ਮੁੱਖ ਮੰਤਰੀ ਕੇਜਰੀਵਾਲ ਦਾ ਈ.ਡੀ ਦੇ ਸੰਮਨ ਨੂੰ ਬਾਰ-ਬਾਰ ਟਲਣਾ ਨਿੰਦਾਯੋਗ- ਜੈ ਬੰਸ/ਬਿੱਟੂ
ਮੁੱਖ ਮੰਤਰੀ ਕੇਜਰੀਵਾਲ ਦਾ ਈ.ਡੀ ਦੇ ਸੰਮਨ ਨੂੰ ਬਾਰ-ਬਾਰ ਟਲਣਾ ਨਿੰਦਾਯੋਗ- ਜੈ ਬੰਸ/ਬਿੱਟੂ
ਪਟਿਆਲਾ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਭਾਜਪਾ ਦੇ ਬੁਲਾਰੇ ਕਰਨਲ ਜੈ ਬੰਸ ਸਿੰਘ ਅਤੇ ਪਟਿਆਲਾ ਜਿਲ੍ਹਾ ਭਾਜਪਾ ਦੇ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਵੱਲੋਂ ਇੱਕ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਦੋਨਾਂ ਸੀਨੀਅਰ ਨੇਤਾਵਾਂ ਨੇ ਕਿਹਾ ਇੱਕ ਸੋਚੀ ਸਮਝੀ ਸਾਜ਼ਿਸ ਦੇ ਤਹਿਤ ਸ਼ਰਾਬ ਘੁਟਾਲੇ ਅਤੇ ਪੈਸਿਆਂ ਦੀ ਕਥਿਤ ਤੌਰ ਤੇ ਹੇਰਾ ਫੇਰੀ ਦੇ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਈ.ਡੀ ਵੱਲੋਂ ਬਾਰ ਬਾਰ ਬੁਲਾਏ ਜਾਣ ਤੇ ਵੀ ਪੇਸ਼ ਨਹੀਂ ਹੋ ਰਹੇ ਹਨ ਅਤੇ ਉਨ੍ਹਾਂ ਦਾ ਬਾਰ ਬਾਰ ਈ.ਡੀ ਦੇ ਸੰਮਨ ਨੂੰ ਟਾਲਣਾ ਬਹੁਤ ਹੀ ਨਿੰਦਾ ਯੋਗ ਗੱਲ ਹੈ। ਜਿਸ ਤੋਂ ਸਿੱਧੇ ਤੌਰ ਤੇ ਇਸ ਘੁਟਾਲੇ ਵਿੱਚ ਆਪ ਦੇ ਲੀਡਰ ਫਸਦੇ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਆਪ ਦੇ ਦੋ ਸੀਨੀਅਰ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਪਹਿਲਾਂ ਤੋਂ ਹੀ ਇਸ ਘੁਟਾਲੇ ਵਿੱਚ ਜੇਲ ਵਿੱਚ ਹਨ। ਅਗਰ ਈ.ਡੀ ਦੀ ਜਾਂਚ ਵਿੱਚ ਸੱਚਾਈ ਨਾ ਹੁੰਦੀ ਤਾਂ ਇਹ ਦੋਨੋਂ ਲੀਡਰ ਜੇਲ ਵਿੱਚ ਨਾ ਹੁੰਦੇ ਜਦੋਂ ਕਿ ਮੌਜੂਦਾ ਆਪ ਸਰਕਾਰ ਅਤੇ ਮੁੱਖ ਮੰਤਰੀ ਕੇਜਰੀਵਾਲ ਈ.ਡੀ ਨਾਲ ਕੋਈ ਵੀ ਤਾਲਮੇਲ ਨਾ ਕਰਕੇ ਲਗਾਤਾਰ ਇਸ ਤੋਂ ਭੱਜ ਰਹੇ ਹਨ। ਜਿਸ ਤੋਂ ਆਮ ਆਦਮੀ ਪਾਰਟੀ ਅਤੇ ਇਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਦੋਹਰਾ ਚਿਹਰਾ ਨਜਰ ਆਂਦਾ ਹੈ। ਈ.ਡੀ ਵੱਲੋਂ ਪੰਜਵੀਂ ਵਾਰ ਸੰਮਨ ਜਾਰੀ ਕਰਨ ਦੇ ਬਾਵਜੂਦ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਾਰ ਵੀ ਈ.ਡੀ ਦੇ ਸਾਹਮਣੇ ਪੇਸ਼ ਨਹੀਂ ਹੋਏ ਅਤੇ ਕੋਈ ਨਾ ਕੋਈ ਬਹਾਨਾ ਲਗਾ ਕੇ ਸਿੱਧੇ ਤੌਰ ਤੇ ਇਸ ਤੋਂ ਬਚ ਰਹੇ ਹਨ।