ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਦਾ ਸੋਸ਼ਲ ਮੀਡੀਆ ਅਕਾਊਂਟ ਹੋਇਆ ਹੈਕ

ਦੁਆਰਾ: Punjab Bani ਪ੍ਰਕਾਸ਼ਿਤ :Monday, 06 January, 2025, 12:53 PM

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਦਾ ਸੋਸ਼ਲ ਮੀਡੀਆ ਅਕਾਊਂਟ ਹੋਇਆ ਹੈਕ
ਹਰਿਆਣਾ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਹੈਕਰ ਨੇ ਹੁੱਡਾ ਦਾ ਟਵਿੱਟਰ ਹੈਂਡਲ ਹੈਕ ਕਰ ਕੇ ਨਾ ਸਿਰਫ ਉਸ ਦਾ ਨਾਂ ਬਦਲ ਲਿਆ ਸਗੋਂ ਪ੍ਰੋਫਾਈਲ ਫੋਟੋ ਵੀ ਹਟਾ ਦਿੱਤੀ । ਹੈਕਰਸ ਵੱਲੋਂ ਟਵਿੱਟਰ ਹੈਂਡਲ ਦਾ ਨਾਮ ਬਦਲ ਕੇ ਸਿਰਫ਼ (ਡਾਟ) ਕਰ ਦਿੱਤਾ ਗਿਆ ਹੈ । ਅਕਾਊਂਟ ਦੀ ਰਿਕਵਰੀ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਅਜੇ ਤੱਕ ਇਹ ਰਿਕਵਰ ਨਹੀਂ ਹੋ ਪਾਇਆ ਹੈ । ਹੁੱਡਾ ਦੇ ਐਕਸ ਅਕਾਊਂਟ ‘ਤੇ 4 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ, ਜਦਕਿ 342 ਲੋਕਾਂ ਨੂੰ ਫਾਲੋ ਕੀਤਾ ਗਿਆ ਹੈ ।