ਫਤਿਹਗੜ ਸਾਹਿਬ ਦੇ ਸ਼ਹੀਦਾਂ ਦੀ ਯਾਦ ਚ ਕਰਵਾਏ ਗਏ ਦਸਤਾਰ ਬੰਦੀ ਮੂਕਾਬਲੇ

ਫਤਿਹਗੜ ਸਾਹਿਬ ਦੇ ਸ਼ਹੀਦਾਂ ਦੀ ਯਾਦ ਚ ਕਰਵਾਏ ਗਏ ਦਸਤਾਰ ਬੰਦੀ ਮੂਕਾਬਲੇ
-ਜੇਤੂਆ ਬੱਚਿਆਂ ਨੂੰ ਪੰਚਾਇਤ ਵਲੋਂ ਕੀਤਾ ਗਿਆ ਸਨਮਾਨਤ
ਨਾਭਾ : ਮਾਤਾ ਗੁਜਰ ਕੋਰ ਤੇ ਛੋਟੇ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਿੰਡ ਘਮਰੋਦਾ ਦੀ ਸਮੁਹ ਪੰਚਾਇਤ ਵਲੋਂ ਗੁਰੂ ਘਰ ਵਿਖੇ 7 ਸਾਲ ਤੋਂ 14 ਸਾਲ ਤੱਕ ਦੇ ਬੱਚਿਆਂ ਅਤੇ 14 ਸਾਲ ਤੋਂ 17 ਸਾਲ ਦੇ ਨੋਜਵਾਨਾਂ ਦੇ ਦਸਤਾਰ ਬੰਦੀ ਮੂਕਾਬਲੇ ਕਰਵਾਏ ਗਏ, ਜਿਸ ਵੱਡੀ ਗਿਣਤੀ ਵਿੱਚ ਬੜੇ ਉਤਸ਼ਾਹ ਨਾਲ ਬੱਚਿਆਂ ਤੇ ਨੋਜਵਾਨਾਂ ਨੇ ਭਾਗ ਲਿਆ ਇਸ ਮੋਕੇ ਜੇਤੂ ਬੱਚਿਆਂ ਨੂੰ ਪੰਚਾਇਤ ਵਲੋਂ ਦਸਤਾਰਾਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਸਾਰੇ ਭਾਗ ਲੈਣ ਵਾਲੇ ਬੱਚਿਆਂ ਤੇ ਨੋਜਵਾਨਾਂ ਨੂੰ ਮਾਣ ਸਨਮਾਣ ਦਿੱਤਾ ਗਿਆ ਤਾਂ ਜ਼ੋ ਬੱਚਿਆਂ ਅਤੇ ਨੋਜਵਾਨਾਂ ਚ ਦਸਤਾਰਾਂ ਪ੍ਰਤੀ ਉਤਸ਼ਾਹ ਹੋਰ ਵਧ ਸਕੇ । ਇਸ ਮੋਕੇ ਸਰਪੰਚ ਹਰਦੀਪ ਕੋਰ ਪਤਨੀ ਗੁਰਪ੍ਰੀਤ ਸਿੰਘ,ਨਰਿੰਦਰ ਸਿੰਘ ਪੰਚ,ਸਵਰਨਜੀਤ ਕੋਰ ਪੰਚ ਪਤਨੀ ਦਰਸ਼ਨ ਸਿੰਘ,ਰਾਮਪਾਲ ਸਿੰਘ ਪੰਚ, ਜਸਵਿੰਦਰ ਕੋਰ ਪੰਚ ਪਤਨੀ ਹਰਵਿੰਦਰ ਸਿੰਘ, ਜੀਤ ਕੋਚ ਪੰਚ ਪਤਨੀ ਅਰਜਨ ਸਿੰਘ,ਜਗਤਾਰ ਸਿੰਘ ਨੰਬਰਦਾਰ,ਯਾਦਵਿੰਦਰ ਸਿੰਘ, ਗੁਰਧਿਆਨ ਸਿੰਘ,ਨਿਰਮੈਲ ਸਿੰਘ,ਕੁਲਵਿੰਦਰ ਸਿੰਘ ,ਹਰਪਾਲ ਸਿੰਘ ਅਤੇ ਨਗਰ ਨਿਵਾਸੀ ਹਾਜ਼ਰ ਸਨ।
