ਯਾਮੀ ਗੌਤਮ ਦੀ ਫਿਲਮ 'ਆਰਟੀਕਲ 370' ਦਾ ਟ੍ਰੇਲਰ ਰਿਲੀਜ਼

ਦੁਆਰਾ: Punjab Bani ਪ੍ਰਕਾਸ਼ਿਤ :Sunday, 11 February, 2024, 02:50 PM

ਯਾਮੀ ਗੌਤਮ ਦੀ ਫਿਲਮ ‘ਆਰਟੀਕਲ 370’ ਦਾ ਟ੍ਰੇਲਰ ਰਿਲੀਜ਼
– ਕਸ਼ਮੀਰ ਤੋਂ ਧਾਰਾ 370 ਹਟਾਉਣ ਦੀ ਕਹਾਣੀ ਨੂੰ ਦਰਸਾਏਗੀ
ਮੁੰਬਈ : ਨਿਰਦੇਸ਼ਕ ਆਦਿਤਿਆ ਸੁਹਾਸ ਜੰਭਲੇ ਦੇ ਨਿਰਦੇਸ਼ਨ ’ਚ ਬਣ ਰਹੀ ਫਿਲਮ ਆਰਟੀਕਲ 370 ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਧਰਤੀ ‘ਤੇ ਸਵਰਗ ਕਹੇ ਜਾਣ ਵਾਲੇ ਕਸ਼ਮੀਰ ਤੋਂ ਧਾਰਾ 370 ਹਟਾਉਣ ਦੀ ਕਹਾਣੀ ਨੂੰ ਦਰਸਾਏਗੀ। ਇਸ ਫਿਲਮ ‘ਚ ਯਾਮੀ ਗੌਤਮ ਮੁੱਖ ਭੂਮਿਕਾ ‘ਚ ਹੈ। ਯਾਮੀ ਦੀ ਇਸ ਆਉਣ ਵਾਲੀ ਫਿਲਮ ਦਾ ਨਾਂ ਲੰਬੇ ਸਮੇਂ ਤੋਂ ਲਗਾਤਾਰ ਸੁਰਖੀਆਂ ‘ਚ ਹੈ।