ਪੰਜਾਬ ਬੰਦ ਦੌਰਾਨ ਕਿਸ਼ਾਨ ਸੰਘਰਸ਼ ਦੀ ਹਮਾਇਤ ਵਿੱਚ ਬਿਜਲੀ ਮੁਲਾਜ਼ਮਾਂ ਨੇ ਪੰਜਾਬ ਵਿੱਚ ਸਬ ਡਵੀਜ਼ਨ ਪੱਧਰ ਤੇ ਰੈਲੀਆਂ ਕੀਤੀਆਂ : ਮਨਜੀਤ ਸਿੰਘ ਚਾਹਲ

ਪੰਜਾਬ ਬੰਦ ਦੌਰਾਨ ਕਿਸ਼ਾਨ ਸੰਘਰਸ਼ ਦੀ ਹਮਾਇਤ ਵਿੱਚ ਬਿਜਲੀ ਮੁਲਾਜ਼ਮਾਂ ਨੇ ਪੰਜਾਬ ਵਿੱਚ ਸਬ ਡਵੀਜ਼ਨ ਪੱਧਰ ਤੇ ਰੈਲੀਆਂ ਕੀਤੀਆਂ : ਮਨਜੀਤ ਸਿੰਘ ਚਾਹਲ
ਪਟਿਆਲਾ : ਬਿਜਲੀ ਨਿਗਮ ਦੀਆਂ ਪ੍ਰਮੱਖ ਜਥੇਬੰਦੀਆਂ ਜਿਨ੍ਹਾਂ ਵਿੱਚ ਇੰਪਲਾਈਜ਼ ਸਾਂਝਾ ਫੋਰਮ,ਬਿਜਲੀ ਮੁਲਾਜ਼ਮ ਏਕਤਾ ਮੰਚ,ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰ ਦੇ ਸੱਦੇ ਤੇ ਅਮ੍ਰਿੰਤਸਰ, ਤਰਨਤਾਰਨ, ਗੁਰਦਾਸਪੁਰ, ਹੁਸਿਆਰਪੁਰ, ਜਲੰਧਰ, ਲੁਧਿਆਣਾ, ਸੰਗਰੂਰ, ਪਟਿਆਲਾ, ਰੋਪੜ, ਮੁਹਾਲੀ, ਫਿਰੋਜਪੁਰ, ਫਰੀਦਕੋਟ, ਬਠਿਡਾ, ਬਰਨਾਲਾ ਸਰਕਲ ਦੀਆਂ ਸਬ ਡਵੀਜ਼ਨਾਂ ਤੋ ਇਲਾਵਾ ਲਹਿਰਾ ਮਹੁੱਬਤ ਥਰਮਲ ਪਲਾਟ ਤੇ ਬਿਜਲੀ ਮੁਲਾਜ਼ਮਾਂ ਨੇ ਰੈਲੀਆਂ ਕਰਕੇ ਕਿਸ਼ਾਨਾ ਦੇ ਸੰਘਰਸਾਂ ਵਿੱਚ ਸਮੂਲੀਅਤ ਕੀਤੀ । ਜਥੇਬੰਦੀਆ ਦੇ ਸੁਬਾਈ ਆਗੂਆ ਰਤਨ ਸਿੰਘ ਮਜਾਰੀ, ਗੁਰਪ੍ਰੀਤ ਸਿੰਘ ਗੰਡੀਵਿੰਡ, ਰਣਜੀਤ ਸਿੰਘ ਢਿਲੋ,ਗੁਰਵੇਲ ਸਿੰਘ ਬੱਲਪੁਰੀਆ, ਮਨਜੀਤ ਸਿੰਘ ਚਾਹਲ ਅਤੇ ਹਰਪਾਲ ਸਿੰਘ ਨੇ ਦੱਸਿਆਂ ਕਿ ਸਯੁੰਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਸੱਦੇ ਤੇ ਕਿਸ਼ਾਨ ਜਥੇਬੰਦੀਆਂ ਦੇ ਜਿਲਾਂ੍ਹ ਅਤੇ ਤਹਿਸੀਲ ਪੱਧਰ ਹੋਣ ਵਾਲੇ ਪ੍ਰਗੋਰਾਮਾਂ ਵਿੱਚ ਬਿਜਲੀ ਕਾਮੇ ਸਮੂਲੀਅਤ ਕੀਤੀ । ਉਨ੍ਹਾਂ ਕਿਹਾ ਕਿ ਕਿਸਾਨਾ ਦੇ ਆਉਣ ਵਾਲੇ ਸੰਘਰਸ਼ ਪ੍ਰੋਗਰਾਮਾ ਦੀ ਬਿਜਲੀ ਕਾਮੇ ਹਿਮਾਇਤ ਕਰਨਗੇ ।
