ਫਿ਼ਲਮ ਸਟਾਰ ਅੱਲੂ ਅਰਜੁਨ ਨੇ ਕੀਤੀ ਜ਼ਖਮੀ ਬੱਚੇ ਨਾਲ ਮੁਲਾਕਾਤ

ਦੁਆਰਾ: Punjab Bani ਪ੍ਰਕਾਸ਼ਿਤ :Tuesday, 07 January, 2025, 12:59 PM

ਫਿ਼ਲਮ ਸਟਾਰ ਅੱਲੂ ਅਰਜੁਨ ਨੇ ਕੀਤੀ ਜ਼ਖਮੀ ਬੱਚੇ ਨਾਲ ਮੁਲਾਕਾਤ
ਨਵੀ ਦਿੱਲੀ : ਪ੍ਰਸਿੱਧ ਫਿ਼ਲਮੀ ਅਦਾਕਾਰ ਅੱਲੂ ਅਰਜੁਨ ਅੱਜ ਸਿਕੰਦਰਾਬਾਦ ਦੇ ਕੇ. ਆਈ. ਐਮ. ਐਸ. ਹਸਪਤਾਲ ਵਿਖੇ ਪਹੁੰੰਚ ਕੇ ਜ਼ਖ਼ਮੀ ਹੋਏ 8 ਸਾਲਾ ਬੱਚੇ ਨਾਲ ਮੁਲਾਕਾਤ ਕੀਤੀ ਅਤੇ ਅੱਧਾ ਘੰਟਾ ਹਸਪਤਾਲ ਵਿਚ ਹੀ ਬਿਤਾਉਣ ਦੌਰਾਨ ਬੱਚੇ ਦੇ ਪਿਤਾ ਨਾਲ ਮੁਲਾਕਾਤ ਕਰਕੇ ਹਾਲ ਚਾਲ ਜਾਣਿਆਂ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਦੱਸਣਯੋਗ ਹੈ ਕਿ ਹਸਪਤਾਲ ਵਿਚ ਇਲਾਜ ਲਈ ਭਰਤੀ ਹੋਇਆ 8 ਸਾਲਾ ਬੱਚਾ ਸ੍ਰੀਤੋਜ ਅੱਲੂ ਅਰਜੁਨ ਦੀ ਫਿ਼ਲਮੀ ਪੁਸ਼ਪਾ ਟੂ ਦੇ ਪ੍ਰੀਮੀਅਰ ਦੌਰਾਨ ਮਚੀ ਭੱਜਨੱਠ ਦੌਰਾਨ ਜ਼ਖ਼ਮੀ ਹੋ ਗਿਆ ਸੀ ।ਇਥੇ ਇਹ ਵੀ ਦੱਸਣਯੋਗ ਹੈ ਕਿ ਉਕਤ ਭੱਜਨੱਠ ਦੌਰਾਨ ਬੱਚੇ ਦੀ ਮਾਂ ਮਰ ਗਈ ਸੀ।