Breaking News ਮੁੱਖ ਮੰਤਰੀ ਨੇ ਸਾਲ 2025 ਲਈ ਪੰਜਾਬ ਸਰਕਾਰ ਦੀ ਡਾਇਰੀ ਅਤੇ ਕੈਲੰਡਰ ਕੀਤਾ ਜਾਰੀਪੰਜਾਬ ਕੈਬਨਿਟ ਸਬ-ਕਮੇਟੀ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਉਸਾਰੂ ਮੀਟਿੰਗਾਂਡਾ. ਬਲਜੀਤ ਕੌਰ ਨੇ ਜ਼ਿਲ੍ਹਾ ਬਠਿੰਡਾ ਦੇ ਆਂਗਣਵਾੜੀ ਕੇਂਦਰਾਂ ਦੀ ਕੀਤੀ ਅਚਨਚੇਤ ਚੈਕਿੰਗਪੰਜਾਬ ਵਾਸੀ ਐਚ. ਐਮ. ਪੀ. ਵਾਇਰਸ ਤੋਂ ਨਾ ਘਬਰਾਉਣ : ਡਾ. ਬਲਬੀਰ ਸਿੰਘਫਿ਼ਲਮ ਸਟਾਰ ਪੂਨਮ ਢਿੱਲੋਂ ਦੇ ਘਰੋਂ ਚੋਰੀ ਕਰਨ ਵਾਲਾ ਪੁਲਸ ਨੇ ਕੀਤਾ ਗ੍ਰਿਫਤਾਰਐਚ. ਐਮ. ਪੀ. ਵੀ. ਦੇ ਮੱਦੇਨਜ਼ਰ ਪੰਜਾਬ ਦਾ ਸਿਹਤ ਵਿਭਾਗ ਵੀ ਹੋਇਆ ਚੌਕਸ : ਸਿਹਤ ਮੰਤਰੀਚੰਡੀਗੜ੍ਹ ਦੇ ਮੇਅਰ ਦੀ ਚੋਣ ਲਈ ਤਾਰੀਕ ਦਾ ਐਲਾਨਦਿੱਲੀ ਵਿਧਾਨ ਸਭਾ ਚੋਣਾਂ ਅਕਾਲੀ ਦਲ ਵਲੋਂ ਨਹੀਂ ਲੜੀਆਂ ਜਾਣਗੀਆਂ : ਪਰਮਜੀਤ ਸਿੰਘ ਸਰਨਾਡਾ. ਬਲਜੀਤ ਕੌਰ ਵੱਲੋਂ ਅਧਿਕਾਰੀਆਂ ਨੂੰ "ਸਾਡੇ ਬਜ਼ੁਰਗ ਸਾਡਾ ਮਾਣ" ਤਹਿਤ ਬਜੁਰਗਾਂ ਦੇ ਜੀਵਨ ਪੱਧਰ ਸਬੰਧੀ ਸਰਵੇਖਣ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਮੁਕੰਮਲ, ਵੋਟਰਾਂ ਦੀ ਕੁੱਲ ਗਿਣਤੀ ਹੋਈ 904253

ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਮੁਹਿੰਮ ਦੇ ਮੱਦੇਨਜ਼ਰ ਚੈਕਿੰਗ ਜੋਰਾਂ 'ਤੇ

ਦੁਆਰਾ: Punjab Bani ਪ੍ਰਕਾਸ਼ਿਤ :Wednesday, 08 January, 2025, 06:50 PM

ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਮੁਹਿੰਮ ਦੇ ਮੱਦੇਨਜ਼ਰ ਚੈਕਿੰਗ ਜੋਰਾਂ ‘ਤੇ
-ਚੈਕਿੰਗ ਦੌਰਾਨ ਆਵਾਜਾਈ ਨੇਮਾਂ ਦੀ ਉਲੰਘਣਾ ਦੇ 13 ਚਲਾਨ ਕੀਤੇ- ਨਮਨ ਮਾਰਕੰਨ
ਪਟਿਆਲਾ, 8 ਜਨਵਰੀ : ਟਰਾਂਸਪੋਰਟ ਵਿਭਾਗ ਵੱਲੋਂ ਚੱਲ ਰਹੀ ਸੜਕ ਸੁਰੱਖਿਆ ਮੁਹਿੰਮ ਦੇ ਮੱਦੇਨਜ਼ਰ ਆਵਾਜਾਈ ਨੇਮਾਂ ਦੀ ਪਾਲਣਾ ਕਰਵਾਉਣ ਲਈ ਚੈਕਿੰਗ ਜੋਰਾਂ ‘ਤੇ ਕੀਤੀ ਜਾ ਰਹੀ ਹੈ । ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਖੇਤਰੀ ਟਰਾਂਸਪੋਰਟ ਅਫ਼ਸਰ ਨਮਨ ਮਾਰਕੰਨ ਨੇ ਦੱਸਿਆ ਕਿ ਚੈਕਿੰਗ ਦੌਰਾਨ ਅੱਜ ਆਵਾਜਾਈ ਨੇਮਾਂ ਦੀ ਉਲੰਘਣਾਂ ਦੇ 12 ਚਲਾਨ ਕੀਤੇ ਗਏ ਹਨ । ਨਮਨ ਮਾਰਕੰਨ ਨੇ ਦੱਸਿਆ ਕਿ ਬੀਤੇ ਦਿਨ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਹਦਾਇਤ ਕੀਤੀ ਸੀ ਕਿ ਸੜਕ ਸੁਰੱਖਿਆ ਬਾਬਤ ਨਿਯਮਾਂ ਦੀ ਪਾਲਣਾ ਕਰਵਾਉਣੀ ਯਕੀਨੀ ਬਣਾਈ ਜਾਵੇ ਅਤੇ ਉਲੰਘਣਾ ਦੀ ਚੈਕਿੰਗ ਕਰਕੇ ਚਲਾਨ ਕੀਤੇ ਜਾਣ । ਆਰ. ਟੀ. ਓ. ਨੇ ਦੱਸਿਆ ਕਿ ਅੱਜ ਟਰਾਂਸਪੋਰਟ ਵਿਭਾਗ ਦੇ ਸਹਾਇਕ ਟਰਾਂਸਪੋਰਟ ਅਫ਼ਸਰ ਪਟਿਆਲਾ ਪਰਦੀਪ ਸਿੰਘ ਨੇ ਵੱਖ-ਵੱਖ ਥਾਵਾਂ ‘ਤੇ ਚੈਕਿੰਗ ਕਰਕੇ 13 ਚਲਾਨ ਕੀਤੇ । ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਲਾਗੂ ਕਰਵਾਉਣ ਲਈ ਸਾਹਮਣੇ ਆਈ ਉਲੰਘਣਾ ਕਰਕੇ ਇੱਕ ਸਕੂਲ ਬੱਸ ਦਾ ਚਲਾਨ ਕੀਤਾ ਗਿਆ । ਇਸ ਤੋਂ ਬਿਨ੍ਹਾਂ ਓਵਰਲੋਡ ਵਾਹਨਾਂ ਦੇ 7, ਨਿਰਧਾਰਤ ਉਚਾਈ ਤੋਂ ਉਚਾ ਮਾਲ ਭਰਨ ਕਰਕੇ 2 ਚਲਾਨ, ਟ੍ਰੈਕਟਰ ਟਰਾਲੀ ਦੀ ਵਪਾਰਕ ਮੰਤਵ ਲਈ ਵਰਤੋਂ ਦਾ 1, ਟੂਰਿਸਟ ਬੱਸ ਦੇ ਪਰਮਿਟ ਦੀ ਗ਼ਲਤ ਵਰਤੋਂ ਦਾ 1 ਅਤੇ ਬਿਨ੍ਹਾਂ ਦਸਤਾਵੇਜ 1 ਚਲਾਨ ਕੀਤਾ ਗਿਆ ਹੈ । ਏ. ਟੀ. ਓ. ਪਰਦੀਪ ਸਿੰਘ ਨੇ ਕਿਹਾ ਕਿ ਸੜਕ ਸੁਰੱਖਿਆ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਅਜਿਹੀ ਚੈਕਿੰਗ ਲਗਾਤਾਰ ਜਾਰੀ ਰਹੇਗੀ ਅਤੇ ਉਲੰਘਣਾ ਕਰਨ ਵਾਲਿਆਂ ਨਾਲ ਕੋਈ ਢਿੱਲ ਨਹੀਂ ਵਰਤੀ ਜਾਵੇਗੀ । ਉਨ੍ਹਾਂ ਕਿਹਾ ਕਿ ਸੜਕ ਨੇਮਾਂ ਦੀ ਪਾਲਣਾਂ ਨਾ ਕਰਨ ‘ਤੇ ਵੱਡੇ ਹਾਦਸੇ ਵਾਪਰਦੇ ਹਨ ਤੇ ਕਿਸੇ ਦੀ ਕੀਮਤੀ ਜਾਨ ਅਜਾਂਈ ਚਲੀ ਜਾਂਦੀ ਹੈ ।



Scroll to Top