ਪੰਜਾਬ ਦੇ ਮੰਤਰੀ ਵੀ ਮੁੱਖ ਮੰਤਰੀ ਤੋਂ 4 ਕਦਮ ਨਿਕਲੇ ਅੱਗੇ

ਦੁਆਰਾ: News ਪ੍ਰਕਾਸ਼ਿਤ :Tuesday, 04 July, 2023, 07:01 PM

ਪੰਜਾਬ ਦੇ ਮੰਤਰੀ ਵੀ ਮੁੱਖ ਮੰਤਰੀ ਤੋਂ 4 ਕਦਮ ਨਿਕਲੇ ਅੱਗੇ
14 ਮਹੀਨਿਆਂ ‘ਚ ਮੁੱਖ-ਮੰਤਰੀ 31 ਲੱਖ ਅਤੇ ਮੰਤਰੀ 32 ਲੱਖ ਦੀ ਚਾਹ ਅਤੇ ਪਕੌੜੇ ਖਾ ਗਏ : ਗੋਪਾਲਪੁਰੀ
ਪਟਿਆਲਾ, 4 ਜੁਲਾਈ :
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਕਾਰ ਬਣਨ ਤੋਂ ਪਹਿਲਾ ਲੋਕਾਂ ਵਿੱਚ ਦੂੱਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਤੰਜ ਕਰਦੇ ਸਨ ਕਿ ਇਨ੍ਹਾਂ ਨੇ ਸਕਿਉਰਟੀ ਅਤੇ ਹੋਰ ਫਜੂਲ ਖਰਚ ਕਰਕੇ ਪੰਜਾਬ ਦੇ ਖਜਾਨੇ ਨੂੰ ਲੁੱਟਿਆ ਹੈ ਪਰ ਸਰਕਾਰ ਬਣਨ ਸਾਰ ਪਹਿਲੇ ਮਹੀਨੇ ਹੀ ਮੁੱਖ ਮੰਤਰੀ ਸਾਬ ਨੇ ਮਾਰਚ 2022 ਵਿੱਚ 31 ਲੱਖ ਤੋਂ ਵੱਧ ਦੀ ਚਾਹ ਅਤੇ ਪਕੌੜੇ ਖਾਣ ‘ਤੇ ਖਰਚ ਦਿੱਤੇ, ਉੱਥੇ ਹੀ ਮੰਤਰੀਆਂ ਨੇ ਵੀ 14 ਮਹੀਨਿਆਂ ਵਿੱਚ 32 ਲੱਖ ਦੀ ਚਾਹ ਅਤੇ ਸਨੈਕਸ ਖਾ ਗਏ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਉੱਘੇ ਸਮਾਜਸੇਵੀ ਅਤੇ ਆਰ.ਟੀ.ਆਈ ਕਾਰਕੂਨ ਗੁਰਜੀਤ ਸਿੰਘ ਗੋਪਾਲਪੁਰੀ ਨੇ ਕੀਤਾ।
ਗੋਪਾਲਪੁਰੀ ਨੇ ਕਿਹਾ ਕਿ ਆਪ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਡੇ-ਵੱਡੇ ਵਾਅਦੇ ਕਰ ਕੇ ਸਰਕਾਰ ਵਿੱਚ ਆਏ ਸਨ ਕਿ ਫਜੂਲ ਖਰਚ ਬੰਦ ਕੀਤਾ ਜਾਵੇਗਾ ਅਤੇ ਰੁਜਗਾਰ ਦਿੱਤਾ ਜਾਵੇਗਾ ਪਰ ਹੁਣ ਤਾਂ ਉਹਨਾਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਨਿਯੁਕਤੀ ਪੱਤਰ 4161 ਮਾਰਟਰ ਕੇਡਰ ਅਧਿਆਪਕਾ ਨੂੰ ਨਿਯੁਕਤੀ ਪੱਤਰ ਵੰਡੇ ਗਏ ਪਰ ਉਹਨਾਂ ਵਿੱਚੋਂ ਕਈ ਅਧਿਆਪਕ ਸਰਕਾਰ ਦੀ ਗਲਤੀ ਕਰਕੇ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਜਵਾਇੰਨ ਨਹੀਂ ਕਰਵਾਏ ਗਏ। ਗੋਪਾਲਪੁਰੀ ਨੇ ਕਿਹਾ ਪੰਜਾਬ ਦੇ ਮੰਤਰੀ ਵੀ ਮੁੱਖ ਮੰਤਰੀ ਸਾਬ ਤੋਂ ਚਾਰ ਕਦਮ ਅੱਗੇ ਲੰਘ ਗਏ ਹਨ। 14 ਮਹੀਨਿਆਂ ਦੀ ਸਰਕਾਰ ਵਿੱਚ ਮੰਤਰੀ 32 ਲੱਖ ਤੋਂ ਵੱਧ ਪੈਸੇ ਦੀ ਚਾਹ ਅਤੇ ਪਕੌੜੇ ਹੀ ਦਫ਼ਤਰ ਬੈਠੇ ਖਾ ਗਏ ਹਨ। ਇਸ ਸਭ ਦਾ ਖੁਲਾਸਾ ਗੁਰਜੀਤ ਸਿੰਘ ਗੋਪਾਲਪੁਰੀ ਵੱਲੋਂ ਪ੍ਰਾਹੁਣਚਾਰੀ ਵਿਭਾਗ ਤੋਂ ਆਰ.ਟੀ.ਆਈ ਰਾਹੀਂ ਮੰਗੀ ਜਾਣਕਾਰੀ ਵਿੱਚ ਹੋਇਆ ਹੈ। ਗੋਪਾਲਪੁਰੀ ਨੇ ਕਿਹਾ ਕਿ ਸਿਰਫ ਫੱਟਾ ਹੀ ਬਦਲਿਆ ਹੈ ਬਾਕੀ ਸਾਰੇ ਖਰਚ ਅਤੇ ਸਕਿਉਰਟੀਆਂ ਆਦਿ ਪੁਰਾਣੀ ਚੰਨੀ ਸਰਕਾਰ ਵਾਂਗ ਜਿਉਂ ਦੀ ਤਿਊਂ ਚੱਲ ਰਹੇ ਹਨ।ਲੋਕਾਂ ਨੂੰ ਬਹੁਤ ਆਸ ਤੇ ਉਮੀਦ ਸੀ ਕਿ ਸ. ਮਾਨ ਕੁਝ ਵੱਖਰਾ ਕਰਨਗੇ ਪਰ ਲੋਕਾਂ ਨੂੰ ਨਿਰਾਸ਼ਾ ਤੋਂ ਇਲਾਵਾ ਕੁਝ ਨਹੀਂ ਮਿਲਿਆ।



Scroll to Top