Breaking News ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਜਾਰੀ ਭਰਤੀ ਨੂੰ ਮਿਲਿਆ ਵੱਡਾ ਹੁੰਗਾਰਾਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੀ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੇ ਲੋਕਾਂ ਦੀ ਸੱਚੀ ਹਮਦਰਦ ਸਾਬਤ ਹੋਈ-ਬਾਜ਼ੀਗਰਕੋਰਟ ਦੇ ਹੁਕਮਾਂ ਤੇ ਵੀ ਪਟੀਸ਼ਨਕਰਤਾ ਨੂੰ ਪੈਸੇ ਨਾ ਦੇਣ ਤੇ ਡੀ. ਸੀ., ਐਸ. ਡੀ. ਐਮ. ਦਫ਼ਤਰ ਅਤੇ ਤਹਿਸੀਲ ਵਿਚ ਲੱਗੇ ਸਮਾਨ ਨੂੰ ਚੁੱਕਣ ਪਹੁੰਚੀ ਟੀਮ ਨੂੰ ਵਾਪਸ ਭੇਜ ਏ. ਡੀ. ਸੀ. ਨੇ ਮੰਗਿਆ ਪਟੀਸ਼ਨਕਰਤਾ ਤੋਂ ਸੋਮਵਾਰ ਤੱਕ ਦਾ ਸਮਾਂਪੰਜਾਬ ਸਰਕਾਰ ਕਰਨ ਜਾ ਰਹੀ ਸੂਬੇ 15 ਹਜ਼ਾਰ ਛੱਪੜਾਂ ਦੀ ਸਫਾਈ ਦਾ ਕੰਮਚੰਡੀਗੜ੍ਹ `ਚ ਹਿਮਾਚਲ ਦੇ ਨੌਜਵਾਨ ਦਾ ਕਤਲ ਕਰਨ ਵਾਲੇ ਦੋ ਨਾਬਾਲਗਾਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ'ਪੰਜਾਬ ਸਿੱਖਿਆ ਕ੍ਰਾਂਤੀ’: ਚੌਥੇ ਦਿਨ ਬਰਿੰਦਰ ਕੁਮਾਰ ਗੋਇਲ ਵੱਲੋਂ ਲਹਿਰਾ ਹਲਕੇ ਦੇ ਅੱਠ ਸਕੂਲਾਂ ਵਿੱਚ 1.61 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ

37ਵਾਂ ਨਾਰਥ ਜੋਨ ਅੰਤਰ ਯੂਨੀਵਰਸਿਟੀ ਯੂਵਕ ਮੇਲਾ ਚੌਥੇ ਦਿਨ ਵਿੱਚ ਦਾਖ਼ਲ

ਦੁਆਰਾ: Punjab Bani ਪ੍ਰਕਾਸ਼ਿਤ :Saturday, 03 February, 2024, 06:35 PM

37ਵਾਂ ਨਾਰਥ ਜੋਨ ਅੰਤਰ ਯੂਨੀਵਰਸਿਟੀ ਯੂਵਕ ਮੇਲਾ ਚੌਥੇ ਦਿਨ ਵਿੱਚ ਦਾਖ਼ਲ
ਪਟਿਆਲਾ, 3 ਫਰਬਰੀ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੱਲ ਰਿਹਾ 37 ਵਾਂ ਨਾਰਥ ਜੋਨ ਅੰਤਰ ਯੂਨੀਵਰਸਿਟੀ ਯੂਵਕ ਮੇਲਾ ਪੂਰੇ ਜਾਲੋ ਜਲੌਅ ’ਤੇ ਪਹੁੰਚ ਗਿਆ ਹੈ।
ਮੇਲੇ ਦੇ ਚੌਥੇ ਦਿਨ ਵੀ ਯੂਨੀਵਰਸਿਟੀ ਕੈਂਪਸ ਵਿੱਚ ਵੰਨ-ਸੁਵੰਨਤਾ ਵਾਲ਼ਾ ਮਾਹੌਲ ਬਰਕਰਾਰ ਰਿਹਾ। ਉੱਤਰੀ ਭਾਰਤ ਦੇ ਵੱਖ-ਵੱਖ ਖਿੱਤਿਆਂ ਤੋਂ ਪੁੱਜੇ ਵੱਖ-ਵੱਖ ਵਿਦਿਆਰਥੀ ਕਲਾਕਾਰਾਂ ਨੇ ਆਪੋ ਆਪਣੇ ਖਿੱਤੇ ਰੰਗਾਂ ਵਾਲੀਆਂ ਕਲਾ-ਵੰਨਗੀਆਂ ਦੀ ਪੇਸ਼ਕਾਰੀ ਕੀਤੀ। ਗੁਰੂ ਤੇਗ ਬਹਾਦਰ ਵਿੱਚ ਹੋਏ ਲੋਕ ਨਾਚਾਂ ਦੇ ਮੁਕਾਬਲੇ ਨਾਲ਼ ਮੇਲਾ ਆਪਣੇ ਸਿਖਰ ਉੱਤੇ ਪੁੱਜ ਗਿਆ ਜਿੱਥੇ ਦਰਸ਼ਕਾਂ ਦੀ ਭਾਰੀ ਗਿਣਤੀ ਵੇਖਣ ਨੂੰ ਮਿਲੀ। ਇਨ੍ਹਾਂ ਪੇਸ਼ਕਾਰੀਆਂ ਦੌਰਾਨ ਜਿੱਥੇ ਪੰਜਾਬ ਦੇ ਲੋਕ ਨਾਚ ਭੰਗੜਾ, ਸੰਮੀ, ਲੁੱਡੀ ਆਦਿ ਦੇ ਰੰਗ ਵੇਖਣ ਨੂੰ ਮਿਲੇ ਉੱਥੇ ਹੀ ਹਰਿਆਣਾ, ਹਿਮਾਚਲ ਪ੍ਰਦੇਸ, ਜੰਮੂ ਅਤੇ ਕਸ਼ਮੀਰ, ਉੱਤਰਾਖੰਡ ਦੇ ਵੱਖ-ਵੱਖ ਲੋਕ ਨਾਚ ਵੀ ਸ਼ਾਨਦਾਰ ਰਹੇ।
ਚੌਥਾ ਦਿਨ ਸਕਿੱਟ ਅਤੇ ਲੋਕ ਨਾਚਾਂ ਦੀ ਪੇਸ਼ਕਾਰੀ ਕੀਤੀ ਗਈ। ਇਸ ਦਿਨ ਹੋਏ ਹੋਰ ਮੁਕਾਬਲਿਆਂ ਵਿੱਚ ਸੰਗੀਤ ਲਾਈਟ ਵੋਕਲ, ਗਰੁੱਪ ਸੌਂਗ ਇੰਡੀਅਨ, ਮਿਮਿੱਕਰੀ, ਮੌਕੇ ਉੱਤੇ ਫ਼ੋਟੋਗਰਾਫ਼ੀ, ਕਲੇਅ ਮੌਡਲਿੰਗ, ਇਨਸਟਾਲੇਸ਼ਨ ਅਤੇ ਕੁਇਜ਼ ਮੁਕਾਬਲੇ ਸ਼ਾਮਿਲ ਹਨ।
ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਤੋਂ ਇੰਚਾਰਜ ਡਾ. ਗਗਨਦੀਪ ਸਿੰਘ ਥਾਪਾ ਨੇ ਦੱਸਿਆ ਕਿ ਮੇਲੇ ਦੇ ਪੰਜਵੇਂ ਅਤੇ ਆਖਰੀ ਦਿਨ ਵਿਦਾਇਗੀ ਸੈਸ਼ਨ ਹੋਵੇਗਾ ਜਿੱਥੇ ਪਿਛਲੇ ਦਿਨਾਂ ਵਿੱਚ ਹੋਏ ਸਾਰੇ ਮੁਕਾਬਲਿਆਂ ਦੇ ਨਤੀਜੇ ਐਲਾਨੇ ਜਾਣਗੇ। ਮਾਣਯੋਗ ਸਪੀਕਰ ਵਿਧਾਨ ਸਭਾ ਸ੍ਰ. ਕੁਲਤਾਰ ਸਿੰਘ ਸੰਧਵਾਂ ਇਸ ਸੈਸ਼ਨ ਵਿੱਚ ਮੁੱਖ ਮਹਿਮਾਨ ਵਿੱਚ ਸ਼ਾਮਿਲ ਹੋਣਗੇ ਅਤੇ ਰਾਜ ਸਭਾ ਮੈਂਬਰ ਸ੍ਰ. ਵਿਕਰਮ ਸਿੰਘ ਸਾਹਨੀ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕਰਨਗੇ।