ਤਿੱਬਤ ’ਚ ਆਏ ਭੂਚਾਲ ਵਿਚ ਹੁਣ ਤੱਕ ਹੋਈ 126 ਜਣਿਆਂ ਦੀ ਮੌਤ
ਤਿੱਬਤ ’ਚ ਆਏ ਭੂਚਾਲ ਵਿਚ ਹੁਣ ਤੱਕ ਹੋਈ 126 ਜਣਿਆਂ ਦੀ ਮੌਤ
ਤਿੱਬਤ : ਭਾਰਤ ਦੇ ਗੁਆਂਢੀ ਦੇਸ਼ ਤਿੱਬਤ `ਚ ਮੰਗਲਵਾਰ ਸਵੇਰੇ 6 ਵਜ ਕੇ 30 ਮਿੰਟ ਤੇ ਆਏ ਭੂਚਾਲ ਜਿਸਦੀ ਤੀਬਰਤਾ 7. 1 ਸੀ ਦੇ ਕਾਰਨ ਹੁਣ ਤੱਕ 126 ਲੋਕਾਂ ਦੀ ਮੌਤ ਹੋ ਚੁੱਕੀ ਹੈ । ਅਮਰੀਕੀ ਭੂ-ਵਿਗਿਆਨਕ ਸਰਵੇਖਣ ਦੇ ਅੰਕੜਿਆਂ ਮੁਤਾਬਕ ਜਿਥੇ ਇਸ ਭੂਚਾਲ ਦੀ ਤੀਬਰਤਾ 7.1 ਸੀ, ਉਥੇ ਇਸ ਦਾ ਕੇਂਦਰ ਤਿੱਬਤ ਦੇ ਡਿਂਗਰੀ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ ਭੂਚਾਲ ਹਾਦਸੇ ਦੇ 15 ਘੰਟੇ ਬਾਅਦ ਵੀ ਬਚਾਅ ਕਾਰਜ ਜਾਰੀ ਹੈ । ਚੀਨੀ ਰਾਸ਼ਟਰਪਤੀ ਨੇ ਭੂਚਾਲ ਪੀੜਤਾਂ ਦੀ ਮਦਦ ਲਈ ਹਰ ਸੰਭਵ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ । ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਮੁਤਾਬਕ ਭੂਚਾਲ ਕਾਰਨ ਕਰੀਬ 1 ਹਜ਼ਾਰ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ । ਪਹਿਲੇ ਭੂਚਾਲ ਤੋਂ ਬਾਅਦ 3 ਘੰਟਿਆਂ ਦੇ ਅੰਦਰ 4. 4 ਤੀਬਰਤਾ ਦੇ ਕਰੀਬ 50 ਭੂਚਾਲ ਆਏ । ਚਾਈਨਾ ਭੂਚਾਲ ਨੈੱਟਵਰਕ ਕੇਂਦਰ ਨੇ ਕਿਹਾ ਕਿ ਮੰਗਲਵਾਰ ਦਾ ਭੂਚਾਲ ਪਿਛਲੇ ਪੰਜ ਸਾਲਾਂ ਵਿੱਚ 200 ਕਿਲੋਮੀਟਰ (124 ਮੀਲ) ਦੇ ਘੇਰੇ ਵਿੱਚ ਦਰਜ ਕੀਤਾ ਗਿਆ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਸੀ । ਨੇਪਾਲ ਤੋਂ ਲੈ ਕੇ ਭਾਰਤ ਅਤੇ ਬੰਗਲਾਦੇਸ਼ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਇਸ ਤੋਂ ਪਹਿਲਾਂ ਦਸੰਬਰ 2023 ਵਿਚ ਚੀਨ ਦੇ ਗਾਂਸੂ ਸੂਬੇ ਵਿਚ 6.2 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿਚ 151 ਲੋਕਾਂ ਦੀ ਜਾਨ ਚਲੀ ਗਈ ਸੀ ।