ਨਗਰ ਨਿਗਮ ਦੀ ਚੰਗੀ ਪਹਿਲ-ਸ਼ਾਹੀ ਸ਼ਹਿਰ ਪਟਿਆਲਾ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਕਰਨ ਦੀ ਮੁਹਿੰਮ ਸ਼ੁਰੂ

ਕਮਿਸ਼ਨਰ ਆਦਿਤਿਆ ਉਪਲ ਨੇ ਕੀਤਾ ਆਪਣੀ ਪੂਰੀ ਟੀਮ ਨਾਲ ਗਾਜੀਪੁਰ ਗਊਸ਼ਾਲਾ ਦਾ ਦੌਰਾ
– ਗਾਜੀਪੁਰ ਗਊਸ਼ਾਲਾ ਵਿੱਚ ਲਗਭਗ ਹਜਾਰ ਗਊਆਂ ਲਈ ਬਣਾਏ ਜਾਣਗੇ ਨਵੇਂ ਸ਼ੈਡ
– ਸਰਕਾਰੀ ਆਂਕੜਿਆਂ ਅਨੂਸਾਰ ਪਟਿਆਲਾ ਸ਼ਹਿਰ ਵਿੱਚ ਹਨ 650 ਦੇ ਕਰੀਬ ਪਸ਼ੂ
– ਅਬਲੋਵਾਲ ਗਊਸ਼ਾਲਾ ਦਾ ਵੀ ਕੀਤਾ ਜਾਵੇਗਾ ਸੁਧਾਰ
ਪਟਿਆਲਾ, 4 ਜੁਲਾਈ :
ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਅਤੇ ਸੀਨੀਅਰ ਆਈ.ਏ.ਐਸ ਅਧਿਕਾਰੀ ਆਦਿਤਿਆ ਉਪਲ ਵੱਲੋਂ ਸ਼ਾਹੀ ਸ਼ਹਿਰ ਪਟਿਆਲਾ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਕਰਨਦ ੀ ਮੁਹਿੰਮ ਸ਼ੁਰੂ ਕਰ ਦਿੱਤੀਗਈ ਹੈ, ਜਿਸਦੇ ਚਲਦਿਆਂ ਅੱਜ ਕਮਿਸ਼ਨਰ ਆਦਿਤਿਆ ਉਪਲ ਨੇ ਆਪਣੀ ਪੂਰੀ ਟੀਮ ਨਾਲ ਗਾਜੀਪੁਰ ਗਊਸ਼ਾਲਾ ਦਾ ਦੌਰਾ ਕੀਤਾ ਅਤੇ ਆਪਣੇ ਅਧਿਕਾਰੀਆਂ ਨੂੰ ਇਸ ਯੋਜਨਾ ‘ਤੇ ਅਮਲ ਕਰਨ ਦੇ ਆਦੇਸ਼ ਦਿੱਤੇ ਹਨ।
ਸਰਕਾਰੀ ਆਂਕੜਿਆਂ ਅਨੁਸਾਰ ਪਟਿਆਲਾ ਵਿੱਚ 650 ਦੇ ਕਰੀਬ ਅਵਾਰਾ ਪਸ਼ੂ ਹਨ, ਜਿਸ ਕਾਰਨ ਆਮ ਲੋਕਾਂ ਦੇ ਇਹ ਪਸ਼ੂ ਰਸਤਿਆਂ ਵਿੱਚ ਅੜਦੇ ਹਨ ਤੇ ਟਰੈਫਿਕ ਪ੍ਰਭਾਵਿਤ ਹੁੰਦੀ ਹੈ। ਇਸਦੇ ਨਾਲ ਹੀ ਹਾਦਸੇ ਵੀ ਹੁੰਦੇ ਹਨ।
ਕਮਿਸ਼ਨਰ ਨਗਰ ਨਿਗਮ ਪਟਿਆਲਾ ਆਦਿਤਿਆ ਉਪਲ ਨੇ ਦੱਸਿਆ ਕਿ ਗਾਜੀਪੁਰ ਗਊਸ਼ਾਲਾ ਵਿੱਚ ਪਹਿਲਾਂ ਲਗਭਗ 1200 ਪਸ਼ੂ ਹਨ ਤੇ ਪੰਜ ਦੇ ਕਰੀਬ ਸ਼ੈਡ ਬਣੇ ਹੋਏ ਹਨ। ਉਨ੍ਹਾਂ ਆਖਿਆ ਕਿ ਲਗਭਗ 21 ਏਕੜ ਵਿੱਚ ਇਹ ਸਰਕਾਰੀ ਗਊਸ਼ਾਲਾ ਹੈ ਤੇ ਮੈਂ ਆਪਣੀ ਪੂਰੀ ਟੀਮ ਨਾਲ ਮੀਟਿੰਗ ਕਰਕੇ ਪਟਿਆਲਾ ਦੇ ਲੋਕਾਂ ਨੂੰ ਰਾਹਤ ਦੇਣਾ ਚਾਹੁੰਦਾ ਹਾਂ, ਜਿਸਦੇ ਚਲਦਿਆਂ ਮੈਂ ਅਧਿਕਾਰੀਆਂ ਨੂੰ ਆਦੇਸ਼ ਦਿੰਤੇ ਹਨ ਕਿ ਇਸ ਗਊਸ਼ਾਲਾ ਵਿੱਚ ਲਗਭਗ 4 ਸ਼ੈਡ ਹੋਰ ਬਣਾਕੇ ਇੱਕ ਹਜਾਰ ਗਊਆਂ ਨੂੰ ਰੱਖਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਆਖਿਆ ਕਿ 21 ਏਕੜ ਥਾਂ ਬਹੁਤ ਵੱਡੀ ਹੁੰਦੀ ਹੈ। ਪਹਿਲੇ ਸ਼ੈਡਾਂ ਨਾਲ ਹੀ ਕੁੱਝ ਹੋਰ ਸ਼ੈਡ ਉਸਾਰ ਦਿੰਤੇ ਜਾਣਗੇ।
ਆਦਿਤਿਆ ਉਪਲ ਨੇ ਆਖਿਆ ਕਿ ਅਸੀਂ ਸ਼ਹਿਰ ਨੂੰ ਸਾਫ ਸੁਥਰਾ ਕਰਨ ਲਈ ਵਚਨਬੰਧ ਹਾਂ। ਲੋਕਾਂ ਨੂੰ ਚੰਗਾ ਸਿਸਟਮ ਦੇਣਾ ਚਾਹੁੰਦੇ ਹਾਂ। ਇਸਦੇ ਦੇ ਚਲਦਿਆਂ ਪਟਿਆਲਾ ਨੂੰ ਅਵਾਰਾ ਪਸ਼ੂਆਂ ਨੂੰ ਮੁਕਤ ਕਰਨ ਦੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ‘ਤੇ ਤੇਜੀ ਨਾਲ ਕੰਮ ਕਰਨ ਲਈ ਕਿਹਾ ਹੈ ਤੇ ਸਮਾਣਾ ਦੇ ਅਧਿਕਾਰੀਆਂ ਨਾਲ ਵੀ ਤਾਲਮੇਲ ਬਿਠਾਇਆ ਹੈ ਤਾਂ ਜੋ ਇਸ ਪ੍ਰੋਜੈਕਟ ਨੂੰ ਸਿਰੇ ਚੜਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਨਿਗਮ ਦੇ ਐਸ.ਸੀ. ਹਰਕਿਰਨਪਾਲ ਸਿੰਘ, ਨਿਗਮ ਦੇ ਸੈਕਟਰੀ ਸੁਨੀਲ ਮਹਿਤਾ ਸਮੇਤ ਹੋਰ ਬਹੁਤ ਸਾਰੇ ਅਧਿਕਾਰੀ ਹਾਜਰ ਸਨ।
