ਇਨਸਾਨੀਅਤ ਸ਼ਰਮਸਾਰ : ਘਨੌਰ ’ਚ ਇੱਕ ਖਾਲੀ ਪਲਾਟ 'ਚੋਂ ਮਿਲਿਆ ਨਵ-ਜੰਮੇ ਬੱਚੇ ਦਾ ਭਰੂਣ

ਇਨਸਾਨੀਅਤ ਸ਼ਰਮਸਾਰ : ਘਨੌਰ ’ਚ ਇੱਕ ਖਾਲੀ ਪਲਾਟ ‘ਚੋਂ ਮਿਲਿਆ ਨਵ-ਜੰਮੇ ਬੱਚੇ ਦਾ ਭਰੂਣ
ਘਨੌਰ, 6 ਜੁਲਾਈ – ਬਹੁਤ ਸਾਰੇ ਲੋਕ ਜਿਥੇ ਔਲਾਦ ਦੀ ਪੂਰਤੀ ਲਈ ਥਾਂ-ਥਾਂ ਮੱਥੇ ਰਗੜਦੇ ਅਤੇ ਔਲਾਦ ਲਈ ਸੁਖਾਂ-ਸੁੱਖਦੇ ਦਿਖਾਈ ਦਿੰਦੇ ਹਨ। ਉਥੇ ਹੀ ਸੰਸਾਰ ’ਚ ਉਹ ਲੋਕ ਵੀ ਹਨ, ਜੋ ਬਿਨਾਂ ਕਿਸੇ ਡਰ ਦੇ ਨਵ-ਜੰਮੇ ਬੱਚਿਆਂ ਨੂੰ ਸੁੰਨ ਸਾਨ ਥਾਵਾਂ ’ਤੇ ਸੁੱਟ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਘਨੌਰ ਸ਼ਹਿਰ ‘ਚ ਸਾਹਮਣੇ ਆਇਆ ਕਿ ਬੀ.ਐਸ.ਐਨ.ਐਲ ਦਫਤਰ ਨੇੜੇ ਖਾਲੀ ਪਏ ਪਲਾਂਟ ਵਿੱਚ ਇਕ ਨਵ-ਜੰਮੇ ਬੱਚੇ ਦਾ ਭਰੂਣ ਮਿਲਿਆ। ਜਿਸ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਇਸ ਸਬੰਧੀ ਕੁਲਦੀਪ ਸਿੰਘ ਪੁੱਤਰ ਮਦਨ ਸਿੰਘ ਵਾਸੀ ਪਿੰਡ ਹਰੀਮਾਜਰਾ ਨੇ ਪੁਲਿਸ ਨੂੰ ਦੱਸਿਆ ਕਿ ਬੀ.ਐਸ.ਐਨ.ਐਲ. ਦਫਤਰ ਘਨੌਰ ਨੇੜੇ ਮੇਰੀ ਕਾਰਾਂ ਦੀ ਵਰਕਸ਼ਾਪ ਹੈ। ਜੋ ਕਿ ਲੰਘੇ ਦਿਨੀਂ ਜਦੋਂ ਮੈਂ ਸਵੇਰੇ ਦੁਕਾਨ ਖੋਲੀ ਤਾਂ ਨੇੜੇ ਵਾਲੀ ਦੁਕਾਨ ਦੇ ਮਾਲਕ ਨੰਦ ਲਾਲ ਨੇ ਦੱਸਿਆ ਕਿ ਖਾਲੀ ਪਏ ਪਲਾਂਟ ਵਿੱਚ ਇੱਕ ਨਵ ਜੰਮੇ ਬੱਚੇ ਦਾ ਭਰੂਣ ਪਿਆ ਹੈ। ਜਿਸ ਨੂੰ ਕਿਸੇ ਵੱਲੋਂ ਸੁੱਟਿਆ ਗਿਆ ਹੈ। ਜਿਸ ਦੀ ਪੁਲਿਸ ਨੂੰ ਤਰੁੰਤ ਜਾਣਕਾਰੀ ਦਿੱਤੀ ਗਈ।
ਪੁਲਿਸ ਨੇ ਅਣ ਪਛਾਤੇ ਔਰਤ ਜਾਂ ਮਰਦ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
