ਸਹੂਲਤਾਂ ਨਹੀਂ, ਜਾਗਰੂਕਤਾ, ਸ਼ਖਤੀਆਂ ਨਾਲ ਰੁਕਣਗੇ ਆਵਾਜਾਈ ਹਾਦਸੇ ਅਤੇ ਮੌਤਾਂ : ਪ੍ਰਿੰਸੀਪਲ ਹਾਰਿਕਾ
ਸਹੂਲਤਾਂ ਨਹੀਂ, ਜਾਗਰੂਕਤਾ, ਸ਼ਖਤੀਆਂ ਨਾਲ ਰੁਕਣਗੇ ਆਵਾਜਾਈ ਹਾਦਸੇ ਅਤੇ ਮੌਤਾਂ : ਪ੍ਰਿੰਸੀਪਲ ਹਾਰਿਕਾ
ਪਟਿਆਲਾ : ਦੇਸ਼ ਵਿੱਚ ਵਧ ਰਹੇ ਆਵਾਜਾਈ ਹਾਦਸਿਆਂ ਅਤੇ ਅਚਾਨਕ ਹੋ ਰਹੀਆਂ ਸਿਹਤਮੰਦ ਲੋਕਾਂ ਦੀਆਂ ਦਰਦਨਾਕ ਮੌਤਾਂ, ਕੁਦਰਤੀ ਨਹੀਂ ਸਗੋਂ ਕੁੱਝ ਕੁ ਲਾਪਰਵਾਹ ਇਨਸਾਨਾਂ ਦੀ ਗਲਤੀਆਂ, ਕਾਹਲੀ, ਤੇਜ਼ੀ, ਵੱਧ ਸਹੂਲਤਾਂ ਅਤੇ ਨਾਸਮਝੀ, ਨਸ਼ਿਆਂ, ਆਕੜ, ਹੰਕਾਰ ਆਦਿ ਕਾਰਨ ਹੋ ਰਹੀਆਂ ਹਨ । ਇਨ੍ਹਾਂ ਨੂੰ ਜਾਗਰੂਕਤਾ ਅਤੇ ਸਖ਼ਤੀਆਂ ਨਾਲ ਰੋਕਿਆ ਜਾ ਸਕਦਾ ਹੈ, ਇਹ ਵਿਚਾਰ ਸ਼੍ਰੀਮਤੀ ਹਰਮਨਦੀਪ ਕੌਰ ਹਾਰੀਕਾ ਪ੍ਰਿੰਸੀਪਲ, ਸਪਾਰਕਿੰਗ ਕਿਡਜ਼, ਦੀ ਫਾਉਂਡੇਸ਼ਨ ਸੀਨੀਅਰ ਸੈਕੰਡਰੀ ਸਕੂਲ ਨੇ ਸਕੂਲ ਦੇ ਐਨ. ਐਸ. ਐਸ. ਵੰਲਟੀਅਰਾਂ ਨੂੰ ਟ੍ਰੇਨਿੰਗ ਦੇਣ ਆਏ ਪੰਜਾਬ ਪੁਲਸ ਦੇ ਆਵਾਜਾਈ ਸੈਲ ਦੇ ਇੰਸਪੈਕਟਰ ਕਰਮਜੀਤ ਕੌਰ ਅਤੇ ਫਸਟ ਏਡ ਸੀ. ਪੀ. ਆਰ., ਆਫ਼ਤ ਪ੍ਰਬੰਧਨ, ਫਾਇਰ ਸੇਫਟੀ ਟ੍ਰੇਨਰ ਕਾਕਾ ਰਾਮ ਵਰਮਾ ਦੇ ਕਾਰਜਾਂ ਹਿੱਤ ਧੰਨਵਾਦ ਅਤੇ ਪ੍ਰਸ਼ੰਸਾ ਕਰਦੇ ਹੋਏ ਪ੍ਰਗਟ ਕੀਤੇ । ਦੇਸ਼ ਵਿੱਚ ਰਾਸ਼ਟਰੀ ਸੜਕ ਸੁਰੱਖਿਆ ਜਾਗਰੂਕਤਾ ਮਹੀਨਾ ਚਲ ਰਿਹਾ ਹੈ, ਜਿਸ ਹਿੱਤ, ਸਰਕਾਰਾਂ ਦੀਆਂ ਹਦਾਇਤਾਂ ਅਤੇ ਇਨਸਾਨੀਅਤ ਨਾਤੇ, ਵਿਦਿਆਰਥੀਆਂ, ਨਾਗਰਿਕਾਂ, ਕਰਮਚਾਰੀਆਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ ਦੀ ਪਾਲਣਾ ਕਰਦੇ ਹੋਏ, ਸਨਮਾਨਿਤ ਨਾਗਰਿਕ ਬਣਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਹਿੱਤ ਸਿੱਖਿਆ ਸੰਸਥਾਵਾਂ ਅਤੇ ਮਾਪਿਆਂ ਵਲੋਂ ਬੱਚਿਆਂ, ਨੋਜਵਾਨਾਂ, ਸਟਾਫ਼ ਮੈਂਬਰਾਂ ਅਤੇ ਡਰਾਈਵਰਾਂ ਨੂੰ ਜਾਗਰੂਕ ਕਰਨ ਲਈ ਸਾਲ ਵਿੱਚ ਦੋ ਤਿੰਨ ਵਾਰ ਟ੍ਰੇਨਿੰਗ ਅਤੇ ਅਭਿਆਸ ਕਰਵਾਏ ਜਾਂਦੇ ਹਨ । ਵਾਇਸ ਪ੍ਰਿੰਸੀਪਲ ਮੈਡਮ ਨਵਜੀਤ ਕੌਰ, ਐਨ. ਐਸ. ਐਸ. ਆਫਿਸਰ ਜਸਪ੍ਰੀਤ ਕੌਰ, ਐਨ ਸੀ ਸੀ ਅਤੇ ਰੈੱਡ ਕਰਾਸ ਯੂਨਿਟ ਦੇ ਆਫਿਸਰ ਦਵਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਅੰਦਰ, ਅਮਨ ਸ਼ਾਂਤੀ, ਨਿਮਰਤਾ, ਸ਼ਹਿਣਸ਼ੀਲਤਾ ਅਤੇ ਆਪਣੀ ਸੁਰੱਖਿਆ, ਦੂਸਰਿਆਂ ਦੇ ਬਚਾਉ, ਮਦਦ ਕਰਨ ਵਾਲੇ ਗੁਣ, ਗਿਆਨ, ਭਾਵਨਾਵਾਂ, ਵਿਚਾਰਾਂ ਅਤੇ ਆਦਤਾਂ ਨੂੰ ਜਾਗਰੂਕ ਕਰਨ ਲਈ ਜ਼ੰਗੀ ਪੱਧਰ ਤੇ ਯਤਨ ਕਰਨੇ ਜ਼ਰੂਰੀ ਹਨ। ਵੱਧ ਨੰਬਰਾਂ ਦੀ ਥਾਂ, ਬੱਚਿਆਂ ਨੂੰ ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਹਿੱਤ ਉਤਸ਼ਾਹਿਤ ਕਰਨਾ ਜ਼ਰੂਰੀ ਹੈ । ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਅਤੇ ਭਾਰਤੀਯ ਰੈੱਡ ਕਰਾਸ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਕਾਕਾ ਰਾਮ ਵਰਮਾ ਨੇ ਫਸਟ ਏਡ, ਸੀ. ਪੀ. ਆਰ., ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦੇ ਕੇ, ਐਨ. ਐਸ. ਐਸ. ਅਤੇ ਐਨ. ਸੀ. ਸੀ. ਵਿਦਿਆਰਥੀਆਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਨਣ ਲਈ ਪ੍ਰੇਰਿਤ ਕੀਤਾ । ਪੰਜਾਬ ਪੁਲਿਸ ਦੇ ਆਵਾਜਾਈ ਸਿੱਖਿਆ ਸੈਲ ਦੇ ਇੰਸਪੈਕਟਰ ਕਰਮਜੀਤ ਕੌਰ ਅਤੇ ਏ ਐਸ ਆਈ ਰਾਮ ਸਰਨ ਨੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਸੜਕਾਂ ਤੇ ਚਲਦੇ ਫਿਰਦੇ, ਜਾਂ ਵ੍ਹੀਕਲ ਚਲਾਉਂਦੇ ਸਮੇਂ, ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ, ਜ਼ੁਮੇਵਾਰੀਆਂ ਨਿਭਾਉਣ ਦੀ ਭਾਵਨਾ ਉਜਾਗਰ ਕੀਤੀ । ਉਨ੍ਹਾਂ ਨੇ ਕਿਹਾ ਕਿ ਸਿਖਿਆ ਸੰਸਥਾਵਾਂ ਵਲੋਂ ਵਿਦਿਆਰਥੀਆਂ, ਅਧਿਆਪਕਾਂ, ਡਰਾਈਵਰਾਂ, ਨੈਨੀ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਜਾਗਰੂਕ ਕਰਨ ਲਈ ਪ੍ਰਸੰਸਾਯੋਗ ਉਪਰਾਲੇ ਕੀਤੇ ਜਾ ਰਹੇ ਹਨ, ਕਿਉਂਕਿ ਇੱਕ ਜਾਗਰੂਕ, ਸੂਝਵਾਨ, ਵਫ਼ਾਦਾਰ, ਸਹਿਣਸ਼ੀਲਤਾ, ਨਿਮਰਤਾ, ਸਬਰ ਸ਼ਾਂਤੀ ਸੰਸਕਾਰਾਂ ਵਾਲੇ ਬੱਚੇ ਅਤੇ ਨੋਜਵਾਨ ਹੀ, ਦੇਸ਼, ਸਮਾਜ, ਘਰ ਪਰਿਵਾਰਾਂ ਨੂੰ ਸੁਰੱਖਿਅਤ, ਸਿਹਤਮੰਦ, ਖੁਸ਼ਹਾਲ ਬਣਾ ਸਕਦੇ ਹਨ । ਨਾਬਾਲਗਾਂ ਵਲੋਂ ਬਿਨਾਂ ਲਰਨਿੰਗ ਲਾਇਸੰਸ ਲੈ ਕੇ, ਕੇਵਲ 50 ਸੀ. ਸੀ. ਤੱਕ ਦੀ, ਦੋ ਪਹੀਆਂ ਵ੍ਹੀਕਲ, ਹੈਲਮਟ ਪਾਕੇ, ਕਿਸੇ ਲਾਇਸੰਸ ਹੋਲਡਰ ਨਾਲ ਬੈਠ ਕੇ, ਵ੍ਹੀਕਲ ਚਲਾਉਂਣੇ ਸਿੱਖਣੇ ਚਾਹੀਦੇ ਹਨ। 18 ਸਾਲਾਂ ਦੀ ਉਮਰ ਮਗਰੋਂ ਹੀ ਪੱਕਾ ਲਾਇਸੰਸ ਅਤੇ ਨਿਯਮਾਂ, ਕਾਨੂੰਨਾਂ ਦੀ ਜਾਣਕਾਰੀ ਲੈਕੇ ਹੀ ਵ੍ਹੀਕਲ ਚਲਾਏਂ ਜਾ ਸਕਦੇ ਹਨ । ਵੰਲਟੀਅਰਾਂ ਨੇ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਤਾ ।