ਅਨੁਰਾਗ ਵਰਮਾ ਵੱਲੋਂ ਮੁੱਖ ਸਕੱਤਰ ਪੰਜਾਬ ਸਰਕਾਰ ਦਾ ਅਹੁਦਾ ਸੰਭਾਲਣ 'ਤੇ ਕੀਤਾ ਸਨਮਾਨ

ਅਨੁਰਾਗ ਵਰਮਾ ਵੱਲੋਂ ਮੁੱਖ ਸਕੱਤਰ ਪੰਜਾਬ ਸਰਕਾਰ ਦਾ ਅਹੁਦਾ ਸੰਭਾਲਣ ‘ਤੇ ਕੀਤਾ ਸਨਮਾਨ
– ਸੂਬੇ ਦੀ ਬਿਹਤਰ ਢੰਗ ਨਾਲ ਸੇਵਾ ਕਰ ਸਕਣਗੇ ਵਰਮਾ ਜੀ : ਅਵਤਾਰ ਸਿੰਘ, ਭੁਪਿੰਦਰ ਸਿੰਘ
ਪਟਿਆਲਾ, 4 ਜੁਲਾਈ :
ਅਨੁਰਾਗ ਵਰਮਾ ਵੱਲੋਂ ਮੁੱਖ ਸਕੱਤਰ ਪੰਜਾਬ ਸਰਕਾਰ ਦਾ ਅਹੁੱਦਾ ਸੰਭਾਲਣ ‘ਤੇ ਅਵਤਾਰ ਸਿੰਘ ਸਾਬਕਾ ਕਨਵੀਨਰ ਐਡਹਾਕ ਕਮੇਟੀ, ਭੁਪਿੰਦਰ ਸਿੰਘ ਢਿੱਲੋਂ ਪ੍ਰਧਾਨ ਕਰਮਚਾਰੀ ਏਕਤਾ ਮੰਚ, ਬਲਬੀਰ ਸਿੰਘ ਚੇਅਰਮੈਨ ਅਤੇ ਜਰਨੈਲ ਸਿੰਘ ਸਾਬਕਾ ਪ੍ਰਧਾਨ ਪੰਜਾਬੀ ਯੂਨੀਵਰਸਿਟੀ ਨੇ ਸ਼ੁਭ ਇਛਾਂਵਾ ਤੇ ਵਧਾਈਆਂ ਦਿੰਦਿਆਂ ਉਨ੍ਹਾਂ ਦਾ ਸਨਮਾਨ ਕੀਤਾ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿੱਚ ਕੀਤੇ ਕੰਮਾਂ ਦਾ ਤਜਰਬਾ ਹੋਣ ਕਾਰਨ ਵਰਮਾ ਜੀ ਬਿਹਤਰ ਢੰਗ ਨਾਲ ਸੂਬੇ ਦੀ ਸੇਵਾ ਕਰ ਸਕਣਗੇ। ਅਵਤਾਰ ਸਿੰਘ ਨੇ ਆਸ ਪ੍ਰਗਟਾਈ ਕਿ ਮੁੱਖ ਸਕੱਤਰ ਹੁਣ ਯੂਨੀਵਰਸਿਟੀ ਨਾਲ ਸਬੰਧਿਤ ਮਸਲਿਆਂ ਤੋਂ ਜਾਣੂ ਹੋਣ ਕਾਰਨ ਇਹ ਮਸਲੇ ਪਹਿਲ ਦੇ ਅਧਾਰ ‘ਤੇ ਹੱਲ ਕਰਨਗੇ। ਇਨ੍ਹਾਂ ਸਾਰੇ ਆਗੂਆਂ ਵੱਲੋਂ ਅਨੁਰਾਗ ਵਰਮਾ ਦੇ ਮੁੱਖ ਸਕੱਤਰ ਬਣਨ ‘ਤੇ ਯੂਨੀਵਰਸਿਟੀ ਕਰਮਚਾਰੀਆਂ ਨੂੰ ਵੀ ਵਧਾਈ ਦਿੱਤੀ ਗਈ।
