ਚੋਣ ਕਮਿਸ਼ਨ ਨੇ ਕੀਤਾ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ
ਚੋਣ ਕਮਿਸ਼ਨ ਨੇ ਕੀਤਾ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਚੋਣ ਕਮਿਸ਼ਨ ਵੱਲੋਂ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਤਹਿਤ ਦਿੱਲੀ ਵਿੱਚ 5 ਫਰਵਰੀ ਨੂੰ ਵੋਟਿੰਗ ਹੋਵੇਗੀ ਅਤੇ 8 ਫਰਵਰੀ ਨੂੰ ਨਤੀਜੇ ਆਉਣਗੇ । ਈ. ਵੀ. ਐਮ. ਨਾਲ ਛੇੜਛਾੜ ਦੇ ਮੁੱਦੇ ਤੇ ਬੋਲਦਿਆਂ ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ ਨੇ ਕਿਹਾ ਕਿ ਈ. ਵੀ. ਐਮ. ਵੋਟਾਂ ਦੀ ਗਿਣਤੀ ਲਈ ਪੂਰੀ ਤਰ੍ਹਾਂ ਸੁਰੱਖਿਅਤ ਹਨ । ਈ. ਵੀ. ਐਮ. ਨਾਲ ਛੇੜਛਾੜ ਦੇ ਦੋਸ਼ ਬੇਬੁਨਿਆਦ ਹਨ । ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਈ. ਵੀ. ਐਮ. ਵਿੱਚ ਬੇਭਰੋਸਗੀ ਜਾਂ ਕਿਸੇ ਖਾਮੀ ਦਾ ਕੋਈ ਸਬੂਤ ਨਹੀਂ ਹੈ ਅਤੇ ਇਸ ਸਭ ਦੇ ਚਲਦਿਆਂ ਈ. ਵੀ. ਐਮ. ਵਿੱਚ ਵਾਇਰਸ ਜਾਂ ਬੱਗ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਉਨ੍ਹਾਂ ਸਪੱਸ਼ਟ ਆਖਿਆ ਕਿ ਈ. ਵੀ. ਐਮ. ਵਿੱਚ ਗੈਰ-ਕਾਨੂੰਨੀ ਵੋਟਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ ਤੇ ਕੋਈ ਧਾਂਦਲੀ ਵੀ ਸੰਭਵ ਨਹੀਂ ਹੈ। ਈ. ਵੀ. ਐਮ. ਵੋਟਾਂ ਦੀ ਗਿਣਤੀ ਕਰਨ ਲਈ ਇੱਕ ਫੂਲਪਰੂਫ ਯੰਤਰ ਹੈ ।