ਭਾਰਤੀ ਮੂਲ ਦਾ ਵਿਅਕਤੀ ਕਰ ਰਿਹਾ ਸੀ ਕੈਨੇਡਾ ਵਿੱਚ ਮੰਦਰਾਂ ਦੀ ਭੰਨਤੋੜ
ਦੁਆਰਾ: Punjab Bani ਪ੍ਰਕਾਸ਼ਿਤ :Tuesday, 06 February, 2024, 07:57 PM

ਭਾਰਤੀ ਮੂਲ ਦਾ ਵਿਅਕਤੀ ਕਰ ਰਿਹਾ ਸੀ ਕੈਨੇਡਾ ਵਿੱਚ ਮੰਦਰਾਂ ਦੀ ਭੰਨਤੋੜ
ਦਿਲੀ : ਪਿਛਲੇ ਕਈ ਮਹੀਨਿਆਂ ਤੋਂ ਕੈਨੇਡਾ ‘ਚ ਹਿੰਦੂ ਮੰਦਰਾਂ ‘ਤੇ ਹਮਲਿਆਂ ਅਤੇ ਭੰਨਤੋੜ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਘਟਨਾਵਾਂ ਨਾਲ ਜੁੜੇ ਇੱਕ ਮੁਲਜ਼ਮ ਦੀ ਪਛਾਣ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦਰਅਸਲ ਭਾਰਤੀ ਮੂਲ ਦੇ 41 ਸਾਲਾ ਕੈਨੇਡੀਅਨ ਵਿਅਕਤੀ ‘ਤੇ ਮੰਦਰਾਂ ‘ਚ ਭੰਨਤੋੜ ਕਰਨ ਅਤੇ ਦਾਨ ਬਾਕਸ ‘ਚੋਂ ਨਕਦੀ ਚੋਰੀ ਕਰਨ ਦਾ ਇਲਜ਼ਾਮ ਹੈ।
ਮੁਲਜ਼ਮ ਦੀ ਪਛਾਣ ਬਰੈਂਪਟਨ ਸ਼ਹਿਰ ਦੇ ਰਹਿਣ ਵਾਲੇ ਜਗਦੀਸ਼ ਪੰਧੇਰ ਵਜੋਂ ਹੋਈ ਹੈ। ਪੁਲਿਸ ਦੇ ਮੁਤਾਬਕ ਮਾਰਚ ਅਤੇ ਅਗਸਤ 2023 ਦਰਮਿਆਨ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਸਮੇਤ ਪੀਲ ਖੇਤਰ ਵਿੱਚ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪੰਧੇਰ ਨਿਗਰਾਨੀ ਕੈਮਰਿਆਂ ‘ਚ ਹੋਰ ਕਾਰੋਬਾਰੀ ਥਾਵਾਂ ‘ਤੇ ਤੋੜ-ਭੰਨ ਕਰਦੇ ਅਤੇ ਪੈਸੇ ਚੋਰੀ ਕਰਦੇ ਵੀ ਫੜਿਆ ਗਿਆ ਹੈ।
