ਮੇਅਰ ਕੁੰਦਨ ਗੋਗੀਆ ਦਾ ਦੀ ਕਲਾਸ ਫੋਰ ਗਵਰਮੈਂਟ ਇੰਪਲਾਈਜ ਯੂਨੀਅਨ ਪੰਜਾਬ ਨੇ ਕੀਤਾ ਸਨਮਾਨ

ਮੇਅਰ ਕੁੰਦਨ ਗੋਗੀਆ ਦਾ ਦੀ ਕਲਾਸ ਫੋਰ ਗਵਰਮੈਂਟ ਇੰਪਲਾਈਜ ਯੂਨੀਅਨ ਪੰਜਾਬ ਨੇ ਕੀਤਾ ਸਨਮਾਨ
-ਮੁਲਾਜਮ ਮਸਲਿਆਂ ਲਈ ਮੇਅਰ ਕੁੰਦਨ ਗੋਗੀਆ ਨੇ ਦਿੱਤਾ ਸਮਾਂ ਦੇਣ ਦਾ ਭਰੋਸਾ
ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੀ ਨਗਰ ਨਿਗਮ ਦੇ ਸ਼ਾਹੀ ਮੇਅਰ ਕੁੰਦਨ ਗੋਗੀਆ ਦਾ ਅੱਜ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ ਯੂਨੀਅਨ
ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਦਰਸਨ ਸਿੰਘ ਲੁਬਾਣਾ ਵਲੋਂ ਵਿਸ਼ੇਸ਼ ਤੌਰ ’ਤੇ ਮੁਲਾਜਮ ਆਗੂਆਂ ਨਾਲ ਪਹੁੰਚ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਜਿਥੇ ਦਰਸ਼ਨ ਸਿੰਘ ਲੁਬਾਣਾ ਵਲੋਂ ਮੇਅਰ ਕੁੰਦਨ ਗੋਗੀਆ ਨਾਲ ਮੁਲਾਜਮ ਮੰਗਾਂ ਤੇ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ, ਉਥੇ ਮੇਅਰ ਕੁੰਦਨ ਗੋਗੀਆ ਵਲੋਂ ਵੀ ਦਰਸ਼ਨ ਸਿੰਘ ਲੁਬਾਣਾ ਵਲੋਂ ਮੰਗਾਂ ਪੂਰੀਆਂ ਕਰਨ ਅਤੇ ਸਮੱਸਿਆਵਾਂ ਦੇ ਹੱਲ ਲਈ ਮੀਟਿੰਗ ਦਾ ਸਮਾਂ ਛੇਤੀ ਦੇਣ ਦਾ ਭਰੋਸਾ ਦਿੱਤਾ ਗਿਆ । ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਹੋਰ ਸਮੁੱਚੀ ਆਮ ਆਦਮੀ ਪਾਰਟੀ ਲੀਡਰਸ਼ਿਪ ਵਲੋਂ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਤੇ ਲਗਨ ਨਾਲ ਨਿਭਾਉਣ ਦਾ ਵਾਅਦਾ ਕੀਤਾ ਗਿਆ ਤਾਂ ਜੋ ਪਟਿਆਲਵੀਆਂ ਦੀਆਂ ਸਮੱਸਿਆਵਾਂ ਦਾ ਹੱਲ ਸਮਾਂ ਰਹਿੰਦੇ ਹੋ ਸਕੇ। ਮੇਅਰ ਕੁੰਦਨ ਗੋਗੀਆ ਨੇ ਮੇਅਰ ਬਣਨ ਤੋਂ ਪਹਿਲਾਂ ਦੇ ਸਮੇਂ ਵਿਚ ਲੋਕਾਂ ਵਿਚ ਜਾ ਜਾ ਕੇ ਕੀਤੀ ਜਾਂਦੀ ਸੇਵਾ ਨੂੰ ਪਹਿਲਾਂ ਵਾਂਗ ਹੀ ਕਰਨ ਲਈ ਵੀ ਆਖਿਆ ਗਿਆ ਕਿਉਂਕਿ ਲੋਕਾਂ ਵਿਚ ਵਿਚਰ ਕੇ ਹੀ ਲੋਕਾਂ ਦਾ ਬਣਿਆਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੀ ਹੀ ਪਿਆਰ ਹੈ ਜੋ ਉਨ੍ਹਾਂ ਨੂੰ ਮੇਅਰ ਵਜੋਂ ਸਤਿਕਾਰ ਮਿਲਿਆ ਹੈ। ਇਸ ਮੌਕੇ ਦਰਸ਼ਨ ਸਿੰਘ ਲੁਬਾਣਾ, ਨਗਰ ਨਿਗਮ ਪ੍ਰਧਾਨ ਬੱਬੂ ਚੇਅਰਮੈਨ, ਜਨਰਲ ਸਕੱਤਰ, ਮਾਧੋ ਰਾਹੀ, ਰਾਮ ਕਿਸਨ, ਰਾਮ ਪ੍ਰਸਾਦ ਸਹੋਤਾ, ਰਾਮ ਲਾਲ ਰਾਮਾ, ਸ਼ਿਵਚਰਨ, ਲਖਵਿੰਦਰ ਸਿੰਘ, ਬਿਕਰਮਜੀਤ ਸਿੰਘ, ਪ੍ਰਕਾਸ਼ ਲੁਬਾਣਾ ਆਦਿ ਮੌਜੂਦ ਸਨ ।
