ਜਾਗਦੇ ਰਹੋ ਕਲੱਬ ਨੇ ਖੇਡਾਂ ਦਾ ਸਾਮਾਨ ਖਰੀਦਣ ਲਈ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੀ ਕੀਤੀ ਮੱਦਦ....

ਦੁਆਰਾ: Punjab Bani ਪ੍ਰਕਾਸ਼ਿਤ :Sunday, 04 February, 2024, 07:29 PM

ਜਾਗਦੇ ਰਹੋ ਕਲੱਬ ਨੇ ਖੇਡਾਂ ਦਾ ਸਾਮਾਨ ਖਰੀਦਣ ਲਈ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੀ ਕੀਤੀ ਮੱਦਦ….

ਖੇਡਾਂ ਦੇ ਸਾਮਾਨ ਲਈ ਲੋੜਵੰਦ ਪਰਿਵਾਰ ਦੀ ਧੀ ਦੀ ਮੱਦਦ ਕਰਨਾ ਸਲਾਘਾਯੋਗ ਉਪਰਾਲਾ….ਜਥੇਦਾਰ ਜਰਨੈਲ ਸਿੰਘ ਕਰਤਾਰਪੁਰ
ਸਨੌਰ 4 ਫਰਵਰੀ () ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸਨਗੜ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਇੱਕ ਲੋੜਵੰਦ ਪਰਿਵਾਰ ਦੀ ਧੀ ਦੀ ਖੇਡਾਂ ਦਾ ਸਾਮਾਨ ਖਰੀਦਣ ਲਈ ਮਾਲੀ ਮੱਦਦ ਕੀਤੀ,ਜਾਗਦੇ ਰਹੋ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਦੱਸਿਆ ਕਿ ਧੀ ਜੈਸਮੀਨ ਕੌਰ ਕੋਲ ਖੇਡਾਂ ਦਾ ਸਾਮਾਨ ਖਰੀਦਣ ਲਈ ਪੈਸੇ ਨਹੀਂ ਸਨ,ਤਾਂ ਕਲੱਬ ਨੇ ਪੰਜ ਹਜ਼ਾਰ ਦਾ ਚੈੱਕ ਧੀ ਜੈਸਮੀਨ ਕੌਰ ਅਤੇ ਪਿਤਾ ਹਰਮੀਤ ਸਿੰਘ ਨੂੰ ਦਿੱਤਾ।ਸਾਫਟਬਾਲ ਖੇਡਣ ਲਈ ਜੈਸਮੀਨ ਕੌਰ ਨੇ ਰਾਜਸਥਾਨ ਵਿੱਚ ਜਾਣਾ ਸੀ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਕਿਹਾ ਖੇਡਾਂ ਦੇ ਸਾਮਾਨ ਲਈ ਲੋੜਵੰਦ ਪਰਿਵਾਰ ਦੀ ਧੀ ਦੀ ਮੱਦਦ ਕਰਨਾ ਸਲਾਘਾਯੋਗ ਉਪਰਾਲਾ ਹੈ।ਧੀਆਂ ਮੁੰਡਿਆਂ ਨਾਲੋਂ ਕਿਸੇ ਵੀ ਕੰਮ ਵਿੱਚ ਘੱਟ ਨਹੀਂ ਹਨ,ਧੀਆਂ ਵੀ ਹਰੇਕ ਕੰਮ ਵਿੱਚ ਮੁੰਡਿਆਂ ਨਾਲੋਂ ਅੱਗੇ ਹਨ।ਧੀਆਂ ਵੀ ਬਰਾਬਰ ਦੀ ਹੱਕਦਾਰ ਹਨ,ਸਾਨੂੰ ਕਿਸੇ ਬਿਨਾ ਭੇਦਭਾਵ ਤੋਂ ਬਰਾਬਰ ਦਾ ਦਰਜਾ ਧੀਆਂ ਨੂੰ ਦੇਣਾ ਚਾਹੀਦਾ ਹੈ।ਕਲੱਬ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ।ਹਰ ਸਾਲ ਧੀਆਂ ਦੀ ਲੋਹੜੀ ਮਨਾਉਣਾ,ਖੂਨਦਾਨ ਕੈਂਪ,ਮੈਡੀਕਲ ਕੈਂਪ,ਫਰੀ ਅੱਖਾਂ ਦੇ ਉਪਰੇਸਨ ਕਰਵਾ ਕੇ ਲੈੱਨਜ਼ ਪਵਾਉਣਾ,ਭਰੂਣ ਹੱਤਿਆ ਨੂੰ ਰੋਕਣਾ,ਨਸਿਆਂ ਖਿਲਾਫ਼ ਨੌਜਵਾਨਾਂ ਨੂੰ ਜਾਗਰੂਕ ਕਰਨਾ,ਗਰੀਬ ਲੜਕੀਆਂ ਦੇ ਵਿਆਹ ਵਿੱਚ ਮੱਦਦ ਕਰਨਾ,ਅਤੇ ਬੂਟੇ ਲਗਾਉਣਾ ਆਦਿ ਹੋਰ ਵੱਖ-ਵੱਖ ਕਾਰਜ ਕਰ ਰਿਹਾ ਹੈ।ਇਸ ਮੌਕੇ ਜਿਲਾ ਪ੍ਰਧਾਨ ਜਰਨੈਲ ਸਿੰਘ ਕਰਤਾਰਪੁਰ,ਗੁਰਜੀਤ ਸਿੰਘ ਉੱਪਲੀ,ਕੁਲਜੀਤ ਸਿੰਘ ਮੱਲੀ,ਕਸਪਾਲ ਸਿੰਘ ਨੰਬਰਦਾਰ,ਪੰਚ ਜਸਮੀਰ ਸਿੰਘ ਬਿਸਨਗੜ,ਹਰਬੰਸ ਸਿੰਘ ਬਹਿਲ,ਗੁੱਡੂ ਪੰਜੇਟਾ,ਗੁਰਵਿੰਦਰ ਸਿੰਘ ਪਰੌੜ,ਸੁਖਦੇਵ ਸਿੰਘ ਮੀਰਾਂਪੁਰ,ਦੀਦਾਰ ਸਿੰਘ ਬੇਸਰ,ਸੰਜੀਵ ਕੁਮਾਰ ਸਨੌਰ,ਨਿਰਮਲ ਕੌਰ,ਪੰਚ ਭਜਨ ਕੌਰ, ਪੰਚ ਮਲਕੀਤ ਸਿੰਘ,ਅਤੇ ਸਾਹਬ ਸਿੰਘ ਧਾਂਦੀਆਂ ਹਾਜ਼ਰ ਸੀ।