ਐਲਾਨ ਕੁੱਝ ਦਿਨਾਂ ਵਿਚ : ਕੰਡਿਆਂ ਦੀ ਸੇਜ ਹੈ ਪਟਿਆਲਾ ਦੇ ਮੇਅਰ ਦੀ ਕੁਰਸੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 04 January, 2025, 04:17 PM

ਐਲਾਨ ਕੁੱਝ ਦਿਨਾਂ ਵਿਚ : ਕੰਡਿਆਂ ਦੀ ਸੇਜ ਹੈ ਪਟਿਆਲਾ ਦੇ ਮੇਅਰ ਦੀ ਕੁਰਸੀ
-ਕਈ ਵੱਡੇ ਅਹਿਮ ਮੁੱਦੇ ਮੂੰਹ ਅੱਡੀ ਖੜੇ
-ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਨਗਰ ਨਿਗਮ ਪਟਿਆਲਾ
ਪਟਿਆਲਾ : ਨਗਰ ਨਿਗਮ ਪਟਿਆਲਾ ਦੇ ਮੇਅਰ ਦੀ ਕੁਰਸੀ ਇਸਸਮੇ ਕੰਡਿਆਂ ਦੀ ਸੇਜ ਸਾਬਿਤ ਹੋਣ ਜਾ ਰਹੀ ਹੈ । ਜਿਥੇ ਇਕ ਪਾਸੇ ਨਗਰ ਨਿਗਮ ਆਰਥਿਕ ਸੰਕਟ ਵਿਚ ਹੈ, ਉੱਥੇ ਦੂਸਰੇ ਪਾਸੇ ਸ਼ਹਿਰ ਦੇ ਪ੍ਰਮੁਖ ਮੁਦੇ ਮੂੰਹ ਅਡੀ ਖੜੇ ਹਨ, ਜਿਨਾ ਨੂੰ ਹੱਲ ਕਰਨ ਲਈ ਘਟੋ ਘਟ 500 ਕਰੋੜ ਰੁਪਏ ਦੀ ਲੋੜ ਹੈ । ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਪਟਿਆਲਾ ਦਾ ਮੇਅਰ ਫਾਈਨਲ ਕਰ ਲਿਆ ਹੈ । ਆਗਾਮੀ ਕੁੱਝ ਦਿਨਾਂ ਵਿਚ ਹੀ ਇਸਦਾ ਐਲਾਨ ਹੋ ਜਾਵੇਗਾ । ਨਗਰ ਨਿਗਮ ਪਟਿਆਲਾ ਕੋਲ ਤਾਂ ਤਨਖਾਹਾਂ ਦੇਣ ਜੋਗੇ ਪੈਸੇ ਵੀ ਨਹੀਂ ਹਨ । ਹਾਲਾਂਕਿ ਪਟਿਆਲਾ ਦੇ ਨੌਜਵਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀਠ ਮੌਜੂਦਾ ਪੰਜਾਬ ਸਰਕਾਰ ਤੋਂ ਲਗਭਗ 100 ਕਰੋੜ ਲਿਆਕੇ ਸ਼ਹਿਰ ਉਪਰ ਲਗਵਾ ਚੁਕੇ ਹਨ ਪਰ ਫਿਰ ਵੀ ਸ਼ਹਿਰ ਉਪਰ ਬਹੁਤ ਪੈਸੇ ਲਗਣ ਦੀ ਲੋੜ ਹੈ । ਨਵੇ ਮੇਅਰ ਲਈ ਪੰਜਾਬ ਸਰਕਾਰ ਤੋ ਗਰਾਂਟ ਲਿਆਉਣੀ ਬਹੁਤ ਵੱਡੀ ਸਿਰਦਰਦੀ ਹੋਵੇਗੀ ਕਿਉਂਕਿ ਪਟਿਆਲਾਨਗਰ ਨਿਗਮ ਦੇ ਵਾਂਗ ਪੰਜਾਬ ਸਰਕਾਰ ‘ਤੇ ਆਰਥਿਕ ਸੰਕਟ ਵੀ ਚਲ ਰਹੀ ਹੈ ।

-ਸ਼ਾਹੀ ਸ਼ਹਿਰ ਦੀ ਰਜਿੰਦਰਾ ਝੀਲ ਵੀ ਨਹੀਂ ਬਣ ਸਕੀ ਸੁਖਨਾ ਝੀਲ
ਪਟਿਆਲਾ : ਪਟਿਆਲਾ ਸ਼ਹਿਰ ਦੇ ਦਿਲ ਵਜੋਂ ਜਾਣੀ ਜਾਂਦੀ ਰਜਿੰਦਰਾ ਝੀਲ ਦਾ ਮੁਦ ਪਿਛਲੇ ਦੋ ਦਹਾਕਿਆਂ ਤੋਂ ਗਰਮਾ ਰਿਹਾ ਹੈ। ਇਸ ਝੀਲ ਲਈ ਅਕਾਲੀ ਦਲ ਦੀ ਸਰਕਾਰ ਵੇਲੇ 25 ਲੱਖ ਰੁਪਏ ਪਾਸ ਕੀਤੇ ਗਏ ਸਨ। ਪਰ ਇਹ 25 ਲੱਖ ਰੁਪਏ ਲੱਗੇ ਬਿਲਕੁਲ ਬਰਬਾਦ ਹੋ ਗਏ, ਉਸਤੋ ਬਾਅਦ ਕਾਂਗਰਸ ਸਰਕਾਰਨੇ ਇਸ ਝਿਲ ‘ਤੇ ਕੁਝ ਪੈਸੇ ਲਗਾਏ ਪਰ ਫਿਰ ਵੀ ਇਹ ਗੰਦਗੀ ਦਾ ਟੋਭਾ ਬਣੀ ਰਹੀ। ਇਹ ਝੀਲ ਉੱਤਰੀ ਏਸ਼ੀਆ ਦੇ ਪ੍ਰਸਿੱਧ ਸ੍ਰੀ ਕਾਲੀ ਮਾਤਾ ਜੀ ਦੇ ਮੰਦਰ ਨਾਲ ਜੁੜਦੀ ਹੈ। ਇਸ ਲਈ ਇਸ ਮੰਦਰ ਵਿਚ ਲੱਖਾਂ ਲੋਕ ਨਤਮਸਤਕ ਹੋਣ ਆਉਂਦੇ ਹਨ ਪਰ ਨਾਲ ਲੱਗੇ ਗੰਦਗੀ ਦੇ ਅੰਬਾਰ ਦੇਖ ਕੇ ਸ਼ਰਧਾਲੂਆਂ ਦੇ ਮਨ ਵੀ ਬੜੇ ਦੁਖੀ ਹੁੰਦੇ ਹਨ। ਆਉਣ ਵਾਲੇ ਨਵੇ ਮੇਅਰ ਲਈ ਪਟਿਆਲਾ ਸ਼ਹਿਰ ਦਾਇਕ ਅਹਿਮ ਨਵਾਂ ਮੁਦਾ ਹੋਵੇਗਾ ਕਿ ਨਵੇਂ ਮੇਅਰ ਨੂੰ ਰਾਜਿੰਦਰਾ ਝੀਲ ਨੂੰ ਸੁਖਨਾ ਝੀਲ ਬਣਾ ਦੇਣਗੇ ਜਾਂ ਨਹੀ। ਰਾਜਿੰਦਰਾ ਝੀਲ ਨੂੰ ਨਵਾਂ ਰੂਪ ਦੇਣ ਲਈ ਘਟੋ ਘਟ 5 ਕਰੋੜ ਰੁਪਏ ਦੀ ਲੋੜ ਹੈ ਕਿ ਨਵਾਂ ਮੇਅਰ ਪੈਸੇ ਲਿਆਕੇ ਇਸ ਉਪਰ ਲਗਾ ਸਕੇਗਾ। ਇਹ ਸਭ ਸ਼ਹਿਰ ਵਾਸੀਆਂ ਦੇ ਜੁਬਾਨ ‘ਤੇ ਹੈ।

-ਡੇਅਰੀ ਪ੍ਰੋਜੈਕਟ ਨੂੰ 17 ਸਾਲਾਂ ਤੋਂ ਲੱਗੀ ਹੋਈ ਹੈ ਬ੍ਰੇਕ
ਪਟਿਆਲਾ : ਸ਼ਹਿਰ ਵਿਚ ਡੇਅਰੀਆਂ ਦੀ ਆਮਦ ਬਹੁਤ ਹੈ। ਨਿਗਮ ਦੇ ਅੰਕੜਿਆਂ ਅਨੁਸਾਰ ਸ਼ਾਹੀ ਸ਼ਹਿਰ ਵਿਚ 1 ਹਜਾਰ ਦੇ ਲਗਭਗ ਡੇਅਰੀਆਂ ਹਨ ਜਿਸ ਕਾਰਨ ਲੋਕਾਂ ਨੂੰ ਵੱਡੀ ਸਮੱਸਿਆ ਆਉਂਦੀ ਹੈ। ਸੀਵਰੇਜ ਜਾਮ ਰਹਿੰਦੇ ਹਨ। ਲੰਘੀ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਵੀ ਇਸ ਝੀਲ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਸਨ। ਹੁਣ ਅਬਲੋਵਾਲ ਵਿਖੇ 20 ਏਕੜ ਦੇ ਕਰੀਬ ਥਾਂ ਵੀ ਇਹ ਪ੍ਰੋਜੈਕਟ ਤਿਆਰ ਹੈ ਪਰ ਡੇਅਰੀਆਂ ਸ਼ਿਫਟ ਨਹੀ ਹੋ ਸਕੀਆਂ। ਨਵੇ ਮੇਅਰ ਲਈ ਇਹ ਵੀ ਵੱਡਾ ਚੈਲੰਜ ਹੋਵੇਗਾ ਕਿ ਉਹ ਡੇਅਰੀ ਪ੍ਰੋਜੈਕਟ ਨੂੰ ਸਿਫਟ ਕਰਨ ਵਿਚ ਸਫਲ ਰਹਿੰਦੇ ਹਨ ਜਾਂ ਨਹੀ।

ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਵੀ ਨਹੀਂ ਹੋ ਸਕਿਆ ਪੂਰਾ
ਪਟਿਆਲਾ : ਸ਼ਹਿਰ ਦੇ ਚਾਰੇ ਪਾਸੇ ਅਤੇ ਅੰਦਰ ਨਿਕਲਦਾ ਕੂੜੇ ਦਾ ਹੱਲ ਅੱਜ ਤੱਕ ਨਹੀ ਹੋ ਸਕਿਆ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵੀ ਇਸ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ ਆਪਣੀਆਂ ਦੁਹਾਈਆਂ ਦੇ ਚੁੱਕਾ ਹੈ, ਪਰ ਅਜੇ ਤਕ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਨਹੀਂ ਲਗ ਸਕਿਆ, ਜਿਸ ਤੋਂ ਲੋਕ ਦੁਖੀ ਹਨ। ਸ਼ਹਿਰ ਦੀ ਗੰਦਗੀ ਅਜੇ ਵੀ ਸਨੌਰ ਰੋਡ ‘ਤੇ ਸੁੱਟੀ ਜਾ ਰਹੀ ਹੈ, ਜਿਸ ਕਾਰਨ ਲੋਕ ਦੁਖੀ ਨਜ਼ਰ ਆਉਂਦੇ ਹਨ ਤੇ ਨਗਰ ਨਿਗਮ ਨੇ ਪਿਛਲੇ ਦਿਨੀਂ ਇਕ ਮਸ਼ੀਨ ਲਗਾ ਕੇ ਦਾਅਵਾ ਕੀਤਾ ਸੀ ਕਿ ਹੁਣ ਇਸ ਡੰਪ ਦਾ ਹੱਲ ਹੋ ਜਾਵੇਗਾ ਪਰ ਇਹ ਮਸ਼ੀਨ ਬਹੁਤੀ ਕਾਰਗਰ ਸਾਬਤ ਨਹੀਂ ਹੋ ਰਹੀ ਕਿਉਂਕਿ ਕੂੜੇ ਦੀ ਮਿਕਦਾਰ ਹੀ ਇੰਨੀ ਜ਼ਿਆਦਾ ਹੈ ਜਿਸ ਲਈ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਉਣ ਦੀ ਵੱਡੀ ਲੋੜ ਹੈ। ਲੰਘੀ ਸਰਕਾਰ ਵੇਲੇ ਵੀ ਇਸ ਪ੍ਰੋਜੈਕਟ ‘ਤੇ ਕੰਮ ਹੋਇਆ ਸੀ ਪਰ ਇਹ ਰਾਜਨੀਤੀ ਦੀ ਭੇਂਟ ਚੜ੍ਹ ਗਿਆ ਤੇ ਇਸ ਸਮੇਂ ਲੋਕਾਂ ਨੂੰ ਵੱਡੀ ਆਸ ਸੀ। ਨਵੇ ਮੇਅਰ ਲਈ ਸ਼ਹਿਰ ਦਾ ਇਹ ਵੀ ਇੱਕ ਵੱਡਾ ਮੁਦਾ ਹੈ, ਜਿਸਨੂੰ ਹੱਲ ਕਰਵਾਉਣਾ ਬੇਹਦ ਜਰੂਰੀ ਹੈ।

-ਸ਼ਾਹੀ ਸ਼ਹਿਰ ਵਿਚ ਨਹੀਂ ਆ ਸਕੀ ਅਜੇ ਤਕ ਕੋਈ ਵੱਡੀ ਇੰਡਸਟਰੀ
ਪਟਿਆਲਾ : ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਲੋਕਾਂ ਨੂੰ ਵੱਡਾ ਰੁਜ਼ਗਾਰ ਦੇਣ ਦਾ ਵੱਡਾ ਵਾਅਦਾ ਕੀਤਾ ਸੀ ਪਰ ਇਹ ਅਸਫਲ ਸਾਬਿਤ ਹੋਇਆ, ਜਿਸਤੋ ਬਾਅਦ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣਿਆ। ਸ਼ਾਹੀ ਸ਼ਹਿਰ ਵਿਚ ਕੋਈ ਵੀ ਵੱਡੀ ਇੰਡਸਟਰੀ ਨਹੀਂ ਆ ਸਕੀ, ਜਿਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ। ਜ਼ਿਲ੍ਹੇ ਪਟਿਆਲੇ ਤੋਂ ਰੁਜ਼ਗਾਰ ਨਾ ਮਿਲਣ ਕਾਰਨ ਸੈਂਕੜੇ ਨੌਜਵਾਨ ਬਾਹਰਲੇ ਦੇਸ਼ਾਂ ਵਿਚ ਪਹੁੰਚ ਚੁੱਕੇ ਹਨ ਅਤੇ ਅਜੇ ਨੌਜਵਾਨਾਂ ਦਾ ਰੁੱਖ ਬਾਹਰਲੇ ਦੇਸ਼ਾਂ ਵੱਲ ਹੈ। ਜੇਕਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਵੱਡੀ ਇੰਡਸਟਰੀ ਲਗਾ ਦੇਵੇ ਤਾਂ ਨੌਜਵਾਨਾਂ ਨੂੰ ਸਹੀ ਤਨਖਾਹ ਮਿਲ ਸਕੇ ਤਾਂ ਇਸ ਰੁਝਾਨ ਨੂੰ ਰੋਕਿਆ ਜਾ ਸਕਦਾ ਹੈ । ਨਵੇਂ ਮੇਅਰ ਲਈਇਹ ਵੀ ਇੱਕ ਵੱਡਾ ਮੁਦਾ ਹੋਵੇਗਾ ਕਿ ਉਹ ਪਟਿਆਲਾ ਵਿਚ ਅਜਿਹਾ ਕੁਝ ਕਰ ਪਾਉਂਦੇ ਹਨ ਜਾਂ ਨਹੀ।

ਕੈਨਾਲ ਬੇਸਡ ਪ੍ਰੋਜੈਕਟ ਦਾ ਕੰਮ ਵੀ ਰਿਹਾ ਹੈ ਲਟਕ
ਪਟਿਆਲਾ : ਪਟਿਆਲਾ ਸ਼ਹਿਰ ਵਿਚ ਕੈਨਾਲ ਬੇਸਡ ਪ੍ਰੋਜੈਕਟ ਦਾ ਕੰਮ ਜਾਰੀ ਹੈ ਪਰ ਇਹ ਬਹੁਤ ਧੀਮੀ ਰਫਤਾਰ ਨਾਲ ਚਲ ਰਿਹਾ ਹੈ। ਹਾਲਾਂਕਿ ਪਟਿਆਲਾ ਦੇ ਮੇਅਰ ਅਜੀਤਪਾਲ ਸਿੰਘ ਕੋਹਲੀ ਲੇ ਲੋਕਾਂ ਦੀ ਮੰਗ ‘ਤੇ ਇਸ ਕੰਮ ਨੂੰ ਕਰ ਰਹੀ ਕੰਪਨੀ ਦੀ ਲਗਾਤਾਰ ਿਖਚਾਈ ਕਰਕੇ ਇਸਕ ੰਮ ਨੂੰ ਤੋਰਿਆ ਹੈ।ਹੁਣ ਨਵੇ ਮੇਅਰ ਲਈ ਸਭ ਤੋਂ ਵੱਡਾ ਮੁਦਾ ਇਹ ਹੋਵੇਗਾ ਕਿ ਕੈਨਾਲ ਬੇਸਡ ਪ੍ਰੋਜੈਕਟ ਕਿੰਨੀ ਦੇਰ ਵਿਚ ਅਤੇ ਕਿੰਨੇ ਸਮੇਂ ਵਿਚ ਪੂਰਾ ਹੁੰਦਾ ਹੈ।

ਗੋਗੀਆ, ਮਹਿਤਾ, ਸਾਹਨੀ ਅਤੇ ਜੁਨੇਜਾ ਹਨ ਮੇਅਰ ਦੇ ਪ੍ਰਬਲ ਦਾਅਵੇਦਾਰ
ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋ ਮੇਅਰ ਦੇ ਦਾਅਵੇਦਾਰ ਉਮੀਦਵਾਰਾਂ ਦੀ ਇੰਟਰਵਿਊ ਲੈਣ ਤੋਂ ਬਾਅਦ ਪਟਿਆਲਾ ਵਿਚ ਆਮ ਆਦਮੀ ਪਾਰਟੀ ਦੇ ਜਾਂਬਾਜ ਤੇ ਸਭ ਤੋਂ ਸੀਨੀਅਰ ਵਰਕਰ ਕੁੰਦਨ ਗੋਗੀਆ ਮੇਅਰ ਦੇ ਪ੍ਰਬਲ ਦਾਅਵੇਦਾਰ ਹਨ। ਉਸਤੋ ਬਾਅਦ ਪਾਰਟੀ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਵੱਡੇ ਦਾਅਵੇਦਾਰ ਹਨ, ਜਦੋ ਕਿ ਇੱਕ ਸਿਆਣੇ ਤੇ ਤਜੁਰਬੇਕਾਰ ਅਤੇ ਸਮਾਜ ਸੇਵਕ ਵਜੋ ਜਾਣੇ ਜਾਂਦੇ ਗੁਰਜੀਤ ਸਿੰਘ ਸਾਹਨੀ ਵੀ ਮੇਅਰ ਦੇ ਦਾਅਵੇਦਾਰ ਹਨ। ਇਸ ਤਰ੍ਹਾ ਹਰਪਾਲ ਜੁਨੇਜਾ ਵੀ ਮੇਅਰ ਦੇ ਦਾਅਵੇਦਾਰ ਹਨ। ਪਾਰਟੀ ਵਲੋ ਇਨਾ ਚਾਰਾਂ ਵਿਚੋ ਇੱਕ ਨਾਮ ਫਾਈਨਲ ਕੀਤਾ ਜਾ ਚੁਕਾ ਹੈ ਤੇ ਕਿਸੇ ਵੀ ਸਮੇ ਇਹ ਐਲਾਨ ਸੰਭਵ ਹੈ ।