ਸਿਹਤ ਵਿਭਾਗ ਦੇ ਮੀਡੀਆ ਵਿੰਗ ਵੱਲੋਂ ਬੱਚਿਆਂ ਨੂੰ ਡੇਂਗੂ ਅਤੇ ਮਲੇਰੀਆ ਮੱਛਰਾਂ ਦੀ ਰੋਕਥਾਮ ਸਬੰਧੀ ਕੀਤਾ ਜਾਗਰੂਕ
ਸਿਹਤ ਵਿਭਾਗ ਦੇ ਮੀਡੀਆ ਵਿੰਗ ਵੱਲੋਂ ਬੱਚਿਆਂ ਨੂੰ ਡੇਂਗੂ ਅਤੇ ਮਲੇਰੀਆ ਮੱਛਰਾਂ ਦੀ ਰੋਕਥਾਮ ਸਬੰਧੀ ਕੀਤਾ ਜਾਗਰੂਕ
ਪਟਿਆਲਾ, 5 ਜੁਲਾਈ ( )ਸਿਵਲ ਸਰਜਨ ਪਟਿਆਲਾ ਡਾ: ਰਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਦੇ ਸੀਨੀਅਰ ਮੈਡੀਕਲ ਅਫਸਰ ਡਾ: ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਕੌਲੀ ਵਿਖੇ ਵਿਦਿਆਰਥੀਆਂ ਨੂੰ ਡੇਂਗੂ ਅਤੇ ਮਲੇਰੀਆ ਮੱਛਰਾਂ ਦੀ ਰੋਕਥਾਮ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਤਿਆਰ ਕੀਤੀਆਂ ਵੀਡਿਓ ਕਲਿੱਪ ਦਿਖਾ ਕੇ ਜਾਗਰੂਕ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਕਮ ਨੋਡਲ ਅਫਸਰ ਆਈਈਸੀ/ਬੀਸੀਸੀ ਨੇ ਦੱਸਿਆ ਕਿ ਏਡਿਜ਼ ਐਜੀਪਟੀ ਨਾਮਕ ਮਾਦਾ ਡੇਂਗੂ ਮੱਛਰ ਸਾਫ ਪਾਣੀ ਤੇ ਪੈਂਦਾ ਹੁੰਦਾ ਹੈ ਤੇ ਦਿਨ ਵੇਲੇ ਵਿਅਕਤੀ ਨੂੰ ਕੱਟਦਾ ਹੈ। ਇਸ ਮੱਛਰ ਤੇ ਲੜਨ ਨਾਲ ਵਿਅਕਤੀ ਨੂੰ ਤੇਜ਼ ਬੁਖਾਰ, ਮਾਸਪੇਸ਼ੀਆਂ ‘ਚ ਦਰਦ, ਨੱਕ ਅਤੇ ਮਸੂੜਿਆ ‘ਚੋਂ ਖੂਨ ਆਉਣਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਉਲਟੀਆਂ ਆਉਂਣੀਆਂ ਵਰਗੀਆਂ ਨਿਸ਼ਾਨੀਆਂ ਪਾਈਆ ਜਾਂਦੀਆ ਹਨ। ਇਸ ਤਰ੍ਹਾਂ ਐਨਾਫਲੀਜ਼ ਨਾਮਕ ਮੱਛਰ ਸਾਨੂੰ ਮਲੇਰੀਆ ਦੀ ਬਿਮਾਰੀ ਦਿੰਦਾ ਹੈ।ਇਹ ਮੱਛਰ ਦਿਨ ਅਤੇ ਰਾਤ ਸਮੇਂ ਲੜਦਾ ਹੈ। ਇਸ ਦੇ ਨਾਲ ਮਰੀਜ਼ ਨੂੰ ਠੰਡ ਅਤੇ ਕਾਂਬੇ ਨਾਲ ਬੁਖਾਰ, ਤੇਜ਼ ਬੁਖਾਰ ਅਤੇ ਸਿਰ ਦਰਦ ਹੋਣਾ, ਥਕਾਵਟ, ਕਮਜੋਰੀ ਅਤੇ ਪਸੀਨਾ ਆਉਣਾ ਆਦਿ ਲੱਛਣ ਜੇਕਰ ਕਿਸੇ ਵਿਅਕਤੀ ਵਿੱਚ ਪਾਏ ਜਾਣ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਵਿੱਚ ਆਪਣਾ ਚੈਕਅਪ ਕਰਵਾ ਕੇ ਇਲਾਜ਼ ਸ਼ੁਰੂ ਕਰਵਾਉਣਾ ਚਾਹੀਦਾ ਹੈ। ਮੱਛਰਾਂ ਦੀ ਪੈਦਾਵਾਰ ਤੇ ਰੋਕ ਲਗਾਉਣ ਸਬੰਧੀ ਘਰ੍ਹਾਂ ਦੇ ਅੰਦਰ ਟੁੱਟੇ ਭੱਜੇ ਭਾਂਡੇ, ਬਰਤਨ, ਪੁਰਾਣੇ ਟਾਇਰ ਨਸਟ ਕਰ ਦਿੱਤੇ ਜਾਣ, ਪੀਣ ਵਾਲੇ ਪਾਣੀ ਦੀਆਂ ਟੈਕੀਆਂ ਦਾ ਪਾਣੀ ਢੱਕ ਕੇ ਰੱਖਣ, ਨੀਵੀਆਂ ਥਾਵਾਂ ਤੇ ਪਾਣੀ ਨਾ ਖੜ੍ਹਾ ਹੋਣ ਦੇਣ, ਕੂਲਰਾਂ ਦਾ ਪਾਣੀ ਹਫਤੇ ਦੇ ਅੰਦਰ ਬਦਲਣ ਅਤੇ ਛੱਪੜਾਂ ਵਿੱਚ ਕਾਲਾ ਤੇਲ ਪਾਇਆ ਜਾਵੇ।ਇਸ ਦੌਰਾਨ ਸਕੂਲੀ ਬੱਚਿਆਂ ਨੂੰ ਪ੍ਰਾਜੈਕਟਰ ਦੀ ਮਦਦ ਨਾਲ ਸਿਹਤ ਵਿਭਾਗ ਵੱਲੋਂ ਤਿਆਰ ਕੀਤੀਆਂ ਵੀਡਿਓਜ਼ ਕਲਿੱਪਾਂ ਵੀ ਦਿਖਾਈਆਂ ਗਈਆਂ। ਅਖੀਰ ਸਕੂਲ ਦੀ ਪ੍ਰਿੰਸੀਪਲ ਪਰਵਿੰਦਰ ਕੌਰ ਨੇ ਸਿਹਤ ਵਿਭਾਗ ਦੀ ਟੀਮ ਦਾ ਵਡਮੁੱਲੀ ਜਾਣਕਾਰੀ ਦੇਣ ਬਦਲੇ ਧੰਨਵਾਦ ਕੀਤਾ। ਇਸ ਦੌਰਾਨ ਐਲਐਚਵੀ ਪੂਨਮ ਵਾਲੀਆ, ਮਪਹਵ ਦੀਪ ਸਿੰਘ, ਕੰਪਿਊਟਰ ਟੀਚਰ ਨਵਦੀਪ ਕੌਰ, ਰਾਜੇਸ਼ ਸ਼ਰਮਾ ਸਮੇਤ ਹੋਰ ਹਾਜਰ ਸਨ।