ਨਿਊ ਦਸਮੇਸ਼ ਟੈਕਸੀ ਯੂਨੀਅਨ ਵੱਲੋਂ ਸਰਬੱਤ ਦੇ ਭਲੇ ਤੇ ਟੈਕਸੀ ਡਰਾਈਵਰਾਂ ਦੀ ਸਿਹਤਯਾਬੀ ਲਈ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ

ਨਿਊ ਦਸਮੇਸ਼ ਟੈਕਸੀ ਯੂਨੀਅਨ ਵੱਲੋਂ ਸਰਬੱਤ ਦੇ ਭਲੇ ਤੇ ਟੈਕਸੀ ਡਰਾਈਵਰਾਂ ਦੀ ਸਿਹਤਯਾਬੀ ਲਈ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ
ਨਾਭਾ : ਨਿਊ ਦਸ਼ਮੇਸ਼ ਟੈਕਸੀ ਯੂਨੀਅਨ ਅਤੇ ਸਮੂਹ ਦੁਕਾਨਦਾਰ ਅੰਬੇਦਕਰ ਮਾਰਕਿਟ ਪਟਿਆਲਾ ਗੇਟ ਨਾਭਾ ਵੱਲੋਂ ਬਲਜੀਤ ਸਿੰਘ ਬਨੀ ਪ੍ਰਧਾਨ ਦੀ ਅਗਵਾਈ ਵਿੱਚ ਹਰ ਸਾਲ ਦੀ ਤਰਾਂ ਸਰਬੱਤ ਦੇ ਭਲੇ ਤੇ ਟੈਕਸੀ ਡਰਾਈਵਰਾਂ ਦੀ ਤੰਦਰੁਸਤੀ ਲਈ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਇਸ ਮੌਕੇ ਤੇ ਭਾਈ ਆਕਾਸ਼ਦੀਪ ਸਿੰਘ ਦੇ ਰਾਗੀ ਜਥੇ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀਂ ਨਿਹਾਲ ਕੀਤਾ ।
ਇਸ ਮੌਕੇ ਤੇ ਟੈਕਸੀ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਬਨੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਹੈ । ਇਸ ਮੌਕੇ ਹਲਕਾ ਵਿਧਾਇਕ ਦੇਵਮਾਨ ਦੇ ਛੋਟੇ ਭਰਾ ਸੁਖਦੇਵ ਸਿੰਘ ਮਾਨ, ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਸੁਰਿੰਦਰ ਪਾਲ ਸ਼ਰਮਾ, ਪ੍ਰੈਸ ਕਲੱਬ ਨਾਭਾ ਦੇ ਜਨਰਲ ਸਕੱਤਰ ਅਮਰਿੰਦਰ ਸਿੰਘ ਪੁਰੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ, ਤਰਸੇਮ ਸਿੰਘ, ਅਸ਼ੌਕ ਕੁਮਾਰ ਗੌਰਾ, ਸਚਿਨ ਕਪੂਰ, ਬੂਟਾ, ਮੀਤਾ ਸੋਹੀ, ਧਰਮਾ, ਰਜਿੰਦਰ ਕੁਮਾਰ, ਸਤਬੀਰ ਸਿੰਘ, ਜਰਨੈਲ ਸਿੰਘ, ਨਰਿੰਦਰ ਸਿੰਘ, ਸੁਭਾਸ਼ ਜੀ, ਹਰਮੇਸ਼ ਮੇਸ਼ੀ, ਰਮਨ ਬਾਂਸਲ , ਰਾਮ ਸਿੰਘ, ਲੱਭੀ, ਲਵਲੀ , ਸੋਨੀ ਪਨੇਸਰ, ਸੁੱਖਾ ਰੋਹਟਾ, ਗੁਰਵਿੰਦਰ, ਗੁਰੀ ਛੰਨਾ, ਹਰਜੀਤ ਸਿੰਘ ਖੱਟੜਾ, ਸਾਹਿਬ ਸਿੰਘ, ਦਿਲਰਾਜ, ਬੌਬੀ, ਰਾਣਾ, ਗੌਰੀ ਬਾਗੜੀਆਂ, ਕਾਲਾ ਰਾਜਗੜ, ਮਹੇਸ਼ ਇੰਦਰ ਸਿੰਘ, ਮਨਜੀਤ ਤੋਂ ਇਲਾਵਾ ਵੱਡੀ ਗਿਣਤੀ ਵਿਚ ਟੈਕਸੀ ਯੂਨੀਅਨ ਦੇ ਮੈਂਬਰ ਤੇ ਅੰਬੇਡਕਰ ਮਾਰਕਿਟ ਦੇ ਦੁਕਾਨਦਾਰ ਮੌਜੂਦ ਸਨ ।
