Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਜਥੇਦਾਰ ਕਰਤਾਰਪੁਰ ਵੱਲੋਂ ਸ਼ੋ੍ਰਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਸਰਕਲ ਪ੍ਰਧਾਨਾਂ ਦਾ ਐਲਾਨ

ਦੁਆਰਾ: Punjab Bani ਪ੍ਰਕਾਸ਼ਿਤ :Sunday, 04 February, 2024, 07:35 PM

ਜਥੇਦਾਰ ਕਰਤਾਰਪੁਰ ਵੱਲੋਂ ਸ਼ੋ੍ਰਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਸਰਕਲ ਪ੍ਰਧਾਨਾਂ ਦਾ ਐਲਾਨ
ਸ਼ੋ੍ਰਮਣੀ ਅਕਾਲੀ ਦਲ ਦੇ ਵਿਸਥਾਰ ਅਤੇ ਮਜਬੂਤੀ ਲਈ ’ਚ ਯੋਗ ਚਿਹਰਿਆਂ ਦੀ ਚੋਣ ਜਾਰੀ ਰਹੇਗੀ : ਜਥੇਦਾਰ ਕਰਤਾਰਪੁਰ
ਸਨੌਰ, ਰਾਜਪੁਰਾ, ਸ਼ਤਰਾਣਾ ਅਤੇ ਘਨੌਰ ਸਰਕਲ ਪ੍ਰਧਾਨ ਪੰਜਾਬ ਬਚਾਓ ਯਾਤਰਾ ਦੀਆਂ ਤਿਆਰੀਆਂ ਆਰੰਭ ਦੇਣ : ਹਰਿੰਦਰਪਾਲ ਸਿੰਘ ਚੰਦੂਮਾਜਾਰਾ
ਪਟਿਆਲਾ 4 ਫਰਵਰੀ
ਸ਼ੋ੍ਰਮਣੀ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਦੀ ਯੋਗ ਅਗਵਾਈ ਵਿਚ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਹੰਗਾਗੀ ਮੀਟਿੰਗ ਸੱਦੀ ਗਈ, ਜਿਸ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਓਐਸਡੀ ਚਰਨਜੀਤ ਸਿੰਘ ਬਰਾੜ, ਹਲਕਾ ਘਨੌਰ ਦੇ ਇੰਚਾਰਜ ਭੁਪਿੰਦਰ ਸਿੰਘ ਸ਼ੇਖੂਪਰ, ਸਾਬਕਾ ਵਿਧਾਇਕ ਸਨੌਰ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਉਚੇਚੇ ਤੌਰ ’ਤੇ ਪੁੱਜੇ ਹੋਏ ਸਨ। ਇਸ ਮੌਕੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਜਾਣਕਾਰੀ ਸਾਂਝੀ ਕੀਤੀ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸਰਕਲ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ। ਜਥੇਦਾਰ ਕਰਤਾਰਪੁਰ ਨੇ ਦੱਸਿਆ ਕਿ ਨਵੇਂ ਸਰਕਲ ਪ੍ਰਧਾਨ ਦੀ ਚੋਣ ਵਿਚ ਸਨੌਰ, ਰਾਜਪੁਰਾ, ਸ਼ਤਰਾਣਾ ਅਤੇ ਘਨੌਰ ਸਰਕਲ ਪ੍ਰਧਾਨ ਦੀ ਲਿਸਟ ਜਾਰੀ ਕੀਤੀ ਗਈ ਅਤੇ ਪਾਰਟੀ ਪ੍ਰਧਾਨ ਸਮਰਪਿਤ ਭਾਵਨਾ ਨਾਲ ਕੰਮ ਕਰਨ ਵਾਲਿਆਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਵਿਸਥਾਰ ਅਤੇ ਮਜਬੂਤੀ ਲਈ ਯੋਗ ਚਿਹਰਿਆਂ ਅਤੇ ਰਹਿੰਦੇ ਸਰਕਲ ਪ੍ਰਧਾਨਾਂ ਦੀ ਚੋਣ ਵੀ ਚੱਲ ਕੀਤੀ ਜਾਵੇਗੀ।
ਜ਼ਿਲ੍ਹਾ ਦਿਹਾਤੀ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਦੱਸਿਆ ਕਿ ਹਲਕਾ ਸਨੌਰ ਦੇ ਸਰਕਲ ਪ੍ਰਧਾਨ ਅਤੇ ਕੁਝ ਹੋਰ ਅਹਿਮ ਅਹੁਦੇਦਾਰਾਂ ਵਿਚ ਜਥੇਦਾਰ ਨਰੰਜਣ ਸਿੰਘ ਧਰਮੀ ਫੌਜੀ ਸਰਕਲ ਬਲਬੇੜਾ, ਤਰਸੇਮ ਸਿੰਘ ਕੋਟਲਾ ਰੋਹੜ ਜਗੀਰ, ਗੁਰਜੀਤ ਸਿੰਘ ਉਪਲੀ ਭੁੱਨਰਹੇੜੀ, ਸ. ਪ੍ਰੀਤਮ ਸਿੰਘ ਸਨੌਰ ਸ਼ਹਿਰੀ, ਕੁਲਦੀਪ ਸਿੰਘ ਹਰਪਾਲਪੁਰ ਬਹਾਦਰਗੜ੍ਹ, ਕੁਲਦੀਪ ਸਿੰਘ ਸ਼ਮਸਪੁਰ ਸਦਰ ਪਟਿਆਲਾ, ਸ. ਜਸਬੀਰ ਸਿੰਘ ਲਲੀਨਾ ਸਨੌਰ ਦਿਹਾਤੀ, ਵੀਰ ਸਿੰਘ ਬ੍ਰਹਮਪੁਰਾ ਦੇਵੀਗੜ੍ਹ ਅਤੇ ਗੁਰਬਖਸ਼ ਸਿੰਘ ਟਿੳਾਣਾ ਨੂੰ ਹਡਾਣਾ ਦਾ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਘਨੌਰ ਦੇ ਸਰਕਲ ਪ੍ਰਧਾਨਾਂ ਵਿਚ ਮਾਸਟਰ ਦਵਿੰਦਰ ਸਿੰਘ ਟਹਿਲਪੁਰਾ ਸੇਹਰਾ, ਹਰਵਿੰਦਰ ਸਿੰਘ ਮਹਿਮਦੂਪੁਰ ਗੰਡਾਖੇੜੀ, ਅਮਰੀਕ ਸਿੰਘ ਲੋਚਮਾ ਹਰਪਾਲਪੁਰ, ਕੁਲਦੀਪ ਸਿੰਘ ਗੁਰਾਇਾਂਆ ਘਨੌਰ, ਸੁੱਚਾ ਸਿੰਘ ਅਲੀਮਾਜਰਾ, ਗੁਰਜਿੰਦਰ ਸਿੰਘ ਕਬੂਲਪੁਰ ਮਰਦਾਪੁਰ, ਅਵਤਾਰ ਸਿੰਘ ਸ਼ੰਭੂ ਕਲਾਂ, ਗੁਰਵਿੰਦਰ ਸਿੰਘ ਰਾਮਪੁਰ ਲੋਹ ਸਿੰਬਲੀ, ਸਵਰਨ ਸਿੰਘ ਚੱਪੜ, ਪ੍ਰਕਾਸ਼ ਸਿੰਘ ਆਲਮਪੁਰ ਜਨਸੂਆ ਆਦਿ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।
ਜਥੇਦਾਰ ਕਰਤਾਰਪੁਰ ਨੇ ਦੱਸਿਆ ਕਿ ਰਾਜਪੁਰਾ ਸਰਕਲ ਪ੍ਰਧਾਨਾਂ ਵਿਚ ਜਥੇਦਾਰ ਕਰਨੈਲ ਸਿੰਘ ਹਰਿਆਊ, ਜਥੇਦਾਰ ਹਰਭਜਨ ਸਿੰਘ ਚੱਕ ਬਖਸ਼ੀਵਾਲਾ, ਅਸ਼ੋਕ ਅਲੂਣਾ ਬਸੰਤਪੁਰਾ, ਸਤਵਿੰਦਰ ਸਿੰਘ ਮਿਰਜਾਪੁਰ, ਅਸ਼ੋਕ ਕੁਮਾਰ ਖੇੜਾ ਗੱਜੂ, ਕਰਨੈਲ ਸਿੰਘ ਜਲਾਲਪੁਰ ਜਾਂਸਲ, ਜਸਵਿੰਦਰ ਸਿੰਘ ਸ਼ਾਮਦੂ ਸ਼ਹਿਰੀ ਰਾਜਪੁਰਾ, ਅਸ਼ੋਕ ਉਤਰੇਜਾ ਰਾਜਪੁਰਾ ਦਿਹਾਤੀ ਅਤੇ ਹਲਕਾ ਪ੍ਰਧਾਨ ਸੈਣੀ ਸਮਾਜ, ਹਰਦਿੱਤ ਸਿੰਘ ਸਾਬਕਾ ਸਰਪੰਚ, ਹਲਕਾ ਪ੍ਰਧਾਨ ਕੰਬੋਜ ਸਮਾਜ ਆਦਿ ਚੁਣੇ ਗਏ ਹਨ।
ਇਸੇ ਤਰ੍ਹਾਂ : ਹਲਕਾ ਸ਼ਤਰਾਣਾ ਦੇ ਸਰਕਲ ਪ੍ਰਧਾਨਾਂ ’ਚ ਸ. ਬੁਲਦੇਵ ਸਿੰਘ ਚੀਮਾ ਸ਼ਤਰਾਣਾ, ਸ. ਜੋਗਿੰਦਰ ਸਿੰਘ ਬਾਵਾ ਠਰੂਆ, ਸ. ਗੋਬਿੰਦ ਸਿੰਘ ਵਿਰਦੀ ਪਾਤੜਾਂ-1, ਸ੍ਰੀ ਵਿਸ਼ਾਲ ਗੋਇਲ ਪਾਤੜ੍ਹਾਂ-2, ਸ. ਗੁਰਦੀਪ ਸਿੰਘ ਖਾਂਗ ਪਾਤੜਾਂ ਦਿਹਾਤੀ, ਸ. ਰਣਜੀਤ ਸਿੰਘ ਸ਼ਾਹੀ ਘੱਗਾ ਸ਼ਹਿਰੀ, ਸ. ਤਰਲੋਕ ਸਿੰਘ ਧਾਲੀਵਾਲ ਕਕਰਾਲਾ, ਸ. ਸੁਰਜੀਤ ਸਿੰਘ ਧਨੇਠਾ, ਸ. ਰਣਧੀਰ ਸਿੰਘ ਮਵੀ ਕੁਲਾਰਾਂ, ਸ. ਸਰਵਣ ਸਿੰਘ ਭੁੱਲਰ ਨੂੰ ਗੁਲਾਡ ਆਦਿ ਸਰਕਲ ਤਹਿਤ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਜਥੇਦਾਰ ਕਰਤਾਰਪੁਰ ਨੇ ਕਿਹਾ ਕਿ ਅਗਲੇ ਸਰਕਲ ਪ੍ਰਧਾਨਾਂ ਦੀ ਲਿਸਟ ਵੀ ਜਲਦ ਜਾਰੀ ਕੀਤੀ ਜਾਵੇਗੀ।
ਇਸ ਮੌਕੇ ਗੱਲਬਾਤ ਕਰਦਿਆਂ ਅਕਾਲੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜਾ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਗਲੇ ਮਹੀਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਵਿਚ ਪੰਜਾਬ ਬਚਾਓ ਯਾਤਰਾ ਪਟਿਆਲਾ ਪੁੱਜ ਰਹੀ ਹੈ, ਜਿਸ ਦੇ ਸਵਾਗਤ ਲਈ ਪਾਰਟੀ ਦੇ ਆਗੂ ਸਾਹਿਬਾਨ, ਸਰਕਲ ਪ੍ਰਧਾਨ ਅਤੇ ਵਰਕਰ ਸਾਹਿਬਾਨਾਂ ਨੂੰ ਹੁਣ ਤੋਂ ਤਿਆਰੀਆਂ ਵਿਚ ਜੁੱਟ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਦੀ ਪੋਲ ਖੋਲ੍ਹਣ ਲਈ ਪੰਜਾਬ ਬਚਾਓ ਯਾਤਰਾ ਮਾਲਵਾ ਪੱਟੀ ਵਿਚੋਂ ਹੁੰਦੀ ਹੋਈ ਮਾਰਚ ਮਹੀਨੇ ਪਟਿਆਲਾ ਪਹੁੰਚ ਰਹੀ ਹੈ।



Scroll to Top