ਪੰਜਾਬੀ ਯੂਨੀਵਰਸਿਟੀ ਦੀਆਂ ਦੋ ਤੀਰਅੰਦਾਜ਼ ਲੜਕੀਆਂ ਨੇ ਕੀਤੀ ਪ੍ਰਾਪਤੀ

ਪੰਜਾਬੀ ਯੂਨੀਵਰਸਿਟੀ ਦੀਆਂ ਦੋ ਤੀਰਅੰਦਾਜ਼ ਲੜਕੀਆਂ ਨੇ ਕੀਤੀ ਪ੍ਰਾਪਤੀ
-ਪਰਨੀਤ ਕੌਰ ਦੀ ਏਸ਼ੀਆ ਕੱਪ ਸਟੇਜ-1 ਲਈ ਚੋਣ
-ਪੂਜਾ ਦੀ ਫ਼ੈਜ਼ਾ ਵਰਲਡ ਰੈਂਕਿੰਗ ਟੂਰਨਾਮੈਂਟ ਲਈ ਚੋਣ
-ਪੂਜਾ ਨੇ ਓਲਿੰਪਕਸ 2024 ਲਈ ਵੀ ਕੁਆਲਫ਼ਾਈ ਕੀਤਾ
ਪਟਿਆਲਾ
ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਦੀ ਇਰਾਕ ਦੀ ਰਾਜਧਾਨੀ ਬਗਦਾਦ ਵਿਖੇ ਹੋਣ ਜਾ ਰਹੇ ਏਸ਼ੀਆ ਕੱਪ ਸਟੇਜ-1 ਲਈ ਚੋਣ ਹੋਈ ਹੈ। ਇਸੇ ਤਰ੍ਹਾਂ ਯੂਨੀਵਰਸਿਟੀ ਦੀ ਤੀਰਅੰਦਾਜ਼ ਪੂਜਾ ਦੀ ਡੁਬਈ ਵਿਖੇ ਹੋਣ ਜਾ ਰਹੇ ਫ਼ੈਜ਼ਾ ਵਰਲਡ ਰੈਂਕਿੰਗ ਟੂਰਨਾਮੈਂਟ ਲਈ ਚੋਣ ਹੋਈ ਹੈ।
ਪੰਜਾਬੀ ਯੂਨੀਵਰਸਿਟੀ ਤੋਂ ਤੀਰਅੰਦਾਜ਼ੀ ਕੋਚ ਸੁਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਏਸ਼ੀਆ ਕੱਪ ਸਟੇਜ-1 ਅਗਲੇ ਮਹੀਨੇ ਦੀ 20 ਤੋਂ 25 ਤਰੀਕ ਤੱਕ ਹੋਣ ਜਾ ਰਿਹਾ ਹੈ ਜਦੋਂ ਕਿ ਫ਼ੈਜ਼ਾ ਵਰਲਡ ਰੈਂਕਿੰਗ ਟੂਰਨਾਮੈਂਟ 2 ਤੋਂ 7 ਮਾਰਚ 2024 ਨੂੰ ਹੋਣਾ ਹੈ। ਉਨ੍ਹਾਂ ਦੱਸਿਆ ਕਿ ਪੂਜਾ ਨੇ ਓਲਿੰਪਕਸ-2024 ਲਈ ਵੀ ਕੁਆਲੀਫ਼ਾਈ ਕਰ ਲਿਆ ਹੈ। ਜਿ਼ਕਰਯੋਗ ਹੈ ਕਿ ਪਰਨੀਤ ਕੌਰ ਨੇ 2023 ਦੀਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋ. ਅਜੀਤਾ ਨੇ ਦੋਹਾਂ ਹੋਣਹਾਰ ਖਿਡਾਰੀ ਲੜਕੀਆਂ ਅਤੇ ਉਨ੍ਹਾਂ ਦੇ ਕੋਚ ਨੂੰ ਵਧਾਈ ਦਿੱਤੀ ਹੈ।
