ਭਰਾ ਭਰਜਾਈ ਦੇ ਕਾਤਲ ਨੂੰ ਬਠਿੰਡਾ ਪੁਲਸ ਨੇ ਕੀਤਾ ਗ੍ਰਿਫ਼ਤਾਰ
ਭਰਾ ਭਰਜਾਈ ਦੇ ਕਾਤਲ ਨੂੰ ਬਠਿੰਡਾ ਪੁਲਸ ਨੇ ਕੀਤਾ ਗ੍ਰਿਫ਼ਤਾਰ
ਬਠਿੰਡਾ : ਪੰਜਾਬ ਦੇ ਜਿ਼ਲਾ ਬਠਿੰਡਾ ਦੇ ਰਾਮਪੁਰਾਫੂਲ ਦੇ ਬਦਿਆਲਾ ਪਿੰਡ ਵਿਚ ਕੁੱਝ ਦਿਨ ਪਹਿਲਾਂ ਹੋਏ ਪਤਨੀ ਪਤਨੀ ਦੇ ਦੋਹਰੇ ਕਤਲ ਕਾਂਡ ਦੇ ਜਿੰਮੇਵਾਰ ਵਿਅਕਤੀ ਨੂੰ ਪੁਲਸ ਨੇ ਫੋਰੀ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਹੈ । ਜਿ਼ਲਾ ਬਠਿੰਡਾ ਦੇ ਐਸ. ਐਸ. ਪੀ. ਅਮਨੀਤ ਕੌਂਡਲ ਨੇ ਦਸਿਆ ਕਿ ਮ੍ਰਿਤਕ ਕਿਆਸ ਸਿੰਘ ਅਤੇ ਉਸ ਦੀ ਪਤਨੀ ਅਮਰਜੀਤ ਕੌਰ ਦਾ ਜੋ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਇਹ ਕਤਲ ਉਸ ਦੇ ਭਰਾ ਬਿਕਰਮ ਸਿੰਘ ਉਰਫ਼ ਬਿੱਕਰ ਨੇ ਕੀਤਾ ਸੀ । ਉਨ੍ਹਾਂ ਦੱਸਿਆ ਕਿ ਉਕਤ ਕਤਲ ਦਾ ਮੁੱਖ ਕਾਰਨ 2018 ਤੋਂ ਖੇਤੀਬਾੜੀ ਦੇ ਨਾਲ ਸਬੰਧਤ ਸਾਂਝੀ ਜਮੀਨ ਦੇ ਚੱਲੇ ਰਿਹਾ ਝਗੜਾ ਸੀ, ਜਿਸ ਕਾਰਨ ਬਿਕਰਮ ਸਿੰਘ ਨੇ ਪਹਿਲਾਂ ਆਪਣੀ ਭਰਜਾਈ ਅਮਰਜੀਤ ਕੌਰ ਦਾ ਕਤਲ ਕੀਤਾ ਅਤੇ ਉਸ ਤੋਂ ਬਾਅਦ ਅਪਣੇ ਭਰਾ ਕਿਆਸ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸੀ ।ਪੁਲਸ ਵਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।