ਖਨੌਰੀ ਬਾਰਡਰ ਵਿਖੇ ਦੇਸੀ ਲੱਕੜਾਂ ਵਾਲਾ ਗੀਜ਼ਰ ਫਟਣ ਨਾਲ ਨੌਜਵਾਨ ਝੁਲਸਿਆ

ਦੁਆਰਾ: Punjab Bani ਪ੍ਰਕਾਸ਼ਿਤ :Thursday, 09 January, 2025, 01:08 PM

ਖਨੌਰੀ ਬਾਰਡਰ ਵਿਖੇ ਦੇਸੀ ਲੱਕੜਾਂ ਵਾਲਾ ਗੀਜ਼ਰ ਫਟਣ ਨਾਲ ਨੌਜਵਾਨ ਝੁਲਸਿਆ
ਸੰਗਰੂਰ : ਪੰਜਾਬ ਦੇ ਜਿ਼ਲਾ ਸੰਗਰੂਰ ਅਧੀਨ ਆਉਂਦੇ ਖਨੌਰੀ ਬਾਰਡਰ ਵਿਖੇ ਦੇਸੀ ਲੱਕੜਾਂ ਵਾਲਾ ਗੀਜਰ ਫਟਣ ਕਾਰਨ ਇੱਕ ਨੌਜਵਾਨ ਗੁਰਦਿਆਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਸਮਾਣਾ ਦਾ ਵਸਨੀਕ ਹੈ ਅਤੇ ਕਾਫੀ ਸਮੇਂ ਤੋਂ ਫਸਲੀ ਮੰਗਾਂ ਦੀ ਪੂਰਤੀ ਲਈ ਕੀਤੇ ਜਾ ਰਹੇ ਸੰਘਰਸ਼ ਦੇ ਚਲਦਿਆਂ ਧਰਨੇ ਵਿਚ ਹੀ ਸੀ ।ਗੀਜਰ ਫਟਣ ਕਾਰਨ ਝੁਲਸੇ ਨੌਜਵਾਨ ਦਾ ਇਲਾਜ ਜਾਰੀ ਹੈ ।