Breaking News ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਜਾਰੀ ਭਰਤੀ ਨੂੰ ਮਿਲਿਆ ਵੱਡਾ ਹੁੰਗਾਰਾਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੀ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੇ ਲੋਕਾਂ ਦੀ ਸੱਚੀ ਹਮਦਰਦ ਸਾਬਤ ਹੋਈ-ਬਾਜ਼ੀਗਰਕੋਰਟ ਦੇ ਹੁਕਮਾਂ ਤੇ ਵੀ ਪਟੀਸ਼ਨਕਰਤਾ ਨੂੰ ਪੈਸੇ ਨਾ ਦੇਣ ਤੇ ਡੀ. ਸੀ., ਐਸ. ਡੀ. ਐਮ. ਦਫ਼ਤਰ ਅਤੇ ਤਹਿਸੀਲ ਵਿਚ ਲੱਗੇ ਸਮਾਨ ਨੂੰ ਚੁੱਕਣ ਪਹੁੰਚੀ ਟੀਮ ਨੂੰ ਵਾਪਸ ਭੇਜ ਏ. ਡੀ. ਸੀ. ਨੇ ਮੰਗਿਆ ਪਟੀਸ਼ਨਕਰਤਾ ਤੋਂ ਸੋਮਵਾਰ ਤੱਕ ਦਾ ਸਮਾਂਪੰਜਾਬ ਸਰਕਾਰ ਕਰਨ ਜਾ ਰਹੀ ਸੂਬੇ 15 ਹਜ਼ਾਰ ਛੱਪੜਾਂ ਦੀ ਸਫਾਈ ਦਾ ਕੰਮਚੰਡੀਗੜ੍ਹ `ਚ ਹਿਮਾਚਲ ਦੇ ਨੌਜਵਾਨ ਦਾ ਕਤਲ ਕਰਨ ਵਾਲੇ ਦੋ ਨਾਬਾਲਗਾਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ'ਪੰਜਾਬ ਸਿੱਖਿਆ ਕ੍ਰਾਂਤੀ’: ਚੌਥੇ ਦਿਨ ਬਰਿੰਦਰ ਕੁਮਾਰ ਗੋਇਲ ਵੱਲੋਂ ਲਹਿਰਾ ਹਲਕੇ ਦੇ ਅੱਠ ਸਕੂਲਾਂ ਵਿੱਚ 1.61 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ

‘ਪੁਰਾਲੇਖਾਂ ਵਿੱਚ ਸੰਗੀਤਕਾਰ’ ਵਿਸ਼ੇ ’ਤੇ ਭਾਸ਼ਣ ਆਯੋਜਿਤ

ਦੁਆਰਾ: Punjab Bani ਪ੍ਰਕਾਸ਼ਿਤ :Tuesday, 06 February, 2024, 06:59 PM

‘ਪੁਰਾਲੇਖਾਂ ਵਿੱਚ ਸੰਗੀਤਕਾਰ’ ਵਿਸ਼ੇ ’ਤੇ ਭਾਸ਼ਣ ਆਯੋਜਿਤ

ਸੰਗੀਤ ਅਤੇ ਭਾਸ਼ਾ ਜਿਹੇ ਵਿਸ਼ਿਆਂ ਉੱਤੇ ਹੱਦਾਂ ਸਰਹੱਦਾਂ ਤੋਂ ਪਾਰ ਜਾ ਕੇ ਖੋਜ ਕੀਤੇ ਜਾਣ ਦੀ ਬਹੁਤ ਜਿਆਦਾ ਲੋੜ -ਪ੍ਰੋ. ਅਰਵਿੰਦ

ਪਟਿਆਲਾ ਸੰਗੀਤ ਘਰਾਣੇ ਉੱਤੇ ਹੈ ਲਾਹੌਰ ਅਤੇ ਹੋਰ ਰਿਆਸਤਾਂ ਦਾ ਅਸਰ- ਰਾਧਾ ਕਪੂਰੀਆ

ਪਟਿਆਲਾ, 6 ਫਰਵਰੀ

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਸੰਗੀਤ ਅਤੇ ਭਾਸ਼ਾ ਜਿਹੇ ਵਿਸ਼ਿਆਂ ਉੱਤੇ ਹੱਦਾਂ ਸਰਹੱਦਾਂ ਤੋਂ ਪਾਰ ਜਾ ਕੇ ਖੋਜ ਕੀਤੇ ਜਾਣ ਦੀ ਬਹੁਤ ਜਿਆਦਾ ਲੋੜ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ।
ਅੱਜ ਪੰਜਾਬੀ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐੱਮ.ਆਰ.ਸੀ.) ਵੱਲੋਂ ਯੂਨੀਵਰਸਿਟੀ ਦੇ ਕੁੱਝ ਵਿਭਾਗਾਂ ਦੇ ਸਹਿਯੋਗ ਨਾਲ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਅਰਵਿੰਦ ਨੇ ਕਿਹਾ ਗਿਆ ਕਿ ਵੰਡ ਦਾ ਜ਼ਖ਼ਮ ਏਨਾ ਗਹਿਰਾ ਹੈ ਕਿ ਇਸ ਦੇ ਹਵਾਲੇ ਨਾਲ ਕੀਤੀ ਜਾਣ ਵਾਲੀ ਹਰੇਕ ਗੱਲ ਆਪਣੀ ਵਿਸ਼ੇਸ਼ ਅਹਿਮੀਅਤ ਰੱਖਦੀ ਹੈ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਵਿਭਾਗਾਂ ਦੀ ਸ਼ਮੂਲੀਅਤ ਦੀ ਪ੍ਰਸ਼ੰਸ਼ਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹਾ ਕੀਤੇ ਜਾਣ ਨਾਲ਼ ਕਿਸੇ ਵੀ ਵਿਸ਼ੇ ਉੱਤੇ ਗੱਲ ਕਰਨ ਦਾ ਦਾਇਰਾ ਹੋਰ ਵਸੀਹ ਹੁੰਦਾ ਹੈ ਅਤੇ ਵੱਖ ਵੱਖ ਕੋਣਾਂ ਤੋਂ ਚਰਚਾ ਕੀਤੇ ਜਾਣਾ ਸੰਭਵ ਹੋ ਸਕਦਾ ਹੈ। ਇਸ ਲਈ ਇਸ ਅਮਲ ਨੂੰ ਯੂਨੀਵਰਸਟੀ ਵਰਗੇ ਅਦਾਰੇ ਵਿੱਚ ਵੱਧ ਤੋਂ ਵੱਧ ਅਪਣਾਇਆ ਜਾਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਯੂਕੇ ਦੀ ਦਰਹੈਮ ਯੂਨੀਵਰਸਿਟੀ ਤੋਂ ਅਧਿਆਪਕਾ ਰਾਧਾ ਕਪੂਰੀਆ ਨੇ ਇਸ ਪ੍ਰੋਗਰਾਮ ਵਿੱਚ ਦੱਖਣੀ ਏਸ਼ੀਆਈ ਇਤਿਹਾਸ ਵਿਸ਼ੇ ਦੀ ਪਟਿਆਲਾ ਰਿਆਸਤ ਦੀ ਸਰਪ੍ਰਸਤੀ ਦੇ ਹਵਾਲੇ ਨਾਲ਼ ਸੰਗੀਤਕਾਰਾਂ ਦੇ ਇਤਿਹਾਸ ਬਾਰੇ ਗੱਲ ਕੀਤੀ। ਉਨ੍ਹਾਂ ਨੇ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਕਿਹਾ ਕਿ ਪਟਿਆਲਾ ਸੰਗੀਤ ਘਰਾਣੇ ਉੱਤੇ ਲਾਹੌਰ ਅਤੇ ਪਟਿਆਲਾ ਦੇ ਆਸ ਪਾਸ ਦੀਆਂ ਹੋਰ ਰਿਆਸਤਾਂ ਦੇ ਸੰਗੀਤ ਦਾ ਅਸਰ ਹੈ। ਇਨ੍ਹਾਂ ਵੱਖ-ਵੱਖ ਥਾਵਾਂ ਦੇ ਸੰਗੀਤਕ ਯੋਗਦਾਨ ਨੇ ਪਟਿਆਲਾ ਘਰਾਣੇ ਦੇ ਸੰਗੀਤ ਦੇ ਬਣਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਰਾਧਾ ਕਪੂਰੀਆ ਨੇ ਦੱਸਿਆ ਕਿ ਕਿਸ ਤਰ੍ਹਾਂ ਕਲਾਸੀਕਲ ਸੰਗੀਤ ਪੱਖੋਂ ਪੰਜਾਬ ਕੋਲ ਇੱਕ ਅਮੀਰ ਵਿਰਸਾ ਹੈ। ਉਨ੍ਹਾਂ ਵੱਖ-ਵੱਖ ਇਤਿਹਾਸਿਕ ਦਸਤਾਵੇਜ਼ਾਂ ਦੇ ਹਵਾਲੇ ਦੇ ਕੇ ਦੱਸਿਆ ਕਿ ਕਿਸ ਤਰ੍ਹਾਂ ਪਟਿਆਲਾ ਰਿਆਸਤ ਵਿੱਚ ਕਲਾਸੀਕਲ ਸੰਗੀਤ ਨੂੰ ਪਹਿਲਾਂ ਸਰਪ੍ਰਸਤੀ ਹਾਸਿਲ ਰਹੀ ਅਤੇ ਬਾਅਦ ਵਿੱਚ ਹੌਲੀ ਹੌਲੀ ਇਸ ਖੇਤਰ ਦੇ ਸੰਗੀਤਕਾਰਾਂ ਨੂੰ ਹਾਸਿਲ ਸਰਪ੍ਰਸਤੀ ਉਨ੍ਹਾਂ ਕੋਲੋਂ ਖੁੱਸ ਗਈ। ਪਟਿਆਲਾ ਰਿਆਸਤ ਵਿੱਚ ਭਰਤੀ ਹੋਏ ਸੰਗੀਤਕਾਰਾਂ ਅਤੇ ਬਾਅਦ ਵਿੱਚ ਉਨ੍ਹਾਂ ਦੀਆਂ ਘਟਦੀਆਂ ਤਨਖਾਹਾਂ ਆਦਿ ਸੰਬੰਧੀ ਇਤਿਹਾਸਕ ਸਬੂਤ ਉਪਲਬਧ ਹਨ। 1947 ਵਿੱਚ ਬਣੀ ‘ਪਟਿਆਲਾ ਸੰਗੀਤ ਸਭਾ’ ਦੀ ਮਿਸਾਲ ਦੇ ਕੇ ਉਨ੍ਹਾਂ ਦੱਸਿਆ ਕਿ ਰਾਜਾਸ਼ਾਹੀ ਤੋਂ ਇਲਾਵਾ ਮੱਧਵਰਗੀ ਸਮਾਜਿਕ ਜਮਾਤ ਵੱਲੋਂ ਵੀ ਇਸ ਸੰਗੀਤ ਨੂੰ ਸਰਪ੍ਰਸਤੀ ਪ੍ਰਦਾਨ ਕੀਤੀ ਗਈ। ਉਨ੍ਹਾਂ ਪਟਿਆਲਾ ਅਤੇ ਲਾਹੌਰ ਦੇ ਦਰਮਿਆਨ ਸੰਗੀਤਕ ਸਾਂਝਾਂ ਬਾਰੇ ਵੀ ਗੱਲ ਕੀਤੀ।
ਈ. ਐੱਮ. ਆਰ.ਸੀ. ਦੇ ਡਾਇਰੈਕਟਰ ਦਲਜੀਤ ਅਮੀ ਨੇ ਵਿਸ਼ੇ ਦੀ ਜਾਣ-ਪਹਿਚਾਣ ਕਰਵਾਉਂਦਿਆਂ ਕਿ ਪੰਜਾਬ ਦੀ ਸ਼ਨਾਖ਼ਤ ਸਿਰਫ਼ ਪੌਪ ਸੰਗੀਤ ਦੇ ਹਵਾਲੇ ਨਾਲ਼ ਹੀ ਨਹੀਂ ਕੀਤੀ ਜਾਣੀ ਚਾਹੀਦੀ ਬਲਕਿ ਸਾਨੂੰ ਇੱਥੋਂ ਦੇ ਸ਼ਾਸਤਰੀ ਸੰਗੀਤ ਉੱਪਰ ਵੀ ਮਾਣ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੰਤਰ-ਅਨੁਸ਼ਾਸਨੀ ਪਹੁੰਚ ਅਪਣਾਉਂਦਿਆਂ ਵੱਖ-ਵੱਖ ਵਿਭਾਗਾਂ ਅਤੇ ਵੱਖ-ਵੱਖ ਵਿਸਿ਼ਆਂ ਦੀ ਸ਼ਮੂਲੀਅਤ ਨਾਲ਼ ਸਿਹਤਮੰਦ ਸੰਵਾਦ ਰਚਾਉਣਾ ਈ.ਐੱਮ.ਆਰ.ਸੀ. ਵੱਲੋਂ ਤਰਜੀਹੀ ਅਧਾਰ ਉੱਤੇ ਲਿਆ ਜਾਂਦਾ ਹੈ। ਇਹ ਪ੍ਰੋਗਰਾਮ ਵੀ ਇਸੇ ਪਹੁੰਚ ਦਾ ਇੱਕ ਨਤੀਜਾ ਹੈ।
ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਐਂਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸੇਬਿਲਿਟੀਜ਼, ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ, ਸੰਗੀਤ ਵਿਭਾਗ, ਸਮਾਜ ਵਿਗਿਆਨ ਅਤੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ਼ ਕਰਵਾਇਆ ਗਿਆ।
ਸੰਕੇਤ ਭਾਸ਼ਾ ਮਾਹਿਰ ਰਵਿੰਦਰ ਕੌਰ ਵੱਲੋਂ ਇਸ ਪ੍ਰੋਗਰਾਮ ਦਾ ਇਸ਼ਾਰਿਆਂ ਦੀ ਭਾਸ਼ਾ ਵਿੱਚ ਅਨੁਵਾਦ ਕਰਦਿਆਂ ਵਿਸ਼ੇਸ਼ ਲੋੜਾਂ ਵਾਲ਼ੇ ਜੀਆਂ ਲਈ ਸੰਚਾਰ ਨੂੰ ਸੰਭਵ ਬਣਾਇਆ।