ਹੂਤੀ ਵਿਧਰੋਹੀਆਂ ਨੇ ਬ੍ਰਿਟਿਸ ਤੇਲ ਟੈਕਰ ਤੇ ਕੀਤਾ ਮਿਜਾਈਲ ਹਮਲਾ , ਭਾਰਤੀ ਜਲ ਸੈਨਾ ਨੇ ਬਚਾਏ

ਦੁਆਰਾ: Punjab Bani ਪ੍ਰਕਾਸ਼ਿਤ :Sunday, 28 January, 2024, 05:42 PM

ਹੂਤੀ ਵਿਧਰੋਹੀਆਂ ਨੇ ਬ੍ਰਿਟਿਸ ਤੇਲ ਟੈਕਰ ਤੇ ਕੀਤਾ ਮਿਜਾਈਲ ਹਮਲਾ , ਭਾਰਤੀ ਜਲ ਸੈਨਾ ਨੇ ਬਚਾਏ
ਦਿਲੀ : ਲਾਲ ਸਾਗਰ ਦੀ ਅਦਨ ਦੀ ਖਾੜੀ ਵਿੱਚ ਇੱਕ ਹੋਰ ਵਪਾਰਕ ਜਹਾਜ਼ ‘ਤੇ ਮਿਜ਼ਾਈਲ ਹਮਲਾ ਕੀਤਾ ਹੈ। 22 ਭਾਰਤੀਆਂ ਨੂੰ ਲੈ ਕੇ ਜਾ ਰਹੇ ਬ੍ਰਿਟਿਸ਼ ਤੇਲ ਟੈਂਕਰ ਮਰਲਿਨ ਲੁਆਂਡਾ ‘ਤੇ 26 ਜਨਵਰੀ ਦੀ ਰਾਤ ਨੂੰ ਹੂਤੀ ਵਿਧਰੋਹੀਆਂ ਨੇ ਮਿਜ਼ਾਈਲ ਨਾਲ ਹਮਲਾ ਕੀਤਾ ਸੀ, ਜਿਸ ਕਾਰਨ ਜਹਾਜ਼ ਨੂੰ ਅੱਗ ਲੱਗ ਗਈ ਸੀ। ਜਹਾਜ਼ ਤੋਂ ਐਸ.ਓ.ਐਸ. ਸਿਗਨਲ ਮਿਲਦੇ ਹੀ ਭਾਰਤੀ ਜਲ ਸੈਨਾ ਦੇ ਮਿਜ਼ਾਈਲ ਵਿਨਾਸ਼ਕਾਰੀ ਆਈ.ਐਨ.ਐਸ. ਵਿਸ਼ਾਖਾਪਟਨਮ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਮੁਹਿੰਮ ਚਲਾਈ ਅਤੇ ਸਾਰੇ ਲੋਕਾਂ ਨੂੰ ਬਚਾਇਆ।