ਮੇਰੀ ਸ਼ਹਾਦਤ ਹੁੰਦੀ ਹੈ ਤਾਂ ਸਸਕਾਰ ਨਾ ਕਰਨਾ ਅਤੇ ਮੇਰੀ ਮ੍ਰਿਤਕ ਦੇਹ ਇੱਥੇ ਰੱਖ ਕੇ ਹੀ ਧਰਨਾ ਜਾਰੀ ਰੱਖਣਾ : ਡੱਲੇਵਾਲ

ਮੇਰੀ ਸ਼ਹਾਦਤ ਹੁੰਦੀ ਹੈ ਤਾਂ ਸਸਕਾਰ ਨਾ ਕਰਨਾ ਅਤੇ ਮੇਰੀ ਮ੍ਰਿਤਕ ਦੇਹ ਇੱਥੇ ਰੱਖ ਕੇ ਹੀ ਧਰਨਾ ਜਾਰੀ ਰੱਖਣਾ : ਡੱਲੇਵਾਲ
ਖਨੌਰੀ : ਪੰਜਾਬ ਦੇ ਜਿ਼ਲਾ ਸੰਗਰੂਰ ਅਧੀਨ ਆਉਂਦੇ ਖਨੌਰੀ ਬਾਰਡਰ ਵਿਖੇ ਕਿਸਾਨ ਕਾਨਫਰੰਸ ਤੋਂ ਬਾਅਦ ਪੈ੍ਰਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਨੇਤਾ ਕਾਕਾ ਕੋਟੜਾ ਨੇ ਕਿਹਾ ਹੈ ਕਿ ਭਲਕੇ 10 ਜਨਵਰੀ ਨੂੰ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ । ਉਨ੍ਹਾਂ ਲੋਕਾਂ ਨੂੰ ਸਮਰਥਨ ਦੇਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਡੱਲੇਵਾਲ ਦੀ ਸਿਹਤ ਖਰਾਬ ਹੈ ਪਰ ਉਹ ਮਾਨਸਿਕ ਤੌਰ ਪੂਰੇ ਮਜ਼ਬੂਤ ਹਨ । ਉਨ੍ਹਾਂ ਕਿਹਾ ਹੈ ਕਿ ਜਦੋਂ ਤੱਕ ਧਰਨਾ ਜਿੱਤਿਆ ਨਹੀਂ ਜਾਂਦਾ ਉਦੋਂ ਸਾਰੇ ਮਜ਼ਬੂਤ ਰਹਿਣਾ । ਕਾਕਾ ਕੋਟੜਾ ਨੇ ਕਿਹਾ ਹੈ ਕਿ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਉਨ੍ਹਾਂ ਆਪਣੇ ਪਰਿਵਾਰ ਨੂੰ ਕਹਿ ਦਿੱਤਾ ਹੈ ਕਿ ਜੇਕਰ ਮੇਰੀ ਸ਼ਹਾਦਤ ਹੁੰਦੀ ਹੈ ਤਾਂ ਸਸਕਾਰ ਨਾ ਕਰਨਾ ਅਤੇ ਮੇਰੀ ਮ੍ਰਿਤਕ ਦੇਹ ਇੱਥੇ ਰੱਖ ਕੇ ਹੀ ਧਰਨਾ ਉਦੋਂ ਤੱਕ ਜਾਰੀ ਰੱਖਣਾ ਜਦੋਂ ਤੱਕ ਮੋਰਚਾ ਜਿੱਤਿਆ ਨਹੀਂ ਜਾਂਦਾ । ਉਨ੍ਹਾਂ ਕਿਹਾ ਹੈ ਕਿ ਇਹ ਲੜਾਈ ਇਕੱਲੇ ਡੱਲੇਵਾਲ ਦੀ ਨਹੀਂ ਪੂਰੇ ਦੇਸ਼ ਵਾਸੀਆਂ ਦੀ ਹੈ । ਕਿਸਾਨ ਆਗੂ ਦਾ ਕਹਿਣਾ ਹੈ ਕਿ ਦੇਸ਼ ਦੇ ਵੱਖ-ਵੱਖ ਸੂਬਿਆਵ ਵਿਚੋਂ ਕਿਸਾਨਾਂ ਦੇ ਜਥੇ ਆਉਣਗੇ ਅਤੇ ਮੋਰਚੇ ਦਾ ਹਿੱਸਾ ਬਣਨਗੇ । ਉਨ੍ਹਾਂ ਨੇਕਿਹਾ ਕਿ ਕੇਂਦਰ ਸਰਕਾਰ ਦੇ ਖਿਲਾਫ ਪੁਤਲੇ ਫੂਕੇ ਜਾਣਗੇ । ਉਨ੍ਹਾਂ ਕਿਹਾ ਹੈ ਕਿ ਦੇਸ਼ ਦੇ ਸਾਰੇ ਕਿਸਾਨਾਂ ਜਥੇਬੰਦੀਆ ਅਤੇ ਕਿਰਤੀ ਵਰਗ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮੋਰਚੇ ਨੂੰ ਮਜ਼ਬੂਤ ਕੀਤਾ ਜਾਵੇ ।
