ਸ਼੍ਰੀ ਹਿੰਦੂ ਤਖ਼ਤ ਦੀ ਮੀਟਿੰਗ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਤਖ਼ਤ ਮੁੱਖੀ ਬ੍ਰਹਮਾ ਨੰਦ ਗਿਰੀ ਮਹਾਰਾਜ ਦੀ ਰਹਿਨੁਮਾਈ ਹੇਠ ਹੋਈ

ਸ਼੍ਰੀ ਹਿੰਦੂ ਤਖ਼ਤ ਦੀ ਮੀਟਿੰਗ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਤਖ਼ਤ ਮੁੱਖੀ ਬ੍ਰਹਮਾ ਨੰਦ ਗਿਰੀ ਮਹਾਰਾਜ ਦੀ ਰਹਿਨੁਮਾਈ ਹੇਠ ਹੋਈ
ਪਟਿਆਲਾ : ਸ਼੍ਰੀ ਹਿੰਦੂ ਤਖ਼ਤ ਦੀ ਮੀਟਿੰਗ ਮੁੱਖ ਦਫ਼ਤਰ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਤਖ਼ਤ ਮੁੱਖੀ ਬ੍ਰਹਮਾ ਨੰਦ ਗਿਰੀ ਮਹਾਰਾਜ ਦੀ ਰਹਿਨੁਮਾਈ ਹੇਠ ਹੋਈ, ਜਿਸ ਵਿੱਚ 10 ਜਨਵਰੀ ਨੂੰ ਤਖ਼ਤ ਦੇ ਸਥਾਪਨਾ ਦਿਵਸ ਨੂੰ ਮਨਾਉਣ ਬਾਰੇ ਵਿਚਾਰ ਕੀਤਾ ਗਿਆ, ਜਿਸ ਵਿੱਚ ਬ੍ਰਹਮਾ ਨੰਦ ਗਿਰੀ ਮਹਾਰਾਜ ਵੱਲੋਂ ਦੱਸਿਆ ਗਿਆ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਮੰਦਿਰ ਸ਼੍ਰੀ ਬੰਦਰੀ ਨਾਥ ਬਹਾਦਰਗੜ੍ਹ ਵਿਖੇ ਹਜ਼ਾਰਾਂ ਗੱਡੀਆਂ ਦੇ ਕਾਫ਼ਲੇ ਨਾਲ ਸੋਭਾ ਯਾਤਰਾ ਪਟਿਆਲਾ ਦੇ ਬਜ਼ਾਰਾਂ ਵਿੱਚੋਂ ਕੱਢੀ ਜਾਵੇਗੀ, ਜਿਸ ਦੀ ਸਮਾਪਤੀ ਸ਼੍ਰੀ ਕਾਲੀ ਮਾਤਾ ਮੰਦਿਰ ਤਖ਼ਤ ਦੇ ਮੁੱਖ ਦਫ਼ਤਰ ਵਿਖੇ ਕੀਤੀ ਜਾਵੇਗੀ । ਯਾਤਰਾ ਸੰਬੰਧੀ ਐਡਵੋਕੇਟ ਰਜਿੰਦਰਪਾਲ ਆਨੰਦ ਰਾਸ਼ਟਰੀ ਮੀਤ ਪ੍ਰਧਾਨ ਅਤੇ ਚੇਅਰਮੈਨ ਅਜੇ ਸ਼ਰਮਾ ਵੱਲੋਂ ਦੱਸਿਆ ਗਿਆ ਯਾਤਰਾ ਸੰਬੰਧੀ ਸ਼ਹਿਰ ਦੇ ਬਜ਼ਾਰਾਂ ਵਿੱਚ ਬਹੁਤ ਉਤਸ਼ਾਹ ਹੈ । ਸਿੱਖ ਅਤੇ ਹਿੰਦੂ ਦੋਵੇਂ ਭਾਈਚਾਰੇ ਵੱਲੋਂ ਯਾਤਰਾ ਤੇ ਸਨਮਾਨ ਅਤੇ ਲੰਗਰਾਂ ਲਈ ਆਪਣਾ-ਆਪਣਾ ਸਮਾਂ ਸਥਾਨ ਲਿਆ ਜਾ ਰਿਹਾ ਇਹ ਯਾਤਰਾ ਬ੍ਰਹਮਲੀਨ ਪੰਚਾਨੰਦ ਗਿਰੀ ਜੀ ਦੇ ਹੁੰਦੇ ਹੋਏ ਬ੍ਰਹਮਾਨੰਦ ਗਿਰੀ ਮਹਾਰਾਜ ਵੱਲੋਂ ਕੱਢੀ ਜਾਂਦੀ ਸੀ ਉਨ੍ਹਾਂ ਤੋਂ ਬਾਅਦ ਗੁਰੂ ਜੀ ਦੇ ਪੂਰਨਿਆ ਤੇ ਚਲਦੇ ਹੋਏ ਬ੍ਰਹਮਾਨੰਦ ਗਿਰੀ ਮਹਾਰਾਜ ਵੱਲੋਂ ਕੀਤੇ ਜਾ ਰਹੇ ਸਨਾਤਨ ਦੇ ਕੰਮ ਨੂੰ ਦੇਖਦੇ ਲੋਕਾਂ ਵੱਲੋਂ ਬਜ਼ਾਰਾਂ ਅੰਦਰ ਹਰ ਸਾਲ ਦੀ ਤਰ੍ਹਾਂ ਹਜ਼ਾਰਾਂ ਜਗ੍ਹਾ ਬ੍ਰਹਮਾ ਨੰਦ ਗਿਰੀ ਮਹਾਰਾਜ ਦੇ ਸਨਮਾਨ ਲਈ ਸੈਂਕੜੇ ਪ੍ਰੋਗਰਾਮ ਰੱਖੇ ਗਏ ਹਨ, ਜਿਸ ਵਿੱਚ ਅਲੱਗ-ਅਲੱਗ ਰਾਜਿਆਂ ਦੇ ਨੁਮਾਇੰਦੇ, ਮੰਦਿਰ ਕਮੇਟੀਆਂ, ਸਨਾਤਨੀ ਮਹਾਂ-ਸਭਾ ਭਾਗ ਲੈਣ ਗਈਆਂ, ਜਿਸ ਦੇ ਰੂਟ ਦੀ ਕਮਾਂਡ ਪੰਜਾਬ ਹਿੰਦੂ ਤਖ਼ਤ ਦੀ ਟੀਮ ਪਟਿਆਲੇ ਜ਼ਿਲ੍ਹੇ ਦੀ ਕਮੇਟੀ ਕਰੇਗੀ । ਮੀਟਿੰਗ ਵਿੱਚ ਤਖ਼ਤ ਦੇ ਨੁਮਾਇੰਦਿਆਂ ਨੂੰ ਇਸ ਮਹਾਨ ਸੋਭਾ ਯਾਤਰਾ ਦੀਆਂ ਡਿਊਟੀਆਂ ਵੰਡੀਆਂ ਗਈਆਂ। ਬ੍ਰਹਮਾ ਨੰਦ ਗਿਰੀ ਮਹਾਰਾਜ ਪਟਿਆਲਾ ਦੇ ਸਨਾਤਨੀਆਂ ਨੂੰ ਇਸ ਤੋਂ ਵੱਡਾ ਪ੍ਰਵ ਨਾ ਹੋਣ ਬਾਰੇ ਕਿਹਾ ਗਿਆ ਸਾਰੇ ਸ਼ਹਿਰ ਵਾਸੀਆਂ ਨੂੰ ਸੋਭਾ ਯਾਤਰਾ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ।
