ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਕਰੀਬ 7.46 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਕਰੀਬ 7.46 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡਾਂ ਦੀਆਂ ਵੱਖ-ਵੱਖ ਸੜਕਾਂ ਦੇ ਆਧੁਨਿਕੀਕਰਨ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ
ਅੰਦਰੂਨੀ ਸੜਕਾਂ ਅਤੇ ਲਿੰਕ ਰੋਡ ਦਾ ਕਾਇਆ ਕਲਪ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ: ਬਰਿੰਦਰ ਗੋਇਲ
ਲਹਿਰਾ/ ਮੂਨਕ/ ਸੰਗਰੂਰ, 4 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਲਹਿਰਾ ਦੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ ਵਸਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇੱਥੇ ਲੋਕਾਂ ਦੀ ਹਰੇਕ ਜਰੂਰਤ ਨੂੰ ਤਰਜੀਹੀ ਅਧਾਰ ‘ਤੇ ਪੂਰਾ ਕਰਨ ਲਈ ਕਰੋੜਾਂ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟਾਂ ਨੂੰ ਪੜਾਅਵਾਰ ਢੰਗ ਨਾਲ ਨੇਪਰੇ ਚੜ੍ਹਾਇਆ ਜਾ ਰਿਹਾ ਹੈ, ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਗੋਇਲ ਨੇ ਹਲਕਾ ਲਹਿਰਾ ਦੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੀਆਂ ਫਿਰਨੀਆਂ, ਅੰਦਰੂਨੀ ਸੜਕਾਂ ਅਤੇ ਲਿੰਕ ਸੜਕਾਂ ਦੇ ਆਧੁਨਿਕੀਕਰਨ ਦੇ ਬਹੁ-ਕਰੋੜੀ ਲਾਗਤ ਵਾਲੇ ਪ੍ਰੋਜੈਕਟਾਂ ਦੇ ਨੀਹ ਪੱਥਰ ਰੱਖਦਿਆਂ ਕੀਤਾ । ਕੈਬਨਟ ਮੰਤਰੀ ਬਰਿੰਦਰ ਗੋਇਲ ਨੇ ਲਗਭਗ 2 ਕਰੋੜ 4 ਲੱਖ ਰੁਪਏ ਦੀ ਲਾਗਤ ਨਾਲ ਮਕਰੋੜ ਸਾਹਿਬ ਤੋਂ ਮੂਣਕ ਤੋਂ ਗੁਰੂ ਤੇਗ ਬਹਾਦਰ ਮਾਰਗ ਦੇ ਆਧੁਨਿਕੀਕਰਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦੇ ਨਾਲ ਨਾਲ ਕਰੀਬ 2 ਕਰੋੜ 17 ਲੱਖ ਦੀ ਲਾਗਤ ਨਾਲ ਫਿਰਨੀ ਪਿੰਡ ਬੱਲਰਾਂ ਵਾਇਆ ਡੇਰਾ ਇੰਦਰਾਪੁਰੀ, ਗੁਰਦੁਆਰਾ ਸਾਹਿਬ ਅਤੇ ਮੋਲਾ ਪੱਤੀ, ਕਰੀਬ 76.79 ਲੱਖ ਦੀ ਲਾਗਤ ਨਾਲ ਡੂਡੀਆਂ ਦੀ ਅੰਦਰੂਨੀ ਸੜਕ, ਧਰਮਸ਼ਾਲਾ ਸ਼ਿਵ ਮੰਦਿਰ ਅੰਦਰੂਨੀ ਸੜਕ, ਲਗਭਗ 52.22 ਲੱਖ ਰੁਪਏ ਦੀ ਲਾਗਤ ਨਾਲ ਦੇਹਲਾਂ ਦੀ ਅੰਦਰੂਨੀ ਸੜਕ ਵਾਇਆ ਦੂਦਾਹਾਰੀ ਦੀ ਸਮਾਧ ਅਤੇ ਪੀਰ ਸੁਲਤਾਨ ਸੜਕ, ਕਰੀਬ 1 ਕਰੋੜ 19 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਫਿਰਨੀ ਪਿੰਡ ਭੂਲਣ ਸੜਕ, ਲਗਭਗ 56.44 ਲੱਖ ਰੁਪਏ ਦੀ ਲਾਗਤ ਨਾਲ ਲਿੰਕ ਸੜਕ ਭਾਠੂਆਂ ਤੋਂ ਹਰੀਜਨ ਬਸਤੀ ਵਾਇਆ ਛੋਟਾ ਗੁਰਦੁਆਰਾ ਅਤੇ ਧਰਮਸ਼ਾਲਾ ਸੜਕ, ਕਰੀਬ 21.51 ਲੱਖ ਰੁਪਏ ਦੀ ਲਾਗਤ ਵਾਲੇ ਲਿੰਕ ਸੜਕ ਪਾਤੜਾਂ-ਮੂਣਕ ਰੋਡ ਤੋਂ ਸ਼ੇਰਗੜ੍ਹ ਦੇ ਆਧੁਨਿਕੀਕਰਨ ਪ੍ਰੋਜੈਕਟਾਂ ਦੇ ਨੀਹ ਪੱਥਰ ਰੱਖੇ ਅਤੇ ਵੱਖ -ਵੱਖ ਪਿੰਡਾਂ ਦੇ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਲਕਾ ਵਾਸੀਆਂ ਦੀਆਂ ਮੁਸ਼ਕਲਾਂ ਤੋਂ ਭਲੀਭਾਂਤ ਜਾਣੂ ਹਨ ਅਤੇ ਹਰੇਕ ਮੁਸ਼ਕਲ ਨੂੰ ਯੋਜਨਾਬੱਧ ਤਰੀਕੇ ਨਾਲ ਦੂਰ ਕਰਨ ਲਈ ਵਚਨਬੱਧ ਹਨ । ਇਸ ਮੌਕੇ ਕੈਬਨਿਟ ਮੰਤਰੀ ਦੇ ਪੀ.ਏ ਸ਼੍ਰੀ ਰਾਕੇਸ਼ ਗੁਪਤਾ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਦੇ ਐਕਸੀਅਨ ਪੁਨੀਤ ਸ਼ਰਮਾ, ਐਸਡੀਓ ਲਲਿਤ ਬਜਾਜ, ਮਾਰਕੀਟ ਕਮੇਟੀ ਮੂਨਕ ਦੇ ਚੇਅਰਮੈਨ ਮਹਿੰਦਰ ਸਿੰਘ ਕੁਦਨੀ, ਜੋਗੀ ਰਾਮ ਭੁੱਲਣ, ਮਿੱਠੂ ਸੈਣੀ ਮੂਨਕ, ਸਤੀਸ਼ ਕੁਮਾਰ, ਰਘਵੀਰ ਸਿੰਘ ਸਰਪੰਚ ਭਾਠੂਆਂ, ਸੰਦੀਪ ਸਿੰਘ ਡੂਡੀਆਂ, ਮਲਕੀਤ ਸਿੰਘ ਸਰਪੰਚ ਬੱਲਰਾਂ, ਸੱਤੀ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ ।
