Breaking News ਮੁੱਖ ਮੰਤਰੀ ਨੇ ਸਾਲ 2025 ਲਈ ਪੰਜਾਬ ਸਰਕਾਰ ਦੀ ਡਾਇਰੀ ਅਤੇ ਕੈਲੰਡਰ ਕੀਤਾ ਜਾਰੀਪੰਜਾਬ ਕੈਬਨਿਟ ਸਬ-ਕਮੇਟੀ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਉਸਾਰੂ ਮੀਟਿੰਗਾਂਡਾ. ਬਲਜੀਤ ਕੌਰ ਨੇ ਜ਼ਿਲ੍ਹਾ ਬਠਿੰਡਾ ਦੇ ਆਂਗਣਵਾੜੀ ਕੇਂਦਰਾਂ ਦੀ ਕੀਤੀ ਅਚਨਚੇਤ ਚੈਕਿੰਗਪੰਜਾਬ ਵਾਸੀ ਐਚ. ਐਮ. ਪੀ. ਵਾਇਰਸ ਤੋਂ ਨਾ ਘਬਰਾਉਣ : ਡਾ. ਬਲਬੀਰ ਸਿੰਘਫਿ਼ਲਮ ਸਟਾਰ ਪੂਨਮ ਢਿੱਲੋਂ ਦੇ ਘਰੋਂ ਚੋਰੀ ਕਰਨ ਵਾਲਾ ਪੁਲਸ ਨੇ ਕੀਤਾ ਗ੍ਰਿਫਤਾਰਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਸ਼ੰਭੂ ਬਾਰਡਰ `ਤੇ ਕਿਸਾਨ ਨੇ ਨਿਗਲੀ ਸਲਫ਼ਾਸਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੇ ਰਜਿਸਟਰਾਰ ਆਨੰਦ ਪਵਾਰ ਨੂੰ ਵਾਈਸ ਚਾਂਸਲਰ ਨੇ ਕੀਤਾ ਮੁਅੱਤਲਐਚ. ਐਮ. ਪੀ. ਵੀ. ਦੇ ਮੱਦੇਨਜ਼ਰ ਪੰਜਾਬ ਦਾ ਸਿਹਤ ਵਿਭਾਗ ਵੀ ਹੋਇਆ ਚੌਕਸ : ਸਿਹਤ ਮੰਤਰੀਚੰਡੀਗੜ੍ਹ ਦੇ ਮੇਅਰ ਦੀ ਚੋਣ ਲਈ ਤਾਰੀਕ ਦਾ ਐਲਾਨਦਿੱਲੀ ਵਿਧਾਨ ਸਭਾ ਚੋਣਾਂ ਅਕਾਲੀ ਦਲ ਵਲੋਂ ਨਹੀਂ ਲੜੀਆਂ ਜਾਣਗੀਆਂ : ਪਰਮਜੀਤ ਸਿੰਘ ਸਰਨਾ

ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਆਪਣੇ ਸਾਬਕਾ ਵਿਦਿਆਰਥੀਆਂ ਲਈ ਵੈੱਬਸਾਈਟ ਲਾਂਚ ਕੀਤੀ

ਦੁਆਰਾ: Punjab Bani ਪ੍ਰਕਾਸ਼ਿਤ :Wednesday, 08 January, 2025, 04:39 PM

ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਆਪਣੇ ਸਾਬਕਾ ਵਿਦਿਆਰਥੀਆਂ ਲਈ ਵੈੱਬਸਾਈਟ ਲਾਂਚ ਕੀਤੀ
ਪਟਿਆਲਾ, 8 ਜਨਵਰੀ : ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਐੱਮ. ਸੀ. ਏ. ਸਮੈਸਟਰ ਤੀਜਾ ਅਤੇ ਸਮੈਸਟਰ ਪਹਿਲਾ ਦੇ ਮਾਸਟਰ ਆਫ਼ ਕੰਪਿਊਟਰ ਐਪਲੀਕੇਸ਼ਨ ਦੇ ਵਿਦਿਆਰਥੀਆਂ ਨੇ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਦੇ ਡੇਟਾ ਨੂੰ ਜਨਤਕ ਕਰਨ ਲਈ ਵੈਬਸਾਈਟ ਤਿਆਰ ਕੀਤੀ ਹੈ । ਵਿਦਿਆਰਥੀਆਂ ਦੀ ਇਸ ਟੀਮ ਨੇ ਵਿਪਨ ਕੁਮਾਰ ਦੀ ਅਗਵਾਈ ਵਿੱਚ ਵੱਖ-ਵੱਖ ਸਰੋਤਾਂ ਤੋਂ ਡਾਟਾ ਇਕੱਤਰ ਕਰਦਿਆਂ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ। ਵਿਭਾਗ ਮੁਖੀ ਡਾ. ਗਗਨਦੀਪ ਕੌਰ ਨੇ ਦੱਸਿਆ ਕਿ 1987 ਵਿੱਚ ਕੰਪਿਊਟਰ ਸਾਇੰਸ ਵਿਭਾਗ ਦੀ ਸਥਾਪਨਾ ਸਮੇਂ ਤੋਂ ਹੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਸ ਨਾਲ਼ ਜੁੜੇ ਰਹੇ ਹਨ। ਬੀ.ਟੈਕ (ਸੀ. ਐਸ. ਈ.), ਐਮ.ਫਿਲ (ਸੀ.ਐਸ.), ਐਮ. ਟੈਕ (ਸੀ. ਐਸ. ਈ.), ਐਮ. ਟੈਕ (ਆਈ. ਸੀ. ਟੀ.), ਐਮ. ਸੀ. ਏ. (3 ਸਾਲ), ਐਮ. ਸੀ. ਏ. (2 ਸਾਲ) (ਲੈਟਰਲ ਐਂਟਰੀ), ਪੀ. ਜੀ. ਡੀ. ਸੀ. ਏ., ਐਮ. ਸੀ. ਏ. (2 ਸਾਲ), ਬੀ. ਸੀ. ਏ. (ਆਨਰਜ਼), ਪੀ. ਐਚ. ਡੀ. (ਕੰਪਿਊਟਰ ਵਿਗਿਆਨ). ਆਦਿ ਕੋਰਸਾਂ ਨਾਲ਼ ਜੁੜੇ 5000 ਤੋਂ ਵਧੇਰੇ ਸਾਬਕਾ ਵਿਦਿਆਰਥੀ ਵਿਭਾਗ ਉੱਤੇ ਮਾਣ ਮਹਿਸੂਸ ਕਰਦੇ ਹਨ ।
ਉਨ੍ਹਾਂ ਦੱਸਿਆ ਕਿ ਤਾਜ਼ਾ ਕਦਮ ਤਹਿਤ ਵਿਦਿਆਰਥੀਆਂ ਨੇ ਵਿਭਾਗ ਕੋਲ ਉਪਲਬਧ ਸਾਰੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ । ਈਮੇਲ, ਗੂਗਲ ਫਾਰਮ, ਨਿੱਜੀ ਕਾਲਾਂ ਕਰਨ ਵਰਗੇ ਵੱਖ-ਵੱਖ ਮਾਧਿਅਮਾਂ ਰਾਹੀਂ ਸਾਰੇ ਸਾਬਕਾ ਵਿਦਿਆਰਥੀਆਂ ਨਾਲ ਸੰਪਰਕ ਸਾਧਿਆ। ਇਸ ਅਮਲ ਦੌਰਾਨ ਬਹੁਤ ਸਾਰੇ ਸਾਬਕਾ ਵਿਦਿਆਰਥੀਆਂ ਨੇ ਆਪਣਾ ਅੱਪਡੇਟਡ ਡੇਟਾ ਪ੍ਰਦਾਨ ਕੀਤਾ ਹੈ । ਵਿਦਿਆਰਥੀਆਂ ਨੇ ਆਪਣੇ ਲਿੰਕਡ ਇਨ ਪ੍ਰੋਫਾਈਲਾਂ ਨੂੰ ਇਕੱਠਾ ਕੀਤਾ ਅਤੇ ਆਪਣੀ ਨਵੀਨਤਮ ਜਾਣਕਾਰੀ ਵੈਬਸਾਈਟ ‘ਤੇ ਪਾ ਦਿੱਤੀ ਹੈ । ਉਨ੍ਹਾਂ ਦੱਸਿਆ ਕਿ ਇਹ ਇੱਕ ਨਿਰੰਤਰ ਪ੍ਰਕਿਰਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ, ਸਾਰੇ ਸਾਬਕਾ ਵਿਦਿਆਰਥੀਆਂ ਦਾ ਅਪਡੇਟ ਕੀਤਾ ਡੇਟਾ ਵੈਬਸਾਈਟ ‘ਤੇ ਅਪਲੋਡ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਇਹ ਕਦਮ ਵਿਦਿਆਰਥੀਆਂ ਦੀ ਇੰਟਰਨਸ਼ਿਪ ਅਤੇ ਪਲੇਸਮੈਂਟ ਵਿੱਚ ਮਦਦ ਕਰੇਗਾ।
ਉਨ੍ਹਾਂ ਹੋਰ ਵਧੇਰੇ ਸਾਬਕਾ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਕਿ ਉਹ ਵੈਬਸਾਈਟ ‘ਤੇ ਆਪਣਾ ਨਵੀਨਤਮ ਡਾਟਾ ਅਪਲੋਡ ਕਰਨ । ਉਨ੍ਹਾਂ ਦੱਸਿਆ ਕਿ ਸਾਬਕਾ ਵਿਦਿਆਰਥੀਆਂ ਦੀ ਵੈੱਬਸਾਈਟ ਦਾ ਵੈੱਬਲਿੰਕ ਵਿਭਾਗ ਦੀ ਅਧਿਕਾਰਤ ਵੈੱਬਸਾਈਟ http://csc.punjabiuniversity.ac.in/ ‘ਤੇ ਉਪਲਬਧ ਹੈ । ਇਸ ਪ੍ਰੋਜੈਕਟ ‘ਤੇ ਕੰਮ ਕਰਨ ਵਾਲੇ ਵਿਦਿਆਰਥੀਆਂ ਦੀ ਟੀਮ ਵਿੱਚ ਐਮ. ਸੀ. ਏ. ਤੀਸਰੇ ਸਮੈਸਟਰ ਦੇ ਅਭਿਨਾਸ਼ ਅਤੇ ਹਰਮਨਦੀਪ ਸਿੰਘ ਸੱਗੂ ਅਤੇ ਐਮ. ਸੀ. ਏ. ਸਮੈਸਟਰ ਪਹਿਲੇ ਦੇ ਵਿਦਿਆਰਥੀਆਂ ਵਿੱਚ ਕਨਿਕਾ ਭਾਟੀਆ, ਨਮਨ ਸ਼ਰਮਾ, ਵਰਿੰਦਰ ਕੌਰ, ਤਨਵੀਰ ਸਿੰਘ, ਕਿਰਨਦੀਪ ਕੌਰ, ਜਸਮੀਤ ਕੌਰ, ਨੌਨਿਧੀ, ਈਸ਼ਾ ਸੈਣੀ, ਵਾਸੂਦੇਵ, ਹਿਮਾਂਸ਼ੂ, ਸਿਮਰਨੂਰ ਕੌਰ, ਰੀਆ, ਸੁਖਦੀਪ ਸਿੰਘ, ਪੁਰਵਾਕ, ਨੰਦਿਨੀ ਗਾਭਾ, ਜਸਕੀਰਤ ਕੌਰ ਸ਼ਾਮਲ ਰਹੇ । ਡੀਨ ਅਕਾਦਮਿਕ ਮਾਮਲੇ ਪ੍ਰੋ. ਮੁਲਤਾਨੀ ਅਤੇ ਰਜਿਸਟਰਾਰ, ਪ੍ਰੋ. ਸੰਜੀਵ ਪੁਰੀ ਨੇ ਨੇ ਵਿਭਾਗ ਮੁਖੀ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ ਅਤੇ ਪ੍ਰਸ਼ੰਸਾ ਕੀਤੀ ।



Scroll to Top