ਚਾਰ ਮੰਜਿਲਾ ਫੈਕਟਰੀ ਵਿੱਚ ਲਗੀ ਭਿਆਨਕ ਅੱਗ

ਦੁਆਰਾ: Punjab Bani ਪ੍ਰਕਾਸ਼ਿਤ :Tuesday, 30 January, 2024, 03:18 PM

ਚਾਰ ਮੰਜਿਲਾ ਫੈਕਟਰੀ ਵਿੱਚ ਲਗੀ ਭਿਆਨਕ ਅੱਗ
ਲੁਧਿਆਣਾ : ਸਵੇਰ ਵੇਲੇ ਲੁਧਿਆਣਾ ਦੇ ਹਜੂਰੀ ਰੋਡ ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਉਥੋਂ ਦੀ ਚਾਰ ਮੰਜ਼ਿਲਾਂ ਵਿੱਚ ਬਣੀ ਇੱਕ ਹੌਜ਼ਰੀ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ l ਮੁੱਢਲੀ ਜਾਂਚ ਦੇ ਦੌਰਾਨ ਇਹੀ ਸਾਹਮਣੇ ਆ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੈl ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਵੇਰ ਵੇਲੇ ਜਿਵੇਂ ਹੀ ਕੁਝ ਮੁਲਾਜ਼ਮਾਂ ਨੇ ਫੈਕਟਰੀ ਦਾ ਬਟਨ ਆਨ ਕੀਤਾ ਤਾਂ ਤਾਰਾਂ ਚੋਂ ਚੰਗਿਆੜੇ ਨਿਕਲਣ ਤੋਂ ਬਾਅਦ ਪਹਿਲੀ ਮੰਜ਼ਿਲ ਤੇ ਅੱਗ ਲੱਗ ਗਈl ਫੈਕਟਰੀ ਅੰਦਰ ਕੱਪੜਾ ਪਿਆ ਹੋਣ ਕਾਰਨ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ l ਅੰਦਰ ਮੌਜੂਦ ਮੁਲਾਜ਼ਮ ਸੁਰੱਖਿਤ ਢੰਗ ਨਾਲ ਬਾਹਰ ਆ ਗਏ ਜਿਸ ਦੇ ਚਲਦੇ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ l ਆਲੇ ਦੁਆਲੇ ਦੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ l ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ lਤੋਂ ਬਾਅਦ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ਬਝਾਉਣ ਦਾ ਕੰਮ ਸ਼ੁਰੂ ਕੀਤਾ। ਗਲੀਆਂ ਤੰਗ ਹੋਣ ਕਾਰਨ ਅੱਗ ਬਜਾਊ ਦਸਤਿਆਂ ਨੂੰ ਖਾਸੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ l ਸੁਰੱਖਿਆ ਦੇ ਮੱਦੇ ਨਜ਼ਰ ਪ੍ਰਸ਼ਾਸਨ ਨੇ ਹਾਦਸੇ ਵਾਲੀ ਗਲੀ ਸੀਲ ਕਰ ਦਿੱਤੀ ਹੈ।