ਆਪ ਨੇ ਕੀਤਾ ਅਸਾਮ ਦੀਆਂ ਤਿੰਨ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ

ਆਪ ਨੇ ਕੀਤਾ ਅਸਾਮ ਦੀਆਂ ਤਿੰਨ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ
ਦਿੱਲੀ : ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਇੰਗਠਜੋੜ ਵੱਡਾ ਝਟਕਾ ਦਿੰਦਿਆਂ ਆਸਾਮ ਦੀਆਂ ਤਿੰਨ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਡਿਬਰੂਗੜ੍ਹ ਲੋਕ ਸਭਾ ਸੀਟ ਤੋਂ ਮਨੋਜ ਧਨੋਵਰ, ਗੁਹਾਟੀ ਲੋਕ ਸਭਾ ਸੀਟ ਤੋਂ ਭਾਵੇਂਦਰ ਚੌਧਰੀ ਅਤੇ ਸੋਨਿਤਪੁਰ ਲੋਕ ਸਭਾ ਸੀਟ ਤੋਂ ਰਿਸ਼ੀਰਾਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ।
ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਸੰਗਠਨ ਦੇ ਜਨਰਲ ਸਕੱਤਰ ਸੰਦੀਪ ਪਾਠਕ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਆਸਾਮ ਦੀਆਂ ਤਿੰਨ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਰਹੇ ਹਾਂ। ਅਸੀਂ ਜਲਦੀ ਤੋਂ ਜਲਦੀ ਇਨ੍ਹਾਂ ਤਿੰਨਾਂ ਲੋਕ ਸਭਾ ਸੀਟਾਂ ‘ਤੇ ਚੋਣ ਪ੍ਰਚਾਰ ਸ਼ੁਰੂ ਕਰਾਂਗੇ। ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਗਠਜੋੜ ਇਸ ਨੂੰ ਸਵੀਕਾਰ ਕਰੇਗਾ ਅਤੇ ਆਪਣਾ ਸਮਰਥਨ ਦੇਵੇਗਾ ਅਤੇ ਇਹ ਤਿੰਨ ਲੋਕ ਸਭਾ ਸੀਟਾਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਜਾਣਗੀਆਂ। ਅਸੀਂ ਲੜਾਕੂ ਹਾਂ ਅਤੇ ਅਸੀਂ ਚੋਣ ਲੜਨੀ ਹੈ ਅਸੀਂ ਚੋਣ ਮੈਦਾਨ ਵਿਚ ਲੜਨ ਲਈ ਨਹੀਂ ਸਗੋਂ ਜਿੱਤਣ ਲਈ ਜਾਣਾ ਹੈ। ਗਠਜੋੜ ਦਾ ਉਦੇਸ਼ ਚੋਣਾਂ ਜਿੱਤਣਾ ਹੈ, ਇਸ ਲਈ ਸਭ ਕੁਝ ਸਮਾਂਬੱਧ ਤਰੀਕੇ ਨਾਲ ਹੋਣਾ ਚਾਹੀਦਾ ਹੈ।
