫਰਸ ਦੌਰਾਨ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਦੇ ਤਿੰਨ ਹੋਰ ਸਾਥੀਆਂ ਦੀ ਭਾਲ ਜਾਰੀ ਹੈ। ਗ੍ਰਿਫ਼ਤਾਰ ਕਰਨ ਗਈ ਪੁਲੀਸ ’ਤੇ ਅਭਿਸ਼ੇਕ ਨੇ ਗੋਲੀ ਵੀ ਚਲਾਈ, ਜਿਸ ਦੌਰਾਨ ਜਵਾਬੀ ਕਾਰਵਾਈ ’ਚ ਅਭਿਸ਼ੇਕ ਜਖਮੀ ਹੋ ਗਿਆ। ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
