ਹਲਦਵਾਨੀ ਵਿੱਚ ਭੜਕੀ ਹਿੰਸਾ : 6 ਦੀ ਮੌਤ ਤੇ ਕਈ ਜ਼ਖਮੀ

ਦੁਆਰਾ: Punjab Bani ਪ੍ਰਕਾਸ਼ਿਤ :Friday, 09 February, 2024, 07:07 PM

ਹਲਦਵਾਨੀ ਵਿੱਚ ਭੜਕੀ ਹਿੰਸਾ : 6 ਦੀ ਮੌਤ ਤੇ ਕਈ ਜ਼ਖਮੀ
ਉੱਤਰਾਖੰਡ : ਉੱਤਰਾਖੰਡ ਦੇ ਹਲਦਵਾਨੀ ਜ਼ਿਲ੍ਹੇ ਦੇ ਵਨਭੁਲਪੁਰਾ ‘ਚ ਨਾਜਾਇਜ਼ ਕਬਜ਼ੇ ਹਟਾਉਣ ਗਈ ਪੁਲਿਸ ਉਤੇ ਪਥਰਾਅ ਤੋਂ ਬਾਅਦ ਭੜਕੀ ਹਿੰਸਾ ‘ਚ ਕੁੱਲ 6 ਲੋਕਾਂ ਦੀ ਮੌਤ ਹੋ ਗਈ ਹੈ। 250 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਬਨਭੂਲਪੁਰਾ ’ਚ ਪ੍ਰਸ਼ਾਸਨ ਵੱਲੋਂ ਗੈਰਕਾਨੂੰਨੀ ਮਦਰੱਸਾ ਢਾਹੇ ਦੀ ਜਾਣ ਦੀ ਮੁਹਿੰਮ ਮਗਰੋਂ ਹਿੰਸਾ ਭੜਕ ਪਈ ਅਤੇ ਸਥਾਨਕ ਲੋਕਾਂ ਨੇ ਪੁਲਿਸ ਤੇ ਪ੍ਰਸ਼ਾਸਨ ਦੀ ਟੀਮ ’ਤੇ ਪਥਰਾਅ ਕੀਤਾ।  ਭੜਕੀ ਹੋਈ ਭੀੜ ਨੇ ਕਈ ਵਾਹਨ ਵੀ ਸਾੜ ਦਿੱਤੇ।ਇਸ ਮਗਰੋਂ ਪ੍ਰਸ਼ਾਸਨ ਨੇ ਇਲਾਕੇ ’ਚ ਕਰਫਿਊ ਆਇਦ ਕਰ ਦਿੱਤਾ। ਉੱਤਰਾਖੰਡ ਦੇ ਡੀਜੀਪੀ ਅਭਿਨਵ ਕੁਮਾਰ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਗ੍ਰਹਿ ਕੇਂਦਰੀ ਮੰਤਰਾਲੇ ਤੋਂ ਵਾਧੂ ਪੁਲਿਸ ਦੀ ਮੰਗ ਕੀਤੀ ਅਤੇ ਚਾਰ ਵਾਧੂ ਕੇਂਦਰੀ ਦਸਤੇ ਭੇਜੇ ਗਏ ਹਨ। ਤਣਾਅ ਦੇ ਮੱਦੇਨਜ਼ਰ ਜ਼ਿਲ੍ਹੇ ਦੀਆਂ ਸਾਰੀਆਂ ਦੁਕਾਨਾਂ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਹਿੰਸਾ ਪ੍ਰਭਾਵਿਤ ਇਲਾਕੇ ਵਿਚ ਕਰਫਿਊ ਲਗਾ ਦਿੱਤਾ ਗਿਆ ਹੈ। ਨਾਲ ਹੀ ਵਿਕਾਸ ਬਲਾਕ ਦੇ ਸਾਰੇ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਪੂਰੇ ਹਲਦਵਾਨੀ ਸ਼ਹਿਰ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦੰਗੇ ਫੈਲਾਉਣ ਵਾਲੇ ਦੋਸ਼ੀਆਂ ਖਿਲਾਫ ਯੂ.ਏ.ਪੀ.ਏ. ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।