ਅਦਾਕਾਰਾ ਸ਼ਹਿਨਾਜ ਗਿੱਲ ਨੇ ਮਨਾਇਆ ਆਪਣਾ 30ਵਾਂ ਜਨਮ ਦਿਨ

ਦੁਆਰਾ: Punjab Bani ਪ੍ਰਕਾਸ਼ਿਤ :Sunday, 28 January, 2024, 05:59 PM

ਅਦਾਕਾਰਾ ਸ਼ਹਿਨਾਜ ਗਿੱਲ ਨੇ ਮਨਾਇਆ ਆਪਣਾ 30ਵਾਂ ਜਨਮ ਦਿਨ
ਮੁੰਬਈ: ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਅੱਜ 30ਵੇਂ ਜਨਮ ਦਿਨ ਮੌਕੇ ਉਸ ਦੇ ਦੋਸਤਾਂ ਅਤੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ’ਤੇ ਉਸ ਨੂੰ ਵਧਾਈ ਦਿੱਤੀ। ਅਲੀ ਗੋਨੀ, ਗੁਰੂ ਰੰਧਾਵਾ, ਕੁਸ਼ਾ ਕਪਿਲਾ, ਰੀਆ ਕਪੂਰ ਅਤੇ ਭਾਰਤੀ ਸਿੰਘ ਵਰਗੇ ਕਲਾਕਾਰਾਂ ਨੇ ਪੰਜਾਬੀ ਅਦਾਕਾਰਾ ਨੂੰ ਵਧਾਈ ਦਿੱਤੀ। 27 ਜਨਵਰੀ 1994 ਨੂੰ ਪੰਜਾਬ ਵਿੱਚ ਜਨਮੀ ਅਦਾਕਾਰਾ ਅਤੇ ਗਾਇਕਾ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਇਸ ਦੌਰਾਨ ਸ਼ਹਿਨਾਜ਼ ਨੇ ਵੀ ਇੰਸਟਾਗ੍ਰਾਮ ’ਤੇ ਜਨਮ ਦਿਨ ਪਾਰਟੀ ਅਤੇ ਕੇਕ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ।