ਨਵਜੋਤ ਸਿੱਧੂ ਨੇ ਰਾਜਾ ਵੜਿੰਗ ਤੇ ਸ਼ੇਅਰ ਰਾਹੀ ਕਸਿਆ ਤੰਜ

ਦੁਆਰਾ: Punjab Bani ਪ੍ਰਕਾਸ਼ਿਤ :Sunday, 28 January, 2024, 05:17 PM

ਨਵਜੋਤ ਸਿੱਧੂ ਨੇ ਰਾਜਾ ਵੜਿੰਗ ਤੇ ਸ਼ੇਅਰ ਰਾਹੀ ਕਸਿਆ ਤੰਜ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਮੋਗਾ ਵਿਚ ਰੈਲੀ ਕਰਵਾਉਣ ਨੂੰ ਲੈ ਕੇ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੋ ਸਿੱਧੂ ਸਮਰਥਕਾਂ ਨੂੰ ਪਾਰਟੀ ਵਿਚੋਂ ਕੱਢਣ ਦਾ ਐਲਾਨ ਕੀਤਾ ਹੈ। ਇਸ ਐਲਾਨ ਮਗਰੋਂ ਅੱਜ ਨਵਜੋਤ ਸਿੱਧੂ ਨੇ ਬਿਨਾਂ ਨਾਂ ਲਏ ਵੜਿੰਗ ’ਤੇ ਵੱਡਾ ਹਮਲਾ ਕੀਤਾ। ਉਹਨਾਂ ਇਕ ਟਵੀਟ ਸ਼ੇਅਰ ਕੀਤਾ ਹੈ ਜਿਸ ਵਿਚ ਲਿਖਿਆ ਹੈ ਕਿ “ਨਾ ਮੈਂ ਗਿਰਾ ਨਾ ਮੇਰੀ ਉਮੀਦੋਂ ਕਾ ਕੋਈ ਮੀਨਾਰ ਗਿਰਾ ਪਰ ਮੁਝੇ ਗਿਰਾਨੇ ਕੀ ਕੋਸ਼ਿਸ਼ ਮੇਂ ਹਰ ਸ਼ਖਸ਼ ਬਾਰ ਬਾਰ ਗਿਰਾ..”
ਬੇਸ਼ੱਕ ਸਿੱਧੂ ਦਾ ਗੁੱਸਾ ਕਾਂਗਰਸ ਪ੍ਰਧਾਨ ’ਤੇ ਫੁੱਟਿਆ ਹੈ, ਉਨ੍ਹਾਂ ਨੇ ਸ਼ੇਅਰ ਰਾਹੀਂ ਜ਼ਿਕਰ ਕੀਤਾ ਕਿ ਮੇਰਾ ਕੁਝ ਵੀ ਨਹੀਂ ਵਿਗੜਿਆ, ਪਰ ਉਨ੍ਹਾਂ ਨੂੰ ਡੇਗਣ ਦੀ ਕੋਸ਼ਿਸ਼ ਕਰਨ ਵਾਲਾ ਹਰ ਵਾਰ ਡਿੱਗਿਆ ਹੈ।