ਮਹਾਪੰਚਾਇਤ ਵਿਚ ਸ਼ਾਮਲ ਹੋਣ ਜਾ ਰਹੀ ਕਿਸਾਨਾਂ ਦੀ ਮਿੰਨੀ ਬਸ ਪਲਟੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 04 January, 2025, 10:54 AM

ਮਹਾਪੰਚਾਇਤ ਵਿਚ ਸ਼ਾਮਲ ਹੋਣ ਜਾ ਰਹੀ ਕਿਸਾਨਾਂ ਦੀ ਮਿੰਨੀ ਬਸ ਪਲਟੀ
ਬਠਿੰਡਾ : ਟੋਹਾਣਾ ਵਿਖੇ ਹੋਣ ਜਾ ਰਹੀ ਮਹਾਪੰਚਾਇਤ ਵਿਚ ਸ਼ਾਮਲ ਹੋਣ ਜਾ ਰਹੀ ਕਿਸਾਨਾਂ ਦੀ ਮਿੰਨੀ ਬੱਸ ਧੁੰਦ ਦੇ ਚਲਦਿਆਂ ਬਠਿੰਡਾ ਵਿਖੇ ਜੀ. ਟੀ. ਰੋਡ ਤੇ ਡਿਵਾਈਡਰ ਨਾਲ ਟਕਰਾਉਣ ਕਾਰਨ ਪਲਟ ਗਈ, ਜਿਸ ਕਾਰਨ 7 ਜਣੇ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਬਸ ਵਿਚ 22 ਜਣੇ ਕਿਸਾਨ ਭਰਾ ਸਵਾਰ ਸਨ।ਸੜਕੀ ਹਾਦਸੇ ਵਿਚ ਮਿੰਨੀ ਬੱਸ ਦੇ ਡਿਵਾਈਡਰ ਨਾਲ ਜਾ ਕੇ ਟਕਰਾਉਣ ਦੇ ਕਾਰਨ ਜ਼ਖ਼ਮੀ ਕਿਸਾਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ।