ਗਾਇਕ ਬੱਬੂ ਮਾਨ ਦੀ ਕੋਠੀ ਕੋਲ ਗੈਗਸਟਰ ਨੁੰ ਗੋਲੀ ਮਾਰ ਕੀਤਾ ਕਾਬੂ

ਦੁਆਰਾ: Punjab Bani ਪ੍ਰਕਾਸ਼ਿਤ :Thursday, 08 February, 2024, 07:28 PM

ਗਾਇਕ ਬੱਬੂ ਮਾਨ ਦੀ ਕੋਠੀ ਕੋਲ ਗੈਗਸਟਰ ਨੁੰ ਗੋਲੀ ਮਾਰ ਕੀਤਾ ਕਾਬੂ
ਚੰਡੀਗੜ: ਮੋਹਾਲੀ ਪੁਲਿਸ ਨੇ ਇੱਕ ਗੈਂਗਸਟਰ ਨੂੰ ਗੋਲੀ ਮਾਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਕਰਵਾਇਆ ਜਾ ਰਿਹਾ ਹੈ। ਪੁਲਿਸ ਸੂਤਰਾਂ ਦਾ ਕਹਿਣਾ ਕਿ ਪੁਲਿਸ ਕਾਫੀ ਚਿਰਾਂ ਤੋਂ ਇਸ ਫਰਾਰ ਗੈਂਗਸਟਰ ਦੀ ਭਾਲ ਵਿੱਚ ਸੀ, ਜਿਸਦੇ ਪਿੱਛੇ ਸਿਵਲ ਡਰੈੱਸ ‘ਚ ਪੁਲਿਸ ਟੀਮਾਂ ਇਸ ਦੀ ਗ੍ਰਿਫ਼ਤਾਰੀ ਲਈ ਤਾਇਨਾਤ ਕੀਤੀਆਂ ਹੋਈਆਂ ਸਨ।
ਮੋਹਾਲੀ ਸਟੇਟ ਸਪੈਸ਼ਲ ਆਪ੍ਰਸ਼ਨ ਸੈੱਲ ਨੇ ਦੱਸਿਆ ਕਿ ਗੈਂਗਸਟਰ ਲਖਵਿੰਦਰ ਲੰਡਾ ਗਰੁੱਪ ਦਾ ਸਰਗਰਮ ਮੈਂਬਰ ਰਾਜਨ ਭੱਟੀ ਹੈ। ਭੱਟੀ ਖ਼ਿਲਾਫ਼ ਕਾਫ਼ੀ ਮਾਮਲੇ ਦਰਜ ਹਨ ਅਤੇ ਇਹ ਕਈ ਮਾਮਲਿਆ ‘ਚ ਲੋੜੀਂਦਾ ਚੱਲ ਰਿਹਾ ਸੀ। ਅੱਜ ਆਪਣੇ ਆਪ ਨੂੰ ਘਿਰਿਆ ਦੇਖ ਸ਼ੱਕ ਹੋਣ ‘ਤੇ ਰਾਜਨ ਭੱਟੀ ਸੈਕਟਰ-71 ਦੇ ਇਕ ਘਰ ਵਿਚ ਦਾਖਲ ਹੋ ਗਿਆ। ਜਦੋਂ ਪੁਲਿਸ ਨੇ ਉਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਛਾਲ ਮਾਰ ਕੇ ਇੱਕ ਦੂਜੇ ਘਰ ਦੀ ਛੱਤ ’ਤੇ ਚੜ੍ਹ ਗਿਆ। ਦੱਸ ਦੇਈਏ ਕਿ ਮੋਹਾਲੀ ਦੇ ਇਸ ਸੈਕਟਰ ‘ਚ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦੀ ਕੋਠੀ ਵੀ ਸਥਿਤ ਹੈ। ਕਾਬਲੇਗੌਰ ਹੈ ਕਿ ਬੱਬੂ ਮਾਨ ਨੂੰ ਵੀ ਪਿਛਲੇ ਸਾਲ ਵੱਖ-ਵੱਖ ਸ਼ਰਾਰਤੀ ਅਨਸਰਾਂ ਵੱਲੋਂ ਧਮਕੀਆਂ ਮਿਲੀਆਂ ਸਨ।