ਪੁਲਿਸ ਦੇ ਮਾਲਖਾਨੇ ਨੁੰ ਲੱਗੀ ਅੱਗ : ਕਈ ਵਾਹਨ ਸੜੇ

ਦੁਆਰਾ: Punjab Bani ਪ੍ਰਕਾਸ਼ਿਤ :Monday, 29 January, 2024, 07:16 PM

ਪੁਲਿਸ ਦੇ ਮਾਲਖਾਨੇ ਨੁੰ ਲੱਗੀ ਅੱਗ : ਕਈ ਵਾਹਨ ਸੜੇ
ਦਿਲੀ : ਦਿੱਲੀ ਪੁਲਿਸ ਦੇ ਵਜ਼ੀਰਾਬਾਦ ਦੇ ‘ਮਾਲਖਾਨਾ’ ਵਿੱਚ ਘੱਟੋ-ਘੱਟ 450 ਵਾਹਨਾਂ ਨੂੰ ਅੱਗ ਲੱਗ ਗਈ। ਮਾਲਖਾਨਾ ਉਹ ਥਾਂ ਹੈ ਜਿੱਥੇ ਜ਼ਬਤ ਕੀਤੇ ਵਾਹਨ ਰੱਖੇ ਗਏ ਹਨ। ਦਿੱਲੀ ਫਾਇਰ ਸਰਵਿਸ ਨੇ ਦੱਸਿਆ ਕਿ ਅੱਗ ਤੜਕੇ 4 ਵਜੇ ਲੱਗੀ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਤਾਇਨਾਤ ਕੀਤੀਆਂ ਗਈਆਂ। ਇਹ ਕਾਰਵਾਈ ਦੋ ਘੰਟੇ ਤੱਕ ਚੱਲੀ ਅਤੇ ਸਵੇਰੇ 6 ਵਜੇ ਤੱਕ ਅੱਗ ਉਤੇ ਕਾਬੂ ਪਾ ਲਿਆ ਗਿਆ। ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ 200 ਚਾਰ ਪਹੀਆ ਵਾਹਨ ਅਤੇ 250 ਦੋਪਹੀਆ ਵਾਹਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਦਿੱਲੀ ਫਾਇਰ ਸਰਵਿਸ (ਡੀਐਫਐਸ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਸਵੇਰੇ 4 ਵਜੇ ਲੱਗੀ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਕਰੀਬ ਦੋ ਘੰਟੇ ਚੱਲੀ ਅਤੇ ਸਵੇਰੇ 6 ਵਜੇ ਤੱਕ ਅੱਗ ‘ਤੇ ਕਾਬੂ ਪਾਇਆ ਜਾ ਸਕਿਆ।