ਆਸਟਰੇਲੀਆ ’ਚ ਸੀਪਲੇਨ ਦੇ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ ਤੇ 3 ਹੋਰ ਜ਼ਖ਼ਮੀ
ਆਸਟਰੇਲੀਆ ’ਚ ਸੀਪਲੇਨ ਦੇ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ ਤੇ 3 ਹੋਰ ਜ਼ਖ਼ਮੀ
ਆਸਟ੍ਰ਼ੇਲੀਆ : ਵਿਦੇਸ਼ੀ ਧਰਤੀ ਆਸਟ੍ਰੇਲੀਆ ਵਿਖੇ ਆਸਟਰੇਲੀਅਨ ਟੂਰਿਸਟ ਟਾਪੂ ਤੋਂ ਉਡਾਣ ਭਰਨ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਸਵਿਸ ਅਤੇ ਡੈਨਿਸ਼ ਸੈਲਾਨੀਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ । ਪੁਲਸ ਨੇ ਦਸਿਆ ਕਿ ਰੋਟਨੇਸਟ ਟਾਪੂ ’ਤੇ ਮੰਗਲਵਾਰ ਦੁਪਹਿਰ ਨੂੰ ਹੋਏ ਹਾਦਸੇ ਵਿਚ ਜਹਾਜ਼ ਸਵਾਰ ਸੱਤ ਵਿਅਕਤੀਆਂ ਵਿਚੋਂ ਸਿਰਫ਼ ਇਕ ਨੂੰ ਬਿਨਾਂ ਸੱਟ ਤੋਂ ਬਚਾਇਆ ਗਿਆ । ਸਵਾਨ ਰਿਵਰ ਸੀਪਲੇਨ ਦੀ ਮਲਕੀਅਤ ਵਾਲਾ ਜਹਾਜ਼ ਰੋਟਨੇਸਟ ਟਾਪੂ ਤੋਂ 30 ਕਿਲੋਮੀਟਰ ਪੂਰਬ ਵਿਚ ਪਛਮੀ ਆਸਟਰੇਲੀਆ ਰਾਜ ਦੀ ਰਾਜਧਾਨੀ ਪਰਥ ਵਿਚ ਅਪਣੇ ਬੇਸ ’ਤੇ ਵਾਪਸ ਆ ਰਿਹਾ ਸੀ।ਪਛਮੀ ਆਸਟਰੇਲੀਅਨ ਪ੍ਰੀਮੀਅਰ ਰੋਜਰ ਕੁੱਕ ਨੇ ਦਸਿਆ ਕਿ ਮਰਨ ਵਾਲਿਆਂ ਵਿਚ ਇਕ 65 ਸਾਲਾ ਸਵਿਸ ਔਰਤ, ਡੈਨਮਾਰਕ ਦਾ ਇਕ 60 ਸਾਲਾ ਵਿਅਕਤੀ ਅਤੇ ਪਰਥ ਦਾ 34 ਸਾਲਾ ਪੁਰਸ਼ ਪਾਇਲਟ ਸੀ । ਕੁੱਕ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਕੁੱਕ ਨੇ ਕਿਹਾ ਕਿ ਜਹਾਜ਼ ਨੇ ਟਾਪੂ ਦੇ ਪੱਛਮ ਵਾਲੇ ਪਾਸੇ ਇਕ ਖਾੜੀ ਦੇ ਪ੍ਰਵੇਸ਼ ਦੁਆਰ ਤੇ ਇਕ ਚੱਟਾਨ ਨਾਲ ਟਕਰਾਏ ਹੋਣ ਦੀਆਂ ਰਿਪੋਰਟਾਂ ਦੀ ਹੁਣ ਤਕ ਦੇਖੇ ਗਏ ਵੀਡੀਉ ਤੋਂ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ। ਆਸਟਰੇਲੀਅਨ ਟਰਾਂਸਪੋਰਟ ਸੇਫ਼ਟੀ ਬਿਊਰੋ ਹਵਾਬਾਜ਼ੀ ਕਰੈਸ਼ ਜਾਂਚਕਰਤਾ ਨੇ ਕਿਹਾ ਕਿ ਵਿਸ਼ੇਸ਼ ਜਾਂਚਕਰਤਾਵਾਂ ਨੂੰ ਘਟਨਾ ਵਾਲੀ ਥਾਂ ’ਤੇ ਭੇਜਿਆ ਜਾ ਰਿਹਾ ਹੈ । ਮੌਕੇ ’ਤੇ ਮੌਜੂਦ ਇਕ ਸੈਲਾਨੀ ਕੁਇਨ ਨੇ ਪਰਥ ਵਿਚ ਆਸਟਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਰੇਡੀਓ ਨੂੰ ਦਸਿਆ, “ਅਸੀਂ ਸਮੁੰਦਰੀ ਜਹਾਜ਼ ਨੂੰ ਉੱਡਦੇ ਦੇਖ ਰਹੇ ਸੀ ਅਤੇ ਜਿਵੇਂ ਹੀ ਇਹ ਪਾਣੀ ’ਤੇ ਉਤਰਨਾ ਸ਼ੁਰੂ ਕਰ ਰਿਹਾ ਸੀ, ਇਹ ਕਰੈਸ਼ ਹੋ ਗਿਆ ।