ਬਿਹਾਰ ਵਿੱਚ ਦਾਖਲ ਹੋਵੇਗੀ ਰਾਹੁਲ ‘ਭਾਰਤ ਜੋੜੋ ਨਿਆਏ ਯਾਤਰਾ’

ਦੁਆਰਾ: Punjab Bani ਪ੍ਰਕਾਸ਼ਿਤ :Monday, 29 January, 2024, 06:39 PM

ਬਿਹਾਰ ਵਿੱਚ ਦਾਖਲ ਹੋਵੇਗੀ ਰਾਹੁਲ ‘ਭਾਰਤ ਜੋੜੋ ਨਿਆਏ ਯਾਤਰਾ’
ਕਿਸ਼ਨਗੰਜ (ਬਿਹਾਰ), 29 ਜਨਵਰੀ
ਕਾਂਗਰਸ ਆਗੂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਅੱਜ ਕਿਸ਼ਨਗੰਜ ਰਾਹੀਂ ਬਿਹਾਰ ਵਿੱਚ ਦਾਖ਼ਲ ਹੋ ਗਈ। ਕਾਂਗਰਸ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਖਿਲੇਸ਼ ਪ੍ਰਸਾਦ ਸਿੰਘ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਨੇ ਬਿਹਾਰ ‘ਚ ਰਾਹੁਲ ਗਾਂਧੀ ਦਾ ਸਵਾਗਤ ਕੀਤਾ। 2020 ਦੇ ਬਿਹਾਰ ਵਿਧਾਨ ਸਭਾ ਚੋਣ ਪ੍ਰਚਾਰ ਤੋਂ ਬਾਅਦ ਸ੍ਰੀ ਗਾਂਧੀ ਦੀ ਬਿਹਾਰ ਦੀ ਇਹ ਪਹਿਲੀ ਫੇਰੀ ਹੈ। ਯਾਤਰਾ ਰਾਜ ਵਿੱਚ ਅਜਿਹੇ ਸਮੇਂ ਵਿੱਚ ਦਾਖਲ ਹੋਈ, ਜਦੋਂ ਕਾਂਗਰਸ ਦੇ ਸਾਬਕਾ ਸਹਿਯੋਗੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇੱਕ ਦਿਨ ਪਹਿਲਾਂ ਹੀ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ (ਐੱਨਡੀਏ) ਵਿੱਚ ਮੁੜ ਚਲੇ ਗਏ।