ਰਣਬੀਰ ਦੀ ਐਨੀਮਲ ਨੈਟਫਲਿਕ ਤੇ ਹੋਈ ਰਿਲੀਜ

ਰਣਬੀਰ ਦੀ ਐਨੀਮਲ ਨੈਟਫਲਿਕ ਤੇ ਹੋਈ ਰਿਲੀਜ
ਮੁੰਬਈ: ਅਦਾਕਾਰ ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਹੁਣ ਗਣਤੰਤਰ ਦਿਵਸ ’ਤੇ ਡਿਜੀਟਲ ਰੂਪ ਵਿੱਚ ਨੈਟਫਲਿਕਸ ’ਤੇ ਰਿਲੀਜ਼ ਹੋਵੇਗੀ। ਇਹ ਫ਼ਿਲਮ ਸੰਦੀਪ ਰੈੱਡੀ ਵਾਂਗਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ। ਫ਼ਿਲਮ ਵਿੱਚ ਰਣਬੀਰ ਨੇ ਰਣਵਿਜੈ ਅਤੇ ਅਜ਼ੀਜ਼ ਹੱਕ ਵਜੋਂ ਦੋਹਰੀ ਭੂਮਿਕਾ ਨਿਭਾਈ ਹੈ। ਫ਼ਿਲਮ ਵਿੱਚ ਅਨਿਲ ਕਪੂਰ ਨੇ ਰਣਬੀਰ ਦੇ ਪਿਤਾ ਦੀ ਭੂਮਿਕਾ ਅਦਾ ਕੀਤੀ ਹੈ। ਇਸੇ ਤਰ੍ਹਾਂ ਬੌਬੀ ਦਿਓਲ ਨੇ ਅਬਰਾਰ ਹੱਕ ਵਜੋਂ ਫਿਲਮ ਵਿਚ ਅਹਿਮ ਭੂਮਿਕਾ ਨਿਭਾਈ ਹੈ। ਰਣਬੀਰ ਦੀ ਪਤਨੀ ਦਾ ਕਿਰਦਾਰ ਰਸ਼ਮਿਕਾ ਮੰਦਾਨਾ ਨੇ ਨਿਭਾਇਆ ਹੈ। ਫ਼ਿਲਮ ਵਿੱਚ ਸ਼ਕਤੀ ਕਪੂਰ, ਪ੍ਰੇਮ ਚੋਪੜਾ ਤੇ ਸੁਰੇਸ਼ ਓਬਰਾਏ ਆਦਿ ਸ਼ਾਮਿਲ ਹਨ। ਓਟੀਟੀ ਪਲੈਟਫਾਰਮ ’ਤੇ ਫਿਲਮ ਦੇ ਰਿਲੀਜ਼ ਬਾਰੇ ਗੱਲਬਾਤ ਕਰਦਿਆਂ ਰਣਬੀਰ ਨੇ ਕਿਹਾ,‘‘ਅਸੀਂ ਸਿਨੇਮਾਘਰਾਂ ਵਿੱਚ ‘ਐਨੀਮਲ’ ਦੀ ਸਫ਼ਲਤਾ ਤੋਂ ਬਹੁਤ ਖੁਸ਼ ਹਾਂ ਅਤੇ ਹੁਣ ਦੁਨੀਆ ਭਰ ਦੇ ਦਰਸ਼ਕਾਂ ਨੂੰ ਘਰਾਂ ਵਿੱਚ ਇਹ ਫਿਲਮ ਦੇਖਣ ਦਾ ਮੌਕਾ ਮਿਲੇਗਾ। ਕਾਬਿਲੇਗੌਰ ਹੈ ਕਿ ਭੂਸ਼ਣ ਕੁਮਾਰ, ਪ੍ਰਨਾਏ ਰੈੱਡੀ ਵਾਂਗਾ, ਕ੍ਰਿਸ਼ਨ ਕੁਮਾਰ ਅਤੇ ਮੁਰਾਦ ਖੇਤਾਨੀ ਵੱਲੋਂ ਬਣਾਈ ਇਹ ਫ਼ਿਲਮ ਪਹਿਲੀ ਦਸੰਬਰ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਫ਼ਿਲਮ ‘ਐਨੀਮਲ’ 26 ਜਨਵਰੀ ਨੂੰ ਨੈਟਫਲਿਕਸ ’ਤੇ ਹਿੰਦੀ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾ ਵਿੱਚ ਰਿਲੀਜ਼ ਹੋਵੇਗੀ।
