ਜੰਮੂ ਕਸ਼ਮੀਰ ਦੇ ਕੁਲਗਾਮ ਜਿ਼ਲੇ ਵਿਚੋਂ ਸੁਰੱਖਿਆ ਫੋਰਸਾਂ ਨੇ ਲਸ਼ਕਰ ਨਾਲ ਜੁੜੇ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਦੁਆਰਾ: Punjab Bani ਪ੍ਰਕਾਸ਼ਿਤ :Friday, 10 January, 2025, 08:56 AM

ਜੰਮੂ ਕਸ਼ਮੀਰ ਦੇ ਕੁਲਗਾਮ ਜਿ਼ਲੇ ਵਿਚੋਂ ਸੁਰੱਖਿਆ ਫੋਰਸਾਂ ਨੇ ਲਸ਼ਕਰ ਨਾਲ ਜੁੜੇ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਸ੍ਰੀਨਗਰ : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ ਦੇ ਕੁਲਗਾਮ ਜਿ਼ਲੇ ਵਿਚੋਂ ਸੁਰੱਖਿਆ ਬਲਾਂ ਵਲੋਂ ਲਸ਼ਕਰ-ਏ-ਤੋਇਬਾ ਨਾਲ ਜੁੜੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਮੁਤਾਬਕ ਉਹ ਜਿ਼ਲ੍ਹੇ ’ਚ ਕੋਈ ਵੱਡੀ ਦਹਿਸ਼ਤੀ ਘਟਨਾ ਨੂੰ ਅੰਜਾਮ ਦੇਣ ਦੀ ਤਾਕ ’ਚ ਸਨ। ਪੁਲਸ ਤਰਜਮਾਨ ਨੇ ਕਿਹਾ ਕਿ ਤਿੰਨਾਂ ਖਿ਼ਲਾਫ਼ ਯੂ. ਏ. ਪੀ. ਏ. ਤਹਿਤ ਜਿ਼ਲ੍ਹੇ ਦੇ ਕਾਇਮੋਹ ਪੁਲਸ ਸਟੇਸ਼ਨ ’ਚ ਕੇਸ ਦਰਜ ਕੀਤਾ ਗਿਆ ਹੈ । ਤਿੰਨਾਂ ਦੀ ਪਛਾਣ ਉਬੈਦ ਖੁਰਸ਼ੀਦ ਖਾਂਡੇ, ਮਕਸੂਦ ਅਹਿਮਦ ਭੱਟ ਅਤੇ ਉਮਰ ਬਸ਼ੀਰ ਵਜੋਂ ਹੋਈ ਹੈ । ਅਧਿਕਾਰੀ ਨੇ ਕਿਹਾ ਕਿ ਪੁਲਸ, ਫੌਜ ਅਤੇ ਸੀ. ਆਰ. ਪੀ. ਐੱਫ. ਦੀ ਸਾਂਝੀ ਟੀਮ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਤਿੰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਉਨ੍ਹਾਂ ਕੋਲੋਂ ਦੋ ਏਕੇ ਰਾਈਫ਼ਲਾਂ, ਏਕੇ ਸੀਰੀਜ਼ ਦੀਆਂ ਅੱਠ ਮੈਗਜ਼ੀਨਾਂ, 217 ਰੌਂਦ, ਪੰਜ ਹੱਥਗੋਲੇ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ ।



Scroll to Top