ਯੂਨੀਫਾਰਮ ਸਿਵਲ ਕੋਡ ਧਾਰਮਕ ਤੇ ਸਮਾਜਕ ਤਾਣੇ ਬਾਣੇ ਨੂੰ ਕਰੇਗਾ ਮਲੀਆਮੇਟ : ਪ੍ਰੋ. ਬਡੂੰਗਰ

ਯੂਨੀਫਾਰਮ ਸਿਵਲ ਕੋਡ ਧਾਰਮਕ ਤੇ ਸਮਾਜਕ ਤਾਣੇ ਬਾਣੇ ਨੂੰ ਕਰੇਗਾ ਮਲੀਆਮੇਟ : ਪ੍ਰੋ. ਬਡੂੰਗਰ
ਪਟਿਆਲਾ 5 ਜੁਲਾਈ ()
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰ ਵੱਲੋਂ ਯੂਨੀਫਾਰਮ ਸਿਵਲ ਕੋਡ ਲਾਗੂ ਕੀਤੇ ਜਾਣ ਨੂੰ ਲੈ ਕੇ ਚੁੱਕੇ ਜਾ ਰਹੇ ਕਦਮਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਯੂਸੀਸੀ ਇਕਸਮਾਨ ਕਾਨੂੰਨ ਲਿਆਉਣ ਦੇ ਨਾਲ ਧਾਰਮਕ ਅਤੇ ਸਮਾਜਕ ਤਾਣਾ ਬਾਣਾ ਮਲਟੀਆਮੇਟ ਹੋ ਜਾਵੇਗਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਭਾਰਤ ਵਿਚ ਵੱਖ ਵੱਖ ਧਰਮਾਂ, ਅਕੀਦਿਆਂ, ਭਾਸ਼ਾਵਾਂ, ਬੋਲੀਆਂ, ਸੱਭਿਆਚਾਰ, ਰਸਮਾਂ ਰਿਵਾਜਾਂ ਵਾਲੇ ਲੋਕ ਵੱਸਦੇ ਹਨ, ਜੋ ਆਪੋ ਆਪਣੇ ਰਸਮਾਂ ਰਿਵਾਜਾਂ ਅਨੁਸਾਰ ਕਾਰਜ ਕਰਦੇ ਹਨ। ਪ੍ਰੋ. ਬਡੂੰਗਰ ਨੇ ਕਿਹਾ ਕਿ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੇ ਭਾਰਤੀ ਸੰਵਿਧਾਨ ਵਿਚ ਵਿਸ਼ਵਾਸ਼ਾਂ ਦੀ ਸੁਰੱਖਿਆ ਨਿਸ਼ਚਿਤ ਕੀਤੀ ਹੈ ਅਤੇ ਅਜਿਹੇ ਸਮਾਜਕ, ਧਾਰਮਕ ਅਤੇ ਸੰਵਿਧਾਨਕ ਸੱਚਾਈਆਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਸਾਰੇ ਦੇਸ਼ ਵਿਚ ਇਕਸਾਮਾਨ ਨਾਗਰਿਕ ਲਈ ਨੀਯਤ ਕਰਨਾ ਗੈਰ ਸੰਵਿਧਾਨਕ ਅਤੇ ਗੈਰ ਵਾਜਿਬ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਵਿਚ ਅਨੇਕਤਾ ਵਿਚ ਏਕਤਾ ਦੇ ਸਿਧਾਂਤ ਅਤੇ ਅਟੱਲ ਸੱਚਾਈ ਨੂੰ ਭਾਰੀ ਧੱਕਾ ਲੱਗੇਗਾ ਇਸ ਲਈ ਅਜਿਹੇ ਨਵੇਂ ਕਾਨੂੰਨ ਨਹੀਂ ਬਣਾਏ ਜਾਣੇ ਚਾਹੀਦ, ਜਿਨਾਂ ਨਾਲ ਸਿੱਧੇ ਤੌਰ ’ਤੇ ਦੇਸ਼ ਅੰਦਰ ਵੱਸ ਰਹੀਆਂ ਅਨੇਕਾਂ ਹੀ ਘੱਟ ਗਿਣਤੀਆਂ ਦੇ ਅਧਿਕਾਰਾਂ ’ਤੇ ਡਾਕਾ ਹੀ ਹੋਵੇਗਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਕੇਂਦਰ ਸਰਕਾਰ ਰਾਜ ਸ਼ਕਤੀ ਦੇ ਜ਼ੋਰ ਨਾਲ ਅਜਿਹੇ ਕਾਨੂੰਨ ਨਾਲ ਦੇਸ਼ ਦਾ ਧਾਰਮਕ ਅਤੇ ਸਮਾਜਕ ਤਾਣਾ ਬਾਣਾ ਮਲਟੀਆਮੇਟ ਹੋਣ ਜਾ ਰਿਹਾ ਇਸ ਕਰਕੇ ਯੂਨੀਫਾਰਮ ਸਿਵਲ ਕਾਨੂੰਨ ਨੂੰ ਲਿਆਉਣ ਜਾਂ ਥੋਪੜ ਤੋਂ ਪਹਿਲਾਂ ਇਸ ਦ ਮੁਲਾਂਕਣ ਵੀ ਕਰ ਲੈਣਾ ਚਾਹੀਦਾ।
